You Are Here: Home » Mumbai » BIGG BOSS 11 : ਮੁਕਾਬਲੇਬਾਜ਼ਾਂ ਨੂੰ ਲੱਗਾ ਝਟਕਾ, ਸ਼ੋਅ ‘ਚ ਆਇਆ ਟਵਿਸਟ

BIGG BOSS 11 : ਮੁਕਾਬਲੇਬਾਜ਼ਾਂ ਨੂੰ ਲੱਗਾ ਝਟਕਾ, ਸ਼ੋਅ ‘ਚ ਆਇਆ ਟਵਿਸਟ



Image result for big boss 11ਮੁੰਬਈ :— ਟੀ. ਵੀ. ਦੇ ਮਸ਼ਹੂਰ ਰਿਐਲਿਟੀ ਸ਼ੋਅ ‘ਬਿੱਗ ਬੌਸ’ ਸੀਜ਼ਨ 11 ‘ਚ ਹਰ ਰੋਜ਼ ਨਵਾਂ ਡਰਾਮਾ ਦੇਖਣ ਨੂੰ ਮਿਲਦਾ ਹੈ। ਬਿੱਗ ਬੌਸ ਸਮੇਂ-ਸਮੇਂ ‘ਤੇ ਸ਼ੋਅ ਨੂੰ ਹੋਰ ਜ਼ਿਆਦਾ ਦਿਲਚਸਪ ਬਣਾਉਣ ਲਈ ਨਵਾਂ ਟਵਿਸਟ ਲੈ ਕੇ ਆਉਂਦੇ ਹਨ। ਦਰਸਅਲ, ਬਿੱਗ ਬੌਸ ਨੇ ਮੁਕਾਬਲੇਬਾਜ਼ਾਂ ਨੂੰ ਹੈਰਾਨ ਕਰਦੇ ਹੋਏ ਇਸ ਹਫਤੇ ਸਪੈਸ਼ਲ ਲਗਜ਼ਰੀ ਟਾਸਕ ਦਿੱਤਾ ਸੀ। ਲਗਜ਼ਰੀ ਬਜਟ ਟਾਸਕ ਦੌਰਾਨ ਗੁਆਂਢੀ ਘਰ ‘ਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ।PunjabKesari

ਇਸ ਟਾਸਕ ਲਈ ਗੁਆਂਢੀ ਘਰ ‘ਚ ਮੁਕਾਬਲੇਬਾਜ਼ਾਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਬੁਲਾਇਆ ਗਿਆ। ਮੁਕਾਬਲੇਬਾਜ਼ਾਂ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਸਮੇਂ-ਸਮੇਂ ‘ਤੇ ਵੱਖਰੇ ਕੰਮ ਦਿੱਤੇ ਜਾਣਗੇ। ਜਦਕਿ ਗੁਆਂਢੀ ਘਰ ‘ਚ ਬੈਠੇ ਲੋਕ ਇਹ ਤੈਅ ਕਰਨਗੇ ਕਿ ਉਸ ਕੰਮ ਦਾ ਜੇਤੂ ਕੌਣ ਹੋਵੇਗਾ। ਲਗਜ਼ਰੀ ਬਜਟ ਟਾਸਕੇ ਦੇ ਪਹਿਲੇ ਰਾਊਂਡ ‘ਚ ਸ਼ਿਲਪਾ ਸ਼ਿੰਦੇ ਦੇ ਖਾਣੇ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਅਤੇ ਉਹ ਜੇਤੂ ਰਹਿਣ ‘ਚ ਸਫਲ ਰਹੀ, ਉੱਥੇ ਹੀ ਹਿਨਾ ਖਾਨ ਮੁਕਾਬਲੇਬਾਜ਼ ਦਾ ਮਜ਼ਾਕ ਉਡਾਉਣ ਵਾਲੇ ਰਾਊਂਡ ‘ਚ ਜੇਤੂ ਬਣੀ।

PunjabKesari
ਇਸ ਤੋਂ ਬਾਅਦ ਗੁਆਂਢੀ ਘਰ ‘ਚ ਮੌਜੂਦ ਲੋਕਾਂ ‘ਚ ਆਪਣੇ ਮੁਕਾਬਲੇਬਾਂਜਾ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਵਿਕਾਸ ਗੁਪਤਾ ਦੀ ਮਾਂ ਆਪਣੇ ਬੇਟੇ ਦਾ ਪੱਖ ਲੈਂਦੀ ਦਿਖੀ ਤਾਂ ਉੱਥੇ ਹੀ ਆਕਾਸ਼ ਦੀ ਮਾਂ ਬੇਟੇ ਬਾਰੇ ਨੇਗਟਿਵ ਗੱਲਾਂ ਸੁਣ ਕੇ ਰੋਣ ਲੱਗੀ। ਟਾਸਕ ਦੌਰਾਨ ਬੰਦਗੀ ਕਾਲਰਾ ਵੀ ਪੁਨੀਸ਼ ਸ਼ਰਮਾ ਦੀ ਤਰਫਦਾਰੀ ਕਰਦੀ ਨਜ਼ਰ ਆ ਰਹੀ ਸੀ। ਇਨ੍ਹਾਂ ਸਭ ਗੱਲਾਂ ਨਾਲ ਹੋਏ ਵਿਵਾਦ ਤੋਂ ਬਾਅਦ ਗੁਆਂਢੀ ਘਰ ‘ਚ ਮੌਜੂਦ ਲੋਕ ਕਿਸੇ ਵੀ ਫੈਸਲੈ ‘ਤੇ ਪਹੁੰਚਦੇ ਹੋਏ ਦਿਖਾਈ ਨਹੀਂ ਦੇ ਰਹੇ ਸਨ। ਇਸ ਤੋਂ ਬਾਅਦ ਬਿੱਗ ਬੌਸ ਨੇ ਮੁਕਾਬਲੇਬਾਜ਼ਾਂ ਨੂੰ ਝਟਕਾ ਦਿੰਦੇ ਹੋਏ ਟਾਸਕ ਨੂੰ ਹੀ ਰੱਦ ਕਰਨ ਦਾ ਫੈਸਲਾ ਲਿਆ।

PunjabKesariPunjabKesari

About The Author

Journalist

Number of Entries : 3027

Leave a Comment

Close
Please support the site
By clicking any of these buttons you help our site to get better
Scroll to top