You Are Here: Home » Punjab » ਓਲੰਪਿਕ ਖੇਡਾਂ ਚ’ 2 ਸੋਨੇ ਦੇ ਤਗਮੇ ਜਿੱਤਨ ਵਾਲਾ ਰਾਜਵੀਰ ਮਜਦੂਰੀ ਕਰਨ ਲਈ ਮਜਬੂਰ (ਵੇਖੋ ਵੀਡੀਓ)

ਓਲੰਪਿਕ ਖੇਡਾਂ ਚ’ 2 ਸੋਨੇ ਦੇ ਤਗਮੇ ਜਿੱਤਨ ਵਾਲਾ ਰਾਜਵੀਰ ਮਜਦੂਰੀ ਕਰਨ ਲਈ ਮਜਬੂਰ (ਵੇਖੋ ਵੀਡੀਓ)



ਮਜਦੂਰੀ ਕਰ ਰਿਹਾ ਇਹ 17 ਸਾਲਾ ਨੌਜਵਾਨ ਕੋਈ ਮਾਮੂਲੀ ਨੌਜਵਾਨ ਨਹੀਂ ਹੈ ਬਲਿਕ ਇਹ ਇੱਕ ਵਿਸ਼ੇਸ ਨੌਜਵਾਨ ਹੈ , ਜੋ ਮੰਦਬੁਧੀ ਹੁੰਦੇ ਹੋਏ ਵੀ ਬੇਹਤਰੀਨ ਪ੍ਰਤਿਭਾ ਦਾ ਮਾਲਕ ਹੈ …ਲੁਧਿਆਣਾ ਦੇ ਰਾੜਾ ਸਾਹਿਬ ਪਿੰਡ ਦਾ ਰਹਿਣ ਵਾਲਾ ਰਾਜਵੀਰ ਨਾਮਕ ਇਹ ਨੌਜਵਾਨ ਸੰਨ 2015 ਚ’ ਅਮਰੀਕਾ ਵਿੱਚ ਹੋਏ ਵਿਸ਼ੇਸ ਓਲੰਪਿਕ ਵਿੱਚ ਸਾਈਕਲਿੰਗ ਕਰਕੇ ਦੋ ਸਨ ਤਗਮੇ ਜਿੱਤ ਚੁੱਕਿਆ ਹੈ , ਪਰ ਅੱਜ ਰਾਜਬੀਰ ਸਰਕਾਰੀ ਨਜ਼ਰ ਅੰਦਾਜੀ ਕਰਕੇ ਪੈਸੇ ਪੈਸੇ ਲਈ ਮੋਹਤਾਜ਼ ਹੈ ….

ਪਰਿਵਾਰ ਮੁਤਾਬਿਕ ਜਦੋਂ ਰਾਜਵੀਰ ਨੇ ਤਗਮੇ ਜਿੱਤੇ ਸਨ ਤਾਂ ਉਸਦੇ ਸੁਨਹਿਰੀ ਭਵਿਖ ਦੇ ਲਖਾਂ ਸੁਪਨੇ ਦੇਖੇ ਸਨ , ਉਹਨਾਂ ਨੂੰ ਲੱਗ ਰਿਹਾ ਸੀ ਕੇ ਉਹਨਾਂ ਦੇ ਦਿਨ ਬਦਲਣ ਵਾਲੇ ਹਨ ਤੇ ਰਾਜਬੀਰ ਸਿੰਘ ਦੀ ਮੇਹਨਤ ਉਹਨਾਂ ਨੂੰ ਖੁਸ਼ਹਾਲ ਬਣਾਉਣ ਵਾਲੀ ਹੈ ..ਪਰ ਉਹਨਾਂ ਦੇ ਸਾਰੇ ਸੁਪਨੇ ਉਸ ਵੇਲੇ ਟੁਟਦੇ ਨਜਰ ਆਏ ਜਦੋਂ ਸਰਕਾਰ ਨੇ ਉਹਨਾਂ ਦੀ ਕੋਈ ਵਾਤ ਨਾ ਪੂਛੀ …ਰਾਜਬੀਰ ਦੇ ਪਿਤਾ ਨੇ ਦੱਸਿਆ ਕੇ ਸੂਬਾ ਸਰਕਾਰ ਨੇ 30 ਲਖ ਰੁਪਏ ਦੇਣ ਦਾ ਐਲਾਨ ਕੀਤਾ ਸੀ ਪਰ ਅੱਜ 3 ਸਾਲ ਬੀਤ ਜਾਣ ਤੋਂ ਬਾਅਦ ਵੀ ਕਿਸੇ ਨੇ ਉਹਨਾਂ ਦੀ ਸਾਰ ਨਹੀਂ ਲਈ …

ਭਾਵੇਂ ਸਰਕਾਰ ਨੇ ਰਾਜਵੀਰ ਨੂੰ ਕੋਈ ਮਦਦ ਨਹੀਂ ਦਿੱਤੀ ਹੈ ਪਰ ਉਸਦੇ ਇਹਨਾਂ ਹਲਾਤਾਂ ਨੂੰ ਦੇਖਦੇ ਹੋਏ ਇੱਕ ਮਨੁਖਤਾ ਦੀ ਸੇਵਾ ਸਮਾਜਿਕ ਸੰਸਥਾ ਉਸਦੀ ਆਰਥਿਕ ਮਦਦ ਲਈ ਸਾਹਮਣੇ ਆਈ ਹੈ ….ਜੋ ਰਾਜਵੀਰ ਸਿੰਘ ਨੂੰ 2019 ਵਿੱਚ ਹੋਣ ਵਾਲੀ ਵਿਸ਼ੇਸ਼ ਓਲੰਪਿਕ ਵਾਸਤੇ ਤਿਆਰ ਕਰ ਰਹੀ ਹੈ ….

ਫਿਲਹਾਲ ਸਾਡੀਆਂ ਸੁਭ ਇਛਾਵਾਂ ਰਾਜਬੀਰ ਸਿੰਘ ਦੇ ਨਾਲ ਹਨ ਤੇ ਖਬਰ ਹਰ ਪਲ ਇੰਡੀਆ ਰਾਜਬੀਰ ਸਿੰਘ ਦੇ ਇਸ ਜਜਬੇ ਨੂੰ ਦਿਲੋਂ ਸਲਾਮ ਕਰਦਾ ਹੈ …

About The Author

Journalist

Number of Entries : 2843

Leave a Comment

Close
Please support the site
By clicking any of these buttons you help our site to get better
Scroll to top