You Are Here: Home » Punjab » Amritsar » ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚੱਢਾ ਨੇ ਲੰਗਾਹ ਵਰਗਾ ਚੰਦ ਚਾੜਿਆ

ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚੱਢਾ ਨੇ ਲੰਗਾਹ ਵਰਗਾ ਚੰਦ ਚਾੜਿਆਚੱਢੇ ਨੇ ਇਸ ਨੂੰ ਬਦਨਾਮ ਕਰਨ ਦੀ ਸਾਜਿਸ਼ ਦੱਸਿਆ
ਲੰਗਾਹ ਵਾਲੀਆ ਧਾਰਾਵਾਂ ਤਹਿਤ ਹੀ ਮੁਕੱਦਮਾ ਦਰਜ ਕੀਤਾ ਜਾਵੇ-ਪ੍ਰੋ ਹਰੀ ਸਿੰਘ
ਪਹਿਲਾਂ ਦੇਖੋ ਇਹ ਵੀਡੀਓ ਤੇ ਫਿਰ ਪੜੋ ਪੁਰੀ ਖਬਰ

ਅੰਮ੍ਰਿਤਸਰ 26 ਦਸੰਬਰ (ਜਸਬੀਰ ਸਿੰਘ ਪੱਟੀ) ਸ਼ੋਸ਼ਲ ਮੀਡੀਏ ਤੇ ਸਿੱਖ ਪੰਥ ਦੀ ਧਾਰਮਿਕ ਤੇ ਵਿਦਿਅਕ ਯੂਨੀਵਰਸਿਟੀ ਵਜੋ ਜਾਣੇ ਜਾਂਦੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਤੇ ਸਿੱਖਾਂ ਦੀ ਵਿਦਿਅਕ ਯੂਨੀਵਰਸਿਟੀ ਮੰਨੇ ਜਾਂਦੇ ਖਾਲਸਾ ਕਾਲਜ ਦੇ ਅੰਮ੍ਰਿਤਧਾਰੀ ਮੀਤ ਪ੍ਰਧਾਨ ਸ੍ਰ ਚਰਨਜੀਤ ਸਿੰਘ ਚੱਢਾ ਨੇ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੀ ਤਰਜ ਤੇ ਹੀ ਇੱਕ ਮਹਿਲਾਂ ਨਾਲ ਰੰਗਰਲੀਆ ਮਨਾ ਕੇ ਕੌਮ ਤੇ ਸੰਸਥਾ ਦੇ ਕਿਰਦਾਰ ਨੂੰ ਉਸੇ ਵੇਲੇ ਭਾਰੀ ਸੱਟ ਮਾਰੀ ਹੈ ,ਜਦ ਕਿ ਸ੍ਰੀ ਚੱਢਾ ਦਾ ਕਹਿਣਾ ਹੈ ਕਿ ਉਹ ਵੀਡੀਉ ਉਸ ਦੀ ਨਹੀ ਸਗੋ ਐਡਿਟ ਕੀਤੀ ਗਈ ਤੇ ਉਹ ਨੈਤਿਕਤਾ ਦੇ ਆਧਾਰ ਤੇ ਆਪਣੇ ਆਹੁਦੇ ਤੋ ਅਸਤੀਫਾ ਨਹੀ ਦੇਣਗੇ।
ਅੱਜ ਸ਼ੋਸ਼ਲ ਮੀਡੀਏ ਤੇ ਵਾਇਰਲ ਹੋਈ ਹੋਈ ਵੀਡੀਉ ਵਿੱਚ ਚਰਨਜੀਤ ਸਿੰਘ ਚੱਢਾ ਆਪਣੀ ਉਮਰ ਤੋ ਅੱਧੀ ਉਮਰ ਦੀ ਮਹਿਲਾ ਨਾਲ ਅਸ਼ਲੀਲ ਹਰਕਤਾਂ ਕਰਦਾ ਉਸ ਵੇਲੇ ਵੀਡੀਉ ਵਿੱਚ ਕੈਦ ਹੋ ਗਿਆ ਜਦੋ ਉਸ ਦੀ ਮਲਕੀਅਤ ਵਾਲੇ ਹੋਟਲ ਐਚ ਕੇ ਕਲਾਰਕ ਦੇ ਸੀ ਐਮ ਡੀ ਰੂਮ (ਜਿਸ ਦੇ ਚੱਢਾ ਖੁਦ ਸੀ ਐਮ ਡੀ) ਰੂਮ ਵਿੱਚ ਚਰਚਾ ਅਨੁਸਾਰ ਇੱਕ ਸਕੂਲ ਦੀ ਪ੍ਰਿੰਸੀਪਲ ਨਾਲ ਅਸ਼ਲੀਲ ਹਰਕਤਾਂ ਕਰ ਰਹੇ ਦਿਖਾਈ ਦੇ ਰਹੇ ਹਨ ਤੇ ਉਹ ਬੀਬੀ ਕਦੇ ਕਦੇ ਆਪਣੇ ਆਪਣੇ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕਰਦੀ ਹੈ। ਅਸ਼ਲੀਲ ਹਰਕਤਾਂ ਕਰਨ ਤੋ ਬਾਅਦ ਚੱਢਾ ਉਸ ਬੀਬੀ ਨਾਲ ਸੈਲਫੀਆ ਵੀ ਲੈ ਰਿਹਾ ਹੈ ਤੇ ਉਸ ਨਾਲ ਫਿਰ ਛੇੜਛਾੜ ਕਰਦਾ ਦਿਖਾਈ ਦੇ ਰਿਹਾ ਹੈ। 84 ਸਾਲਾ ਸ੍ਰ ਚਰਨਜੀਤ ਸਿੰਘ ਚੱਢਾ ਦੀਆ ਪਹਿਲਾਂ ਵੀ ਬਹੁਤ ਸਾਰੀਆ ਸ਼ਕਾਇਤਾਂ ਹਨ ਕਿ ਉਸ ਨੇ ਸੰਵਿਧਾਨ ਦੀ ਉਲੰਘਣਾ ਕਰਕੇ ਪ੍ਰਧਾਨਗੀ ਪਦ ਤੇ ਪਕੜ ਬਣਾਈ ਰੱਖਣ ਲਈ ਆਪਣੇ ਕਰੀਬ 300 ਪਰਿਵਾਰਕ ਮੈਬਰਾਂ ਨੂੰ ਦੀਵਾਨ ਦੀ ਕਮੇਟੀ ਵਿੱਚ ਸ਼ਾਮਲ ਕੀਤਾ ਹੋਇਆ ਹੈ। ਚੀਫ ਖਾਲਸਾ ਦੀਵਾਨ ਸਿੱਖ ਪੰਥ ਦੀ 115 ਸਾਲ ਪੁਰਾਣੀ ਸੰਸਥਾ ਹੈ ਅਤੇ ਇਸ ਸੰਸਥਾ ਦੇ ਚੱਢਾ ਪਹਿਲੇ ਪ੍ਰਧਾਨ ਜਿਹਨਾਂ ਵੱਲੋ ਮਨਮਾਨੀਆ ਕਰਨ ਨੂੰ ਲੈ ਕੇ ਹਮੇਸ਼ਾਂ ਹੀ ਚਰਚਾ ਦਾ ਬਜਾਰ ਗਰਮ ਰਹਿੰਦਾ ਹੈ ਅਤੇ ਇੱਕ ਮਹਿਲਾ ਨਾਲ ਅਜਿਹੀ ਕੋਈ ਹਰਕਤ ਕਰਨੀ ਦੀਵਾਨ ਦੇ ਵਕਾਰ ਨੂੰ ਵੱਡੀ ਢਾਹ ਲਗਾਉਦਾ ਹੈ ਜਿਸ ਲੈ ਕੇ ਸੰਸਥਾ ਦਾ ਭਾਰੀ ਨੁਕਸਾਨ ਹੋ ਸਕਦਾ ਹੈ।
ਚੀਫ ਖਾਲਸਾ ਦੀਵਾਨ ਦੇ ਲੰਮਾ ਸਮਾਂ ਆਨਰੇਰੀ ਸਕੱਤਰ ਰਹੇ ਤੇ ਦੀਵਾਨ ਦੇ ਮੁੱਖ ਦਫਤਰ ਨੂੰ ਲੱਗੀ ਹਰ ਇੱਟ ਦੀ ਜਾਣਕਾਰੀ ਰੱਖਣ ਵਾਲੇ ਸ੍ਰ ਭਾਗ ਸਿੰਘ ਅਣਖੀ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਚੱਢਾ ਬਿਨਾਂ ਕਿਸੇ ਦੇਰੀ ਤੋ ਆਪਣੇ ਪਦ ਤੋ ਅਸਤੀਫਾ ਦੇਵੇ ਤੇ ਕਮੇਟੀ ਦੀ ਤੁਰੰਤ ਮੀਟਿੰਗ ਬੁਲਾ ਕੇ ਪ੍ਰਧਾਨ ਦੀ ਚੋਣ ਕੀਤੀ ਜਾਵੇ। ਉਹਨਾਂ ਕਿਹਚੱਢੇ ਦੀ ਇਸ ਵੀਡੀਉ ਨੇ ਸਿਰਫ ਚੀਫ ਖਾਲਸਾ ਦੀਵਾਨ ਨੂੰ ਨਹੀ ਸਗੋ ਖਾਲਸਾ ਕਾਲਜ ਨੂੰ ਪ੍ਰਬੰਧ ਦੇ ਪ੍ਰਬੰਧ ਨੂੰ ਵੀ ਬਦਨਾਮ ਕੀਦੇਤਾ ਹੈ ਜਿਸ ਦੇ ਚੱਢਾ ਵਾਈਸ ਪ੍ਰਧਾਨ ਹਨ। ਉਹਨਾਂ ਕਿਹਾ ਕਿ ਦੋਵਾਂ ਸੰਸਥਾਵਾਂ ਵਿੱਚ 40 ਫੀਸਦੀ ਲੜਕੇ ਤੇ 60 ਲੜਕੀਆ ਪੜਦੀਆ ਅਤੇ ਦੀਵਾਨ ਦਾ ਤਾਂ 95 ਫੀਸਦੀ ਸਟਾਫ ਹੀ ਮਹਿਲਾਵਾਂ ਦਾ ਹੈ। ਉਹਨਾਂ ਕਿਹਾ ਕਿ ਇਸ ਵੀਡੀਉ ਨਾਲ ਚੱਢੇ ਵਰਗੇ ਢੀਠ ਬੰਦੇ ਦਾ ਕੋਈ ਨੁਕਸਾਨ ਹੁੰਦਾ ਹੈ ਜਾਂ ਨਹੀ ਇਸ ਬਾਰੇ ਤਾਂ ਕੋਈ ਜਾਣਕਾਰੀ ਨਹੀ ਪਰ ਸੰਸਥਾ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਕਈ ਕਿਰਦਾਰ ਵਾਲੇ ਪਰਿਵਾਰ ਜਿਥੇ ਆਪਣੀਆ ਮਹਿਲਾ ਅਧਿਆਪਕਾਵਾਂ ਨੂੰ ਹੱਟਾ ਲੈਣਗੇ ਉਥੇ ਸਕੂਲ ਬੱਚੀਆ ਤੇ ਮਾੜਾ ਅਸਰ ਪਵੇਗਾ। ਉਹਨਾਂ ਕਿਹਾ ਕਿ ਚੱਢਾ ਆਪਣੇ ਆਹੁਦੇ ਤੇ ਤੁਰੰਤ ਅਸਤੀਫਾ ਦੇਵੇ ਤੇ ਕੌਮ ਤੋ ਮੁਆਫੀ ਮੰਗ ਕੇ ਆਪਣੀ ਬਾਕੀ ਦੀ ਜਿੰਦਗੀ ਆਪਣੀਆ ਕੀਤੀਆ ਗਲਤੀਆ ਦਾ ਪਛਸ਼ਾਤਾਵ ਕਰੇ।
ਇਸੇ ਤਰ•ਾ ਦੀਵਾਨ ਦੇ ਮੈਬਰ ਪ੍ਰੋ ਹਰੀ ਸਿੰਘ ਨੇ ਕਿਹਾ ਕਿ ਚੱਢੇ ਲਈ ਇਹ ਡੁੱਬ ਕੇ ਮਰ ਜਾਣ ਵਾਲੀ ਹਰਕਤ ਹੈ ਅਤੇ ਚੱਢੇ ਦੇ ਖਿਲਾਫ ਤੁਰੰਤ ੁਉਹਨਾਂ ਧਾਰਾਵਾਂ ਤਹਿਤ ਹੀ ਮੁਕੱਦਮਾ ਦਰਜ ਕੀਤਾ ਜਾਵੇ ਜਿਹੜੀਆ ਸੁੱਚੇ ਲੰਗਾਹ ਦੇ ਖਿਲਾਫ ਦਰਜ ਕੀਤੀਆ ਸਨ। ਉਹਨਾਂ ਕਿਹਾ ਕਿ ਚੱਢਾ ਇਸ ਵੇਲੇ ਸਿੱਖ ਪੰਥ ਤੇ ਕਲੰਕ ਹੈ ਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਉਹ ਹੁਣ ਕਿਥੇ ਖੜੇ ਹਨ । ਉਹਨਾਂ ਕਿਹਾ ਕਿ ਚੱਢੇ ਨੇ ਜੇਕਰ ਅਸਤੀਫਾ ਨਾ ਦਿੱਤਾ ਤਾਂ ਕੌਮ ਦੇ ਨੌਜਵਾਨ ਉਸ ਨੂੰ ਧੂਹ ਕੇ ਆਹੁਦੇ ਤੋ ਲਾਹ ਦੇਣਗੇ ਕਿਉਕਿ ਅਜਿਹੇ ਵਿਭਚਾਰੀਆ ਕੋਲ ਦੀਵਾਨ ਦੀ ਹੋਂਦ ਸੁਰੱਖਿਅਤ ਨਹੀ ਰਹਿ ਸਕਦੀ।
ਇਸੇ ਤਰ•ਾ ਪ੍ਰੋ ਬਲਜਿੰਦਰ ਸਿੰਘ ਨੇ ਕਿਹਾ ਕਿ ਜਦੋਂ ਕਿਸੇ ਵਿਅਕਤੀ ਦੇ ਧਰਤੀ ਤੇ ਪਾਪ ਵੱਧ ਜਾਂਦੇ ਹਨ ਤਾਂ ਉਸ ਵੇਲੇ ਰੱਬ ਕੋਈ ਸੱਟ ਨਹੀ ਮਾਰਦਾ ਸਗੋ ਮੱਤ ਮਾਰਦਾ ਹੈ। ਉਹਨਾਂ ਕਿਹਾ ਕਿ ਚੱਢੇ ਨੇ ਸਿਰਫ ਆਪਣਾ ਹੀ ਨੁਕਸਾਨ ਨਹੀ ਕੀਤਾ ਸਗੋ ਸਿੱਖ ਪੰਥ ਦਾ ਵੀ ਬਹੁਤ ਜਿਆਦਾ ਨੁਕਸਾਨ ਕੀਤਾ ਹੈ। ਉਹਨਾਂ ਕਿਹਾ ਕਿ ਸ੍ਰ ਚੱਢਾ ਇੱਕ ਅੰਮ੍ਰਿਤਧਾਰੀ ਵਿਅਕਤੀ ਹਨ ਤੇ ਉਹਨਾਂ ਨੇ ਅਜਿਹੀ ਮਾੜੀ ਹਰਕਤ ਕਰਕੇ ਅੰਮ੍ਰਿਤ ਤੇ ਕਕਾਰਾਂ ਦੀ ਵੀ ਤੌਹੀਨ ਕੀਤੀ ਹੈ ਜਿਸ ਲਈ ਉਹ ਧਾਰਮਿਕ ਤੇ ਕਨੂੰਨੀ ਤੌਰ ਤੇ ਵੀ ਸਜਾ ਦੇ ਹੱਕਦਾਰ ਹਨ। ਉਹਨਾਂ ਕਿਹਾ ਕਿ ਲੰਗਾਹ ਤੇ ਚੱਢੇ ਵਿੱਚ ਕੋਈ ਫਰਕ ਨਹੀ ਹੈ। ਉਹਨਾਂ ਕਿਹਾ ਕਿ ਸਿੱਖ ਪੰਥ ਨਾਲ ਜਿਥੇ ਚੱਢੇ ਨੇ ਵਿਸ਼ਵਾਸ਼ਘਾਤ ਕੀਤਾ ਹੈ ਉਥੇ ਸੰਸਥਾ ਦੇ ਕਿਰਦਾਰ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਉਹਨਾਂ ਕਿਹਾ ਕਿ ਚੱਢੇ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।
ਇਸ ਸਬੰਧੀ ਜਦੋ ਸ੍ਰ ਚੱਢਾ ਨੂੰ ਵਾਇਰਲ ਹੋਈ ਵੀਡੀਓ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਇਹ ਵੀਡੀਉ ਉਹਨਾਂ ਦੀ ਨਹੀ ਹੈ ਸਗੋ ਟੈਂਪਰ ਕਰਕੇ ਉਹਨਾਂ ਦਾ ਚਿਹਰਾ ਲਗਾਇਆ ਹੈ ਅਤੇ ਉਹਨਾਂ ਨੇ ਵੀਡੀਉ ਲੈਬ ਵਿੱਚ ਭੇਜ ਦਿੱਤੀ ਹੈ ਤੇ ਉਸ ਦੀ ਰਿਪੋਰਟ ਆਉਣ ਉਪਰੰਤ ਉਹ ਸੱਚਾਈ ਪੇਸ਼ ਕਰਨਗੇ। ਉਹਨਾਂ ਕਿਹਾ ਕਿ 20 ਸਤੰਬਰ 2017 ਨੂੰ ਕੁਝ ਸਾਜਿਸ਼ਕਾਰਾਂ ਨੇ ਧਮਕੀਆ ਦੇਣੀਆ ਸ਼ੁਰੂ ਦਿੱਤੀਆ ਸਨ ਕਿ ਉਸ ਦੀ ਵੀਡੀਉ ਰੀਲੀਜ਼ ਕਰ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਉਹਨਾਂ ਨੇ ਐਫ. ਆਈ. ਆਰ. ਵੀ ਦਰਜ ਕਰਵਾਈ ਸੀ ਤੇ ਪੁਲੀਸ ਨੇ ਚਾਰ ਦੋਸ਼ੀਆ ਨੂੰ ਗ੍ਰਿਫਤਾਰ ਵੀ ਕੀਤਾ ਸੀ ਤੇ ਅੱਜ ਜਦੋ ਇੱਕ ਮੁੱਖ ਸਾਜਿਸ਼ਕਾਰ ਗੁਰਸੇਵਕ ਸਿੰਘ ਨੂੰ ਜਲੰਧਰ ਤੋ ਪੁਲੀਸ ਨੇ ਚੁੱਕਿਆ ਤਾਂ ਕਿਸੇ ਨੇ ਇਹ ਜਾਅਲੀ ਵੀਡੀਉ ਰੀਲੀਜ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਇਹ ਪੂਰੀ ਤਰ•ਾ ਜਾਅਲੀ ਹੈ ਤੇ ਸਿੱਖ ਸੰਗਤਾਂ ਇਸ ਤੋ ਸੁਚੇਤ ਰਹਿਣ। ਉਹਨਾਂ ਕਿਹਾ ਕਿ ਉਹਨਾਂ ਨੇ ਕੋਈ ਗੁਨਾਹ ਨਹੀ ਕੀਤਾ ਅਤੇ ਉਹ ਆਪਣੇ ਆਹੁਦੇ ਤੇ ਬਣੇ ਰਹਿਣਗੇ।
ਦੀਵਾਨ ਦੇ ਇੱਕ ਮੈਂਬਰ ਨੇ ਦੱਸਿਆ ਕਿ ਕੁਝ ਵਿਅਕਤੀਆ ਦੇ ਹੱਥ ਜਦੋ ਇਹ ਵੀਡੀਉ ਲੱਗ ਗਈ ਸੀ ਤਾਂ ਉਸ ਵੇਲੇ ਉਹਨਾਂ ਨੇ ਚੱਢੇ ਨੂੰ ਅਸਤੀਫਾ ਦੇ ਦੇਣ ਲਈ ਕਿਹਾ ਸੀ ਪਰ ਚੱਢਾ ਆਪਣੇ ਪੈਸੇ ਤੇ ਉਚੇਰੀ ਪਹੁੰਚ ਲੈ ਕੇ ਆਕੜ ਗਿਆ ਜਿਸ ਕਰਕੇ ਅੱਜ ਇਹ ਦਿਨ ਵੇਖਣੇ ਪਏ ਹਨ ਜਦੋ ਕਿ ਵੀਡੀਉ ਪੂਰੀ ਤਰ•ਾ ਦਰੁਸਤ ਹੈ ।

About The Author

Journalist

Number of Entries : 3053

Leave a Comment

Close
Please support the site
By clicking any of these buttons you help our site to get better
Scroll to top