You Are Here: Home » Punjab » Chandigarh » ਅਕਾਲੀ-ਬੀਜੇਪੀ ਸਰਕਾਰ ਵੇਲੇ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂ

ਅਕਾਲੀ-ਬੀਜੇਪੀ ਸਰਕਾਰ ਵੇਲੇ ਦੀਆਂ ਪਰਤਾਂ ਖੁੱਲ੍ਹਣੀਆਂ ਸ਼ੁਰੂਚੰਡੀਗੜ੍ਹ: ਅਕਾਲੀ-ਬੀਜੇਪੀ ਗੱਠਜੋੜ ਦੇ ਸੱਤਾ ਵਿੱਚੋਂ ਬਾਹਰ ਹੁੰਦਿਆਂ ਹੀ ਗੜਬੜੀਆਂ ਦੀਆਂ ਪਰਤਾਂ ਖੁੱਲ੍ਹਣ ਲੱਗੀਆਂ ਹਨ। ਤਾਜ਼ਾ ਮਾਮਲਾ ਪ੍ਰਾਈਵੇਟ ਫਰਮਾਂ ਤੋਂ ਮਹਿੰਗੇ ਭਾਅ ਸੂਰਜੀ ਊਰਜਾ ਖਰੀਦਣ ਦਾ ਹੈ। ਯਾਦ ਰਹੇ ਸੂਰਜੀ ਊਰਜਾ ਦੇ ਪ੍ਰੋਜੈਕਟ ਪੰਜਾਬ ਸਰਕਾਰ ਦੇ ਨਵਵਿਆਉਣ ਯੋਗ ਊਰਜਾ ਵਿਭਾਗ ਦੇ ਛਤਰ-ਛਾਇਆ ਹੇਠ ਲੱਗੇ ਸਨ ਜਿਸ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਸਨ।

ਹਾਸਲ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਤਕਰੀਬਨ ਅੱਧੀ ਦਰਜਨ ਫਰਮਾਂ ਤੋਂ ਮਹਿੰਗੇ ਭਾਅ ਸੂਰਜੀ ਊਰਜਾ ਖਰੀਦੀ ਜਾ ਰਹੀ ਹੈ। ਇਸ ਲਈ ਪੈਸਾ ਪਾਵਰਕੌਮ ਦੇ ਖ਼ਜ਼ਾਨੇ ’ਚੋਂ ਜਾਂਦਾ ਹੈ। ਅਕਾਲੀ-ਭਾਜਪਾ ਗੱਠਜੋੜ ਸਰਕਾਰ ਸਮੇਂ ਇਨ੍ਹਾਂ ਫਰਮਾਂ ਨਾਲ ਉੱਚੇ ਭਾਅ ‘ਚ ਸਮਝੌਤੇ ਹੋਏ ਸਨ। ਇਨ੍ਹਾਂ ਫਰਮਾਂ ਤੋਂ ਪਾਵਰਕੌਮ ਤਕਰੀਬਨ 18 ਰੁਪਏ ਪ੍ਰਤੀ ਯੂਨਿਟ ਸੂਰਜੀ ਊਰਜਾ ਖਰੀਦ ਰਿਹਾ ਹੈ। ਦੇਸ਼ ਭਰ ਵਿੱਚ ਵਿਰਲੇ ਸੋਲਰ ਪਲਾਂਟ ਹੋਣਗੇ, ਜਿਨ੍ਹਾਂ ਨੂੰ ਐਨਾ ਭਾਅ ਮਿਲਦਾ ਹੋਵੇਗਾ।

ਆਰ.ਟੀ.ਆਈ. ਤਹਿਤ ਪ੍ਰਾਪਤ ਜਾਣਕਾਰੀ ਅਨੁਸਾਰ ਪਾਵਰਕੌਮ ਨੇ ਸਾਲ 2011-12 ਤੋਂ 9 ਸੋਲਰ ਪਲਾਂਟਾਂ ਤੋਂ ਬਿਜਲੀ ਖ਼ਰੀਦਣੀ ਸ਼ੁਰੂ ਕੀਤੀ ਹੈ। ਉਦੋਂ ਪਾਵਰਕੌਮ ਨੇ ਅਜ਼ੂਰ ਸੋਲਰ ਪਲਾਂਟ ਤੋਂ 8.95 ਰੁਪਏ ਤੇ ਕਾਰਲਿਲ ਐਨਰਜੀ, ਈਕੋਨੈਨਰਜੀ, ਜੀ.ਐਸ. ਅਟਵਾਲ ਭੁੱਟੀਵਾਲ ਤੇ ਸੋਵੋਕਸ ਸੋਲਰ ਤੋਂ 7.91 ਰੁਪਏ ਪ੍ਰਤੀ ਯੂਨਿਟ ਸੂਰਜੀ ਊਰਜਾ ਖਰੀਦੀ ਸੀ।

2012-13 ਤੋਂ ਇਨ੍ਹਾਂ ਫਰਮਾਂ ਕੋਲੋਂ 17.91 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦਣੀ ਸ਼ੁਰੂ ਕਰ ਦਿੱਤੀ ਜਦੋਂਕਿ ਅਜ਼ੂਰ ਤੋਂ 17.59 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦੀ ਗਈ। ਸਾਲ 2012-13 ਤੋਂ 2016-17 ਤਕ ਇਨ੍ਹਾਂ ਫਰਮਾਂ ਤੋਂ ਪਾਵਰਕੌਮ ਨੇ 68.68 ਕਰੋੜ ‘ਚ ਤਕਰੀਬਨ 3.28 ਕਰੋੜ ਯੂਨਿਟ ਸੂਰਜੀ ਊਰਜਾ ਖਰੀਦੀ ਹੈ। ਪਾਵਰਕੌਮ ਵੱਲੋਂ ਹੁਣ 81 ਸੋਲਰ ਪਲਾਂਟਾਂ ਤੋਂ ਔਸਤਨ 3 ਤੋਂ 8.70 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਸੂਰਜੀ ਊਰਜਾ ਖਰੀਦੀ ਜਾ ਰਹੀ ਹੈ ਜਦੋਂ ਕਿ ਕੁਝ ਖਾਸ ਅੱਧੀ ਦਰਜਨ ਫਰਮਾਂ ਤੋਂ ਪਾਵਰਕੌਮ ਅਜੇ ਵੀ 17.91 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦ ਰਿਹਾ ਹੈ।

About The Author

Journalist

Number of Entries : 3029

Leave a Comment

Close
Please support the site
By clicking any of these buttons you help our site to get better
Scroll to top