You Are Here: Home » Punjab » ਮਹਿਲਾ ਅਕਾਲੀ ਆਗੂ ਦੀ ਅਰਧ ਨਗਨ ਕਰਕੇ ਕੁੱਟਮਾਰ ਦੇ ਮਾਮਲੇ ‘ਚ ਆਇਆ ਨਵਾਂ ਮੋੜ, ਖੜ੍ਹੇ ਹੋਏ ਸਵਾਲ

ਮਹਿਲਾ ਅਕਾਲੀ ਆਗੂ ਦੀ ਅਰਧ ਨਗਨ ਕਰਕੇ ਕੁੱਟਮਾਰ ਦੇ ਮਾਮਲੇ ‘ਚ ਆਇਆ ਨਵਾਂ ਮੋੜ, ਖੜ੍ਹੇ ਹੋਏ ਸਵਾਲ



ਤਪਾ ਮੰਡੀ  : ਤਪਾ ਵਿਖੇ ਅਕਾਲੀ ਮਹਿਲਾ ਆਗੂ ਨਾਲ ਵਾਪਰੀ ਕੁੱਟਮਾਰ ਦੀ ਘਟਨਾ ਦੇ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਇਸ ਮਾਮਲੇ ਵਿਚ 2 ਅਜਿਹੇ ਵਿਅਕਤੀਆਂ ਦਾ ਨਾਂ ਆਇਆ ਹੈ ਜਿਨ੍ਹਾਂ ਦਾ ਉਕਤ ਬੀਬੀ ਅਤੇ ਮਹੰਤ ਨਾਲ ਪੈਸਿਆਂ ਦਾ ਲੈਣ ਦੇਣ ਚੱਲ ਰਿਹਾ ਸੀ। ਮੰਗਲਵਾਰ ਨੂੰ ਪ੍ਰੈਸ ਵਾਰਤਾ ਦੌਰਾਨ ਕਰਮਜੀਤ ਕੌਰ ਪਤਨੀ ਵਿਜੈ ਕੁਮਾਰ ਅਤੇ ਅਨੀਤਾ ਸ਼ਰਮਾ ਪਤਨੀ ਕਮਲਦੀਪ ਸ਼ਰਮਾ ਨੇ ਦੱਸਿਆ ਕਿ ਬੀਬੀ ਜਸਵਿੰਦਰ ਕੌਰ ਸ਼ੇਰਗਿੱਲ ਵੱੱਲੋਂ ਉਨ੍ਹਾਂ ਦੇ ਪਤੀ ਵਿਜੈ ਕੁਮਾਰ ਅਤੇ ਕਮਲਦੀਪ ਸ਼ਰਮਾ ਨੂੰ ਬੇਵਜਾਹ ਫ਼ਸਾਇਆ ਜਾ ਰਿਹਾ ਹੈ, ਜਦਕਿ ਬੀਬੀ ਸ਼ੇਰਗਿੱਲ ਅਤੇ ਮਹੰਤ ਦੇ ਪਰਿਵਾਰ ਵਿਚ ਇਹ ਘਟਨਾ ਵਾਪਰੀ ਤਾਂ ਉਨ੍ਹਾਂ ਦੇ ਪਤੀ ਉਸ ਸਮੇਂ ਘਟਨਾ ਸਥਾਨ ‘ਤੇ ਹੀ ਨਹੀਂ ਸਨ। ਉਨ੍ਹਾਂ ਦੱਸਿਆ ਕਿ ਮੇਰੇ ਪਤੀ ਵਿਜੈ ਕੁਮਾਰ ਤੇ ਕਮਲਦੀਪ ਸ਼ਰਮਾ ਨੇ ਉਕਤ ਮਹੰਤ ਹੁਕਮ ਦਾਸ ਅਤੇ ਬੀਬੀ ਜਸਵਿੰਦਰ ਕੌਰ ਤੋਂ ਪੈਸੇ ਲੈਣੇ ਸਨ, ਜਿਸਦਾ ਕੁੱਝ ਸਮਾਂ ਪਹਿਲਾਂ ਹੀ ਐੱਸ.ਪੀ.ਐੱਚ. ਬਰਨਾਲਾ ਦੇ ਦਫ਼ਤਰ ਵਿਚ 9 ਲੱਖ ਰੁਪਏ ਵਿਚ ਰਾਜ਼ੀਨਾਮਾ ਹੋਇਆ ਸੀ, ਜੋ ਇਨ੍ਹਾਂ ਦੋਵਾਂ ਵੱਲੋਂ ਕੁੱਝ ਸਮੇਂ ਅੰਦਰ ਹੀ ਮੋੜਨ ਦੀ ਗੱਲ ਆਖੀ ਗਈ ਸੀ। ਉਨ੍ਹਾਂ ਦੱਸਿਆ ਕਿ ਮਹੰਤ ਅਤੇ ਬੀਬੀ ਸਾਡੇ ਪਰਿਵਾਰ ਖਿਲਾਫ਼ ਪੈਸਿਆਂ ਪ੍ਰਤੀ ਦਿੱਤੀ ਦਰਖਾਸ਼ਤ ਲਈ ਰਜਿੰਸ਼ ਰੱਖਦੇ ਸਨ, ਜਿਸ ਦੇ ਚੱਲਦਿਆਂ ਇਨ੍ਹਾਂ ਵੱਲੋਂ ਕਈ ਵਾਰ ਸਾਨੂੰ ਸਬਕ ਸਿਖਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਇਸੇ ਰੰਜਿਸ਼ ਤਹਿਤ ਮੇਰੇ ਪਤੀ ਵਿਜੈ ਕੁਮਾਰ ਅਤੇ ਇਕ ਹੋਰ ਵਿਅਕਤੀ ਕਮਲਦੀਪ ਸ਼ਰਮਾ ਖਿਲਾਫ਼ ਝੂਠਾ ਪਰਚਾ ਦਰਜ ਕਰਵਾਇਆ ਹੈ।
ਇਸ ਮੌਕੇ ਕੌਂਸਲਰ ਦਵਿੰਦਰ ਦੀਕਸ਼ਤ (ਟੀਟੂ), ਕੌਂਸਲਰ ਕੁਲਵਿੰਦਰ ਕਿੰਦੀ, ਨੰਬਰਦਾਰ ਗੁਰਚਰਨ ਸਿੰਘ, ਨੰਬਰਦਾਰ ਬਲਵੰਤ ਸਿੰਘ, ਨੰਬਰਦਾਰ ਜੁਗਰਾਜ ਸਿੰਘ, ਸਾਬਕਾ ਕੌਸਲਰ ਸੋਮ ਨਾਥ, ਕੌਂਸਲਰ ਧਰਮ ਪਾਲ ਸ਼ਰਮਾ, ਸਾਬਕਾ ਕੌਸਲ ਦੇਵ ਰਾਜ ਸ਼ਰਮਾ ਆਦਿ ਵੱਡੀ ਗਿਣਤੀ ‘ਚ ਪਤਵੰਤੇ ਅਤੇ ਔਰਤਾਂ ਹਾਜ਼ਰ ਸਨ। ਇਸ ਸੰਬੰਧੀ ਜਦੋਂ ਮਹੰਤ ਅਤੇ ਬੀਬੀ ਨਾਲ ਮੋਬਾਇਲ ‘ਤੇ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਸਮਝੌਤੇ ਸੰਬੰਧੀ ਗੱਲਬਾਤ ਚੱਲ ਰਹੀ ਸੀ, ਉਸ ਤੋਂ ਪਹਿਲਾਂ ਹੀ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ, ਬਾਕੀ ਜੋ ਵੀ ਦੋਸ਼ ਲਗਾਏ ਜਾ ਰਹੇ ਹਨ ਝੂਠੇ ਅਤੇ ਬੇਬੁਨਿਆਦ ਹਨ। ਇਸ ਸੰਬੰਧੀ ਐੱਸ.ਐੱਸ.ਪੀ ਬਰਨਾਲਾ ਵੱਲੋਂ ਗਠਨ ਐੱਸ. ਆਈ. ਟੀ. ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੀੜਤ ਔਰਤ ਦੇ ਬਿਆਨਾਂ ‘ਤੇ ਨਾਮ ਦਰਜ ਕਰਵਾਏ ਗਏ ਹਨ ਜੇ ਕੋਈ ਵੀ ਦਰਖਾਸਤ ਸਾਡੇ ਸਾਹਮਣੇ ਆਉਂਦੀ ਹੈ, ਕਾਨੂੰਨ ਅਨੁਸਾਰ ਸਾਹਮਣੇ ਜ਼ਰੂਰ ਰੱਖੀ ਜਾਵੇਗੀ।

About The Author

Journalist

Number of Entries : 3053

Leave a Comment

Close
Please support the site
By clicking any of these buttons you help our site to get better
Scroll to top