You Are Here: Home » Punjab » Amritsar » ਅੰਮ੍ਰਿਤਸਰ ਦੇ ਕਾਂਗਰਸੀ ਆਗੂ ਦੀਆਂ ਗੋਆ ਚ’ ਰੰਗਰਲੀਆਂ ਮਨਾਉਂਦੇ ਦੀਆਂ ਤਸਵੀਰਾਂ ਵਾਇਰਲ (ਦੇਖੋ ਤਸਵੀਰਾਂ)

ਅੰਮ੍ਰਿਤਸਰ ਦੇ ਕਾਂਗਰਸੀ ਆਗੂ ਦੀਆਂ ਗੋਆ ਚ’ ਰੰਗਰਲੀਆਂ ਮਨਾਉਂਦੇ ਦੀਆਂ ਤਸਵੀਰਾਂ ਵਾਇਰਲ (ਦੇਖੋ ਤਸਵੀਰਾਂ)



ਅੰਮ੍ਰਿਤਸਰ (ਬਿਉਰੋ) 13 ਦਿਸੰਬਰ : ਨਗਰ ਨਿਗਮ ਚੋਣ ਤੋਂ ਠੀਕ ਪਹਿਲਾਂ ਅੰਮ੍ਰਿਤਸਰ ਕਾਂਗਰਸ ਵਿੱਚ ਵੱਡਾ ਭੂਚਾਲ ਆ ਗਿਆ ਹੈ , ਦਰਅਸਲ ਬਹੁਚਰਚਿਤ ਜੋਸ਼ੀ ਦੋਹਰੀ ਵੋਟ ਕਾਂਡ ਕਰਕੇ ਸੁਰਖੀਆਂ ਵਿੱਚ ਰਹੇ ਕਾਂਗਰਸੀ ਲੀਡਰ ਐਡਵੋਕੇਟ ਵਿਨੀਤ ਮਹਾਜਨ ਦੀਆਂ ਰੰਗਰਲੀਆਂ ਮਨਾਉਂਦੇ ਹੋਏ ਤਸਵੀਰਾਂ Whatsapp ਤੇ ਵਾਇਰਲ ਕੀਤੀਆਂ ਗਈਆਂ ਹਨ|

ਇਥੇ ਜਿਕਰਯੋਗ ਹੈ ਕੇ ਵਿਨੀਤ ਮਹਾਜਨ ਜਿਥੇ ਕਾਂਗਰਸੀ ਲੀਡਰ ਹੈ ਉਥੇ ਹੀ ਉਸਦੀ ਭਾਬੀ ਅੰਮ੍ਰਿਤਸਰ ਦੀ ਵਾਰਡ ਨੰਬਰ 51 ਤੋਂ ਕਾਂਗਰਸ ਦੀ ਉਮੀਦਵਾਰ ਹੈ | ਇਹਨਾਂ ਤਸਵੀਰਾਂ ਦੇ ਨਾਲ ਲਿਖਿਆ ਜਾ ਰਿਹਾ ਹੈ ਕੇ ਇਹ ਤਸਵੀਰਾਂ ਵਿਨੀਤ ਮਹਾਜਨ ਦੀਆਂ ਹਨ ਅਤੇ ਉਹ ਗੋਆ ਵਿਖੇ ਸਿਮਰਨ ਨਾਮਕ ਲੜਕੀ ਨਾਲ ਰੰਗਰਲੀਆਂ ਮਨਾ ਰਿਹਾ ਹੈ |

ਤਸਵੀਰਾਂ ਵਿੱਚ ਵਿਨੀਤ ਮਹਾਜਨ ਕੁੜੀ ਨੂੰ ਕਿਸ ਕਰਦਾ ਦਿਖਾਈ ਦੇ ਰਿਹਾ ਹੈ , ਦੱਸਿਆ ਜਾ ਰਿਹਾ ਹੈ ਕੇ ਕੁੜੀ ਅੰਮ੍ਰਿਤਸਰ ਦੇ ਬਟਾਲਾ ਰੋਡ ਦੀ ਰਹਿਣ ਵਾਲੀ ਹੈ | ਵਾਇਰਲ ਮੈਸਜ ਵਿਚ ਇਹ ਵੀ ਲਿਖਿਆ ਜਾ ਰਿਹਾ ਹੈ ਕੇ ਵਿਨੀਤ ਮਹਾਜਨ ਦੀ ਰੰਗਰਲੀਆਂ ਮਨਾਉਂਦੇ ਦੀ ਵੀਡਿਓ ਵੀ ਹੈ ਜੋ ਜਲਦੀ ਹੀ ਰਿਲੀਜ ਕੀਤੀ ਜਾਵੇਗੀ |

ਇਸ ਸਬੰਧ ਵਿਚ ਜਦੋਂ ਖਬਰ ਹਰ ਪਲ ਇੰਡੀਆ ਨੇ ਵਿਨੀਤ ਮਹਾਜਨ ਦਾ ਪਖ ਪੁਛਿਆ ਤਾਂ ਉਹਨਾਂ ਕਿਹਾ ਕੇ ਇਹ ਤਸਵੀਰਾਂ ਬਹੁਤ  ਪੁਰਾਣੀਆਂ ਹਨ ਤੇ ਉਹਨਾਂ ਦੀ ਨਿਜੀ ਜਿੰਦਗੀ ਵੀ ਕਿਸੇ ਨੂੰ ਵੀ ਝਾਕਣ ਦੀ ਜਰੂਰਤ ਨਹੀਂ ਹੈ , ਉਹਨਾਂ ਇਸਦਾ ਇਲਜਾਮ ਸਾਬਕਾ ਮੰਤਰੀ ਅਨਿਲ ਜੋਸ਼ੀ ਸਿਰ ਮੜਿਆ ਹੈ , ਉਹਨਾਂ ਦਾ ਕਹਿਣਾ ਹੈ ਕੇ ਉਹ ਹਮੇਸ਼ਾਂ ਉਹਨਾਂ ਖਿਲਾਫ਼ ਕੋਜੀਆਂ ਚਾਲਾਂ ਚਲਦੇ ਰਹਿੰਦੇ ਹਨ …ਇਸਤੋਂ ਇਲਾਵਾ ਉਹਨਾਂ ਕਿਹਾ ਕੇ ਉਹਨਾਂ ਵਲੋਂ ਆਈ ਟੀ ਐਕਟ ਅਧੀਨ ਤਸਵੀਰਾਂ ਵਾਇਰਲ ਕਰਨ ਵਾਲੇ ਵਿਆਕਤੀ ਖਿਲਾਫ਼ ਸਿਕਾਇਤ ਦਿੱਤੀ ਹੈ ਜਿਸਤੇ ਕਾਰਵਾਈ ਹੋਵੇਗੀ |

ਫਿਲਹਾਲ ਚੋਣ ਤੋਂ ਪਹਿਲਾਂ ਇਹੋ ਜਿਹੀਆਂ ਤਸਵੀਰਾਂ ਦਾ ਬਾਹਰ ਆਉਣਾ ਗੰਦੀ ਸਿਆਸਤ ਤੇ ਦਰਸਾਉਂਦਾ ਹੀ ਹੈ ਪਰ ਕਿਤੇ ਨਾ ਕਿਤੇ ਕਾਂਗਰਸੀ ਆਗੂ ਤੇ ਭਾਰੀ ਵੀ ਪੈ ਰਿਹਾ ਹੈ | ਦੱਸ ਗੁਰਦਾਸਪੁਰ ਜਿਮਨੀ ਚੋਣ ਤੋਂ ਪਹਿਲਾਂ ਹੀ ਅਕਾਲੀ ਆਗੂ ਸੁਚਾ ਸਿੰਘ ਲੰਗਾਹ ਦੀ ਅਸਲੀਲ ਵੀਡਿਓ ਦੇ ਸਾਹਮਣੇ ਆਉਣ ਤੇ ਸਿਆਸਤ ਵਿੱਚ ਭੂਚਾਲ ਆ ਗਿਆ ਸੀ | ਤੇ ਹੁਣ ਓਹੋ ਜਿਹਾ ਹੀ ਭੂਚਾਲ ਅੰਮ੍ਰਿਤਸਰ ਦੀ ਸਿਆਸਤ ਵੀ ਆਉਣ ਦੇ ਆਸਾਰ ਦਿਸ ਰਹੇ ਹਨ | ਫਿਲਹਾਲ ਅਦਾਰਾ ਖਬਰ ਹਰ ਪਲ ਇੰਡੀਆ ਇਹਨਾਂ ਤਸਵੀਰਾਂ ਦੀ ਪੁਸ਼ਟੀ ਨਹੀਂ ਕਰਦਾ ਹੈ |

About The Author

Journalist

Number of Entries : 2843

Leave a Comment

Close
Please support the site
By clicking any of these buttons you help our site to get better
Scroll to top