You Are Here: Home » Punjab » Amritsar » ਕੈਪਟਨ ਸਰਕਾਰ ਕਰੇਗੀ 18 ਦਸੰਬਰ ਤੋਂ ਬਾਅਦ ਕੈਬਿਨਟ ਵਿੱਚ ਵਾਧਾ, ਪਰ ਨਹੀਂ ਬਨੇਗਾ ਕੋਈ ਉਪ ਮੁਖ ਮੰਤਰੀ

ਕੈਪਟਨ ਸਰਕਾਰ ਕਰੇਗੀ 18 ਦਸੰਬਰ ਤੋਂ ਬਾਅਦ ਕੈਬਿਨਟ ਵਿੱਚ ਵਾਧਾ, ਪਰ ਨਹੀਂ ਬਨੇਗਾ ਕੋਈ ਉਪ ਮੁਖ ਮੰਤਰੀਅੰਮ੍ਰਿਤਸਰ ,(ਸਤਨਾਮ ਜੋਧਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਜਾਰਤ ਵਿੱਚ ਵਾਧਾ ਗੁਜਰਾਤ ਚੋਣਾਂ ਦੇ ਨਤੀਜੇ ਜੋ ਕਿ 18 ਦਸੰਬਰ ਨੂੰ ਆਉਣੇ ਹਨ ਬਾਅਦ ਕੀਤਾ ਜਾਵੇਗਾ ਪਰ ਉਨਾਂ ਸਪਸ਼ਟ ਕੀਤਾ ਕਿ ਉਪ ਮੁੱਖ ਮੰਤਰੀ ਲਗਾਉਣਾ ਕਾਂਗਰਸ ਦੀ ਰਵਾਇਤ ਨਹੀਂ ਹੈ। ਅੰਮ੍ਰਿਤਸਰ ਵਿਖੇ ਰਾਜ ਦੇ ਸ਼ਹਿਰੀ ਵਿਕਾਸ ਲਈ ਪਾਰਟੀ ਦੀ ਯੋਜਨਾਬੰਦੀ ਸਬੰਧੀ ਦਸਤਾਵੇਜ ਜਾਰੀ ਕਰਨ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਨੂੰ ਰੱਦ ਕੀਤਾ ਕਿ ਕਾਂਗਰਸ ਲੋਕਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕਰਨ ਵਿੱਚ ਅਸਫਲ ਹੋਈ ਹੈ। ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ, ਕੈਬਿਨਟ ਮੰਤਰੀ ਸ੍ਰ ਨਵਜੋਤ ਸਿੰਘ ਸਿੱਧੂ, ਸੰਸਦ ਮੈਂਬਰ ਸ੍ਰ ਗੁਰਜੀਤ ਸਿੰਘ ਔਜਲਾ ਅਤੇ ਜਿਲੇ ਦੇ ਕਾਂਗਰਸੀ ਵਿਧਾਇਕਾਂ ਦੀ ਹਾਜ਼ਰੀ ਵਿੱਚ ਸ਼ਹਿਰੀ ਵਿਕਾਸ ਨੂੰ ਲੈ ਕੇ ਪਾਰਟੀ ਦੇ ਵਿਜਨ ਨੂੰ ਜਾਰੀ ਕਰਨ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ 8 ਮਹੀਨਿਆਂ ਵਿੱਚ ਸਾਰੇ ਵਾਅਦੇ ਪੂਰੇ ਕਰਨੇ ਸੰਭਵ ਨਹੀਂ ਜਦੋਂ ਕਿ ਰਾਜ ਅਕਾਲੀ-ਭਾਜਪਾ ਸਰਕਾਰ ਦੀਆਂ ਬੇਨਿਯਮੀਆਂ ਕਾਰਨ ਪੂਰੀ ਤਰ•ਾਂ ਵਿੱਤੀ ਸੰਕਟ ਵਿੱਚ ਹੈ।
ਉਨਾਂ ਕਿਹਾ ਕਿ ਕਿਸਾਨਾਂ ਦੀ ਕਰਜਾ ਮੁਆਫੀ ਅਤੇ ਨੌਜਵਾਨਾਂ ਨੂੰ ਮੁਫ਼ਤ ਸਮਾਰਟ ਫੋਨ ਦੇਣ ਦਾ ਕੰਮ ਮਿਊਂਪਸਲ ਚੋਣਾਂ ਤੋਂ ਬਾਅਦ ਸ਼ੁਰੂ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਰਾਜ ਦੀ ਸਨਅਤ ਮਾਲੀ ਸਾਧਨ ਜੁਟਾਉਣ ਵਿੱਚ ਸਹਾਇਤਾ ਦੇ ਰਹੀ ਹੈ ਅਤੇ ਮਾਰਚ ਮਹੀਨੇ ਰਾਜ ਸਰਕਾਰ ਨੇ 5000 ਕਰੋੜ ਤੋਂ ਵੱਧ ਤੇ ਸਨਅਤੀ ਸਮਝੌਤੇ ਕੀਤੇ ਹਨ। ਜੀ:ਐਸ:ਟੀ ਦੇ ਮੁੱਦੇ ਤੇ ਬੋਲਦੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿੱਚ ਵੱਡੀ ਸਮੱਸਿਆ ਲਾਗੂ ਕਰਨ ਦੀ ਆ ਰਹੀ ਹੈ ਜੋ ਕਿ ਕਾਹਲੀ ਵਿੱਚ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਰਾਜ ਦੀ ਅਕਸਾਈਜ ਨੀਤੀ ਵਿੱਚ ਤਬਦੀਲੀ ਲਈ ਕੇਰਲਾ, ਤਾਮਿਲਨਾਡੂ ਅਤੇ ਰਾਜਸਥਾਨ ਦੀਆਂ ਨੀਤੀਆਂ ਘੋਖੀਆਂ ਜਾ ਰਹੀਆਂ ਹਨ। ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਭਾਈ ਭਤੀਜਵਾਦ ਦੇ ਭਾਰੂ ਹੋਣ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਚੋਣ ਜਿੱਤ ਸਕਣ ਦੀ ਸਮਰਥਾ ਵਾਲੇ ਉਮੀਦਵਾਰਾਂ ਨੂੰ ਕਮੇਟੀ ਦੀ ਫੀਡ ਬੈਕ ਦੇ ਅਧਾਰ ਤੇ ਟਿਕਟਾਂ ਦਿੱਤੀਆਂ ਗਈਆਂ ਹਨ। ਗੁਜਰਾਤ ਚੋਣਾਂ ਦੀ ਗੱਲ ਕਰਦੇ ਮੁੱਖ ਮੰਤਰੀ ਨੇ ਕਿਹਾ ਕਿ ਸੀਨੀਅਰ ਨੇਤਾਵਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਥੇ ਕਾਂਗਰਸ ਪਾਰਟੀ ਬਰਾਬਰੀ ਦੀ ਟੱਕਰ ਤੇ ਹੈ ਅਤੇ ਸੰਭਾਵਨਾ ਹੈ ਕਿ ਵੋਟਰ ਸੱਤਾ ਪਰਿਵਰਤਣ ਲੈ ਆਉਣਗੇ। ਉਨਾਂ ਕਿਹਾ ਕਿ ਰਾਹੁਲ ਗਾਂਧੀ ਦੀ ਬਤੌਰ ਕਾਂਗਰਸ ਪ੍ਰਧਾਨ ਚੋਣ ਪਾਰਟੀ ਵਿੱਚ ਵੱਡਾ ਉਤਸ਼ਾਹ ਭਰੇਗੀ। ਪੰਜਾਬ ਵਿੱਚ ਕੱਟੜਪੰਥੀਆਂ ਵੱਲੋਂ ਹਾਲ ਹੀ ਵਿੱਚ ਕੀਤੀਆਂ ਕਾਰਵਾਈਆਂ ਬਾਰੇ ਪੁੱਛੇ ਜਾਣ ਤੇ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਕੇਂਦਰੀ Âੈਜੰਸੀਆਂ ਨਾਲ ਇਸ ਮੁੱਦੇ ਨੂੰ ਨਜਿੱਠ ਰਹੀ ਹੈ ਜਿਸ ਵਿੱਚ ਪਾਸਿਕਤਾਨ ਦੀ ਖੁਫੀਆਂ ਏਜੰਸੀ ਆਈ:ਐਸ:ਆਈ ਕਨੇਡਾ, ਅਮਰੀਕਾ ਬਰਤਾਨੀਆਂ ਅਤੇ ਜਰਮਨੀ ਰਸਤੇ ਰਾਜ ਵਿੱਚ ਖੱਲਲ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੇਲਾਂ ਵਿੱਚੋਂ ਗੈਂਗਸਟਰਾਂ ਵੱਲੋਂ ਮੋਬਾਇਲ ਫੋਨ ਆਦਿ ਵਰਤੇ ਜਾਣ ਬਾਰੇ ਬੋਲਦੇ ਉਨਾਂ ਕਿਹਾ ਕਿ ਇਸ ਕੰਮ ਲਈ ਜੇਲਾਂ ਵਿੱਚ ਵਿਸ਼ੇਸ਼ ਜੈਮਰ ਲਗਾਏ ਜਾ ਰਹੇ ਹਨ। ਕੇਬਲ ਦੇ ਮੁੱਦੇ ਤੇ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਕਿਸੇ ਇਕ ਧਿਰ ਲਈ ਨਹੀਂ ਬਲਕਿ ਪ੍ਰੈਸ ਦੀ ਆਜ਼ਾਦੀ ਵਾਸਤੇ ਸਾਰਿਆਂ ਨੂੰ ਬਰਾਬਰ ਮੌਕੇ ਦੇ ਰਹੀ ਹੈ। ਇਸ ਮੌਕੇ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸ੍ਰ ਹਰਪ੍ਰਤਾਪ ਸਿੰਘ ਅਜਨਾਲਾ, ਸ੍ਰੀ ਓ:ਪੀ: ਸੋਨੀ, ਡਾ: ਰਾਜ ਕੁਮਾਰ ਵੇਰਕਾ, ਸ੍ਰ ਇੰਦਰਬੀਰ ਸਿੰਘ ਬੁਲਾਰੀਆ, ਸ੍ਰੀ ਸੁਨੀਲ ਦੱਤੀ, ਸ੍ਰੀ ਤਰਸੇਮ ਸਿੰਘ ਡੀ:ਸੀ, ਸ੍ਰ ਸੰਤੋਖ ਸਿੰਘ ਭਲਾਈਪੁਰ, ਸ੍ਰ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਸ਼ਹਿਰੀ ਪ੍ਰਧਾਨ ਸ੍ਰੀ ਜੁਗਲ ਕਿਸ਼ੋਰ ਸ਼ਰਮਾ ਅਤੇ ਹੋਰ ਹਾਜਰ ਸਨ।

About The Author

Journalist

Number of Entries : 3053

Leave a Comment

Close
Please support the site
By clicking any of these buttons you help our site to get better
Scroll to top