You Are Here: Home » Mumbai » ਨਹੀਂ ਰਹੇ ਬਾਲੀਵੁਡ ਅਭਿਨੇਤਾ ਸ਼ਸ਼ੀ ਕਪੂਰ, ਬਾਲੀਵੁਡ ਇੰਡਸਟਰੀ ਚ’ ਸੋਗ ਦੀ ਲਹਿਰ

ਨਹੀਂ ਰਹੇ ਬਾਲੀਵੁਡ ਅਭਿਨੇਤਾ ਸ਼ਸ਼ੀ ਕਪੂਰ, ਬਾਲੀਵੁਡ ਇੰਡਸਟਰੀ ਚ’ ਸੋਗ ਦੀ ਲਹਿਰ



ਮਸ਼ਹੂਰ ਅਦਾਕਾਰ ਸ਼ਸ਼ੀ ਕਪੂਰ ਅੱਜ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਹਨਾਂ ਨੇ ਮੁੰਬਈ ਕੋਕਿਲਾਬੇਨ ਹਸਪਤਾਲ ਵਿੱਚ ਅੰਤਿਮ ਸਾਹ ਲਿਆ।

ਉਹਨਾਂ ਦੀ ਉਮਰ 79 ਸਾਲ ਸੀ। ਉਹਨਾਂ ਨੇ ਅਮਿਤਾਭ ਬੱਚਨ ਦੀ ਫਿਲਮ ਦੀਵਾਰ ‘ਚ ਇੱਕ ਡਾਇਲਾਗ ਬੋਲਿਆ ਸੀ, “ਮੇਰੇ ਪਾਸ ਮਾਂ ਹੈ” ਜੋ ਕਿ ਅੱਜ ਵੀ ਯਾਦ ਕੀਤਾ ਜਾਂਦਾ ਹੈ।

ਕਪੂਰ, ਪ੍ਰਿਥਵੀਰਾਜ ਕਪੂਰ ਦੇ ਤੀਸਰੇ ਪੁੱਤਰ ਸਨ ਅਤੇ ਉਹ ਆਪਣੇ ਪਿੱਛੇ ਪਤਨੀ ਜੈਨੀਫਰ, ਤਿੰਨ ਬੱਚੇ ਕਰਨ, ਕੁਨਾਲ ਅਤੇ ਸੰਜਨਾ ਨੂੰ ਛੱਡ ਗਏ ਹਨ।

ਹਿੰਦੀ ਸਿਨੇਮਾ ਦੇ ਕੱਦਾਵਰ ਅਦਾਕਾਰ ਸ਼ਸ਼ੀ ਕਪੂਰ ਦਾ ਅੱਜ ਮੁੰਬਈ ਵਿੱਚ ਦੇਹਾਂਤ ਹੋ ਗਿਆ। ਉਹ 79 ਵਰ੍ਹਿਆਂ ਦੇ ਸਨ ਤੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।

1938 ਵਿੱਚ ਜਨਮੇ ਸ਼ਸ਼ੀ ਕਪੂਰ ਨੇ 1961 ਵਿੱਚ ਬਤੌਰ ਹੀਰੋ ਹਿੰਦੀ ਸਿਨੇਮਾ ਜਗਤ ਵਿੱਚ ਪੈਰ ਧਰਿਆ। ਉਨ੍ਹਾਂ ਕੁੱਲ 116 ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਸੀ ਜਿਸ ਵਿੱਚੋਂ 61 ਫ਼ਿਲਮਾਂ ਵਿੱਚ ਉਹ ਹੀਰੋ ਰਹੇ।

ਬਿਹਤਰੀਨ ਅਦਾਕਾਰੀ ਕਾਰਨ ਸ਼ਸ਼ੀ ਕਪੂਰ ਨੂੰ ਪਦਮ ਭੂਸ਼ਣ ਤੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਸਮੇਤ ਹੋਰ ਕਈ ਕੌਮੀ ਸਨਮਾਨਾਂ ਨਾਲ ਨਿਵਾਜਿਆ ਜਾ ਚੁੱਕਾ ਹੈ।

ਅੱਜ 4 ਦਸੰਬਰ 2017 ਨੂੰ ਸ਼ਸ਼ੀ ਕਪੂਰ ਨੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਆਪਣੇ ਆਖ਼ਰੀ ਸਾਹ ਲਏ। ਉਨ੍ਹਾਂ ਦੇ ਅਕਾਲ ਚਲਾਣੇ ਕਾਰਨ ਸਿਨੇਮਾ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

About The Author

Journalist

Number of Entries : 2843

Leave a Comment

Close
Please support the site
By clicking any of these buttons you help our site to get better
Scroll to top