You Are Here: Home » Mumbai » ਵੱਡੇ ਬਦਲਾਅ ਨਾਲ ਵਾਪਸੀ ਹੋ ਰਹੀ ਹੈ “ਦ ਕਪਿਲ ਸ਼ਰਮਾ ਸ਼ੋਅ ” ਦੀ ਜਾਣੋਂ ਕਦੋਂ ਤੱਕ ਹੋਵੇਗਾ ਲਾਂਚ

ਵੱਡੇ ਬਦਲਾਅ ਨਾਲ ਵਾਪਸੀ ਹੋ ਰਹੀ ਹੈ “ਦ ਕਪਿਲ ਸ਼ਰਮਾ ਸ਼ੋਅ ” ਦੀ ਜਾਣੋਂ ਕਦੋਂ ਤੱਕ ਹੋਵੇਗਾ ਲਾਂਚ



ਮੁੰਬਈ : ਵਿਵਾਦ ਅਤੇ ਕਈ ਤਰਾਂ ਦੇ ਦੁਖ ਸੁਖ ਦੇਖਣ ਤੋਂ ਬਾਅਦ ਕਮੇਡੀ ਕਲਾਕਾਰ ਕਪਿਲ ਸ਼ਰਮਾ ਵਾਪਿਸ ਆ ਰਹੇ ਹਨ | ਆਪਣੀ ਫਿਲਮ ਫਿਰੰਗੀ ਦੀ ਰਲੀਜ ਤੋਂ ਬਾਅਦ ਹੁਣ ਉਹ ਛੋਟੇ ਪਰਦੇ ਤੇ ਵਾਪਸੀ ਦੀ ਤਿਆਰੀ ਕਰ ਰਹੇ ਹਨ …ਫਿਰੰਗੀ ਵਿੱਚ ਇੱਕ ਭੋਲੇਭਾਲੇ ਪਿੰਡ ਵਾਸੀ ਦੇ ਕਿਰਦਾਰ ਚ ਨਜਰ ਆਉਣ ਵਾਲੇ ਕਪਿਲ ਸਰਮਾ ਨੇ ਇੱਕ ਇੰਟਰਵਿਊ ਵਿੱਚ ਆਪਣੇ ਕੈਰੀਅਰ ਅਤੇ ਕੁਝ ਨਿਜੀ ਗੱਲਾਂ ਤੇ ਖੁਲ੍ਹ ਕੇ ਚਰਚਾ ਕੀਤੀ |


ਕਪਿਲ ਕੋਲੋਂ ਜਦੋਂ ਪੁਛਿਆ ਗਿਆ ਕਿ “ਫਿਰੰਗੀ” ਵਿਚ ਉਹਨਾਂ ਦਾ ਕਿਰਦਾਰ ਉਹਨਾਂ ਦੀ ਪਹਿਲੀ ਫਿਲਮ “ਕਿਸ ਕਿਸ ਕੋ ਪਿਆਰ ਕਰੂਂ” ਅਤੇ ਸਟੈਂਡ ਅੱਪ ਕਮੇਡੀ ਵਾਲੀ ਛਵੀ ਤੋਂ ਬਿਲਕੁਲ ਵਖਰੀ ਹੈ ਤਾਂ ਉਹਨਾਂ ਕਿਹਾ ਕੇ “ਤੁਹਾਨੂੰ ਪਸੰਦ ਆਇਆ ” ਧੰਨਵਾਦ ! ਮੇਰੇ ਦੋਸਤ ਰਾਜੀਵ ਢੀਂਗਰਾ ਜਿਹਨਾਂ ਨੇ “ਫਿਰੰਗੀ” ਨੂੰ ਨਿਰਦੇਸ਼ਨ ਦਿੱਤਾ , ਉਹਨਾਂ ਮੇਰੇ ਨਾਲ ਬੈਠਕੇ ਵਿਚਾਰ ਕੀਤਾ ਕੇ ਉਹ ਮਿਲਕੇ ਨਵਾਂ ਕਈ ਕਰਨਗੇ, ਉਸਤੋਂ ਬਾਅਦ ਅਸੀਂ ਫੈਸਲਾ ਲਿਆ ਕਿ ਅਸੀਂ ਇੱਕ ਇਤਹਾਸਕ ਮੂਵੀ ਕਰਾਂਗੇ | ਪਰ ਅਸੀਂ ਹਮੇਸਾਂ ਦੀ ਤਰਾਂ ਬੁਰੇ ਉਪਨਿਵੇਸ਼ਵਾਦੀ ਅਤੇ ਭੋਲੇਭਾਲੇ ਕਿਸਾਨਾਂ ਵਾਲੀ ਫਿਲਮ ਨਹੀਂ ਬਣਾਉਣਾ ਚਹੁੰਦੇ ਸੀ | ਅਸੀਂ ਕੁਝ ਨਵਾਂ ਦਿਖਾਉਣਾ ਚਾਹੁੰਦੇ ਸੀ | ਤੇ ਮੈਨੂੰ ਲਗਦਾ ਹੈ ਕੇ ਅਸੀਂ ਉਸ ਵਿਚ ਕਾਮਯਾਬ ਹੋਏ ਹਾਂ |


ਜਦੋਂ ਕਪਿਲ ਨੂੰ ਇਹ ਪੁਛਿਆ ਗਿਆ ਕੇ ਕੀ ਉਹ ਆਪਣੀ ਸਮਰਥਾ ਤੋਂ ਪਰੇ ਜਾਣਾ ਪਸੰਦ ਕਰਦੇ ਹਨ ਤਾਂ ਉਹਨਾਂ ਕਿਹਾ ” ਅਗਰ ਮੈਂ ਐਦਾਂ ਨਹੀਂ ਕਰਦਾ ਤਾਂ ਮੇਰੇ ਲਈ ਅਤੇ ਦਰਸ਼ਕਾਂ ਦੇ ਲਈ ਇਹ ਬੋਰਿੰਗ ਹੋ ਜਾਵੇਗਾ , ਇਸ ਲਈ ਮੈਂ “ਦ ਕਪਿਲ ਸ਼ਰਮਾ ਸ਼ੋਅ ” ਵਿੱਚ ਵੱਡਾ ਬਦਲਾਅ ਲਿਆਉਣ ਦੀ ਸਕੀਮ ਬਣਾ ਰਿਹਾ ਹਾਂ , ਜਿਥੋਂ ਤੱਕ ਫਿਲਮਾਂ ਦਾ ਸਵਾਲ ਹੈ ਤਾਂ ਮੈਂ ਹਰ ਵਾਰ ਕੁਝ ਨਵਾਂ ਕਰਨ ਦੀ ਕੋਸਿਸ ਕਰਾਂਗਾ |

About The Author

Journalist

Number of Entries : 3027

Leave a Comment

Close
Please support the site
By clicking any of these buttons you help our site to get better
Scroll to top