You Are Here: Home » Punjab » ludhiana » ਕਨੇਡਾ ਤੋਂ ਆਈ ਮਾਂ ਨੂੰ ਲੈਣ ਗਏ ਪੁੱਤ ਦੀ ਮਾਂ ਸਮੇਤ ਸੜਕ ਹਾਦਸੇ ਚ’ ਮੌਤ , ਘਟਨਾ CCTV ਚ’ ਕੈਦ

ਕਨੇਡਾ ਤੋਂ ਆਈ ਮਾਂ ਨੂੰ ਲੈਣ ਗਏ ਪੁੱਤ ਦੀ ਮਾਂ ਸਮੇਤ ਸੜਕ ਹਾਦਸੇ ਚ’ ਮੌਤ , ਘਟਨਾ CCTV ਚ’ ਕੈਦ



ਲੁਧਿਆਣਾ: ਦੋਰਾਹਾ ਵਿੱਚ ਅੱਜ ਦੁਪਹਿਰ ਦਿਲ ਦਹਿਲਾਉਣ ਵਾਲਾ ਸੜਕ ਹਾਦਸਾ ਵਾਪਰਿਆ, ਜਿਸ ਨੂੰ ਵੇਖ ਕੇ ਹਰ ਕੋਈ ਕਾਰ ਤੇਜ਼ ਭਜਾਉਣ ਤੋਂ ਸਹਿਮ ਜਾਵੇਗਾ। ਮ੍ਰਿਤਕ ਮੁੱਲਾਂਪੁਰ ਦੇ ਦੱਸੇ ਜਾਂਦੇ ਹਨ।

ਇਹ ਹਾਦਸਾ ਉਦੋਂ ਵਾਪਰਿਆ ਜਦੋਂ ਮਨਵੀਰ ਸਿੰਘ ਨਾਂ ਦਾ ਨੌਜਵਾਨ ਆਪਣੇ ਦੋਸਤ ਨਾਲ ਆਪਣੀ ਕੈਨੇਡਾ ਤੋਂ ਆਈ ਮਾਂ ਭਗਵੰਤ ਕੌਰ ਨੂੰ ਏਅਰਪੋਰਟ ਤੋਂ ਲੈਣ ਗਿਆ ਸੀ। ਜਦ ਉਹ ਮੁੱਲਾਂਪੁਰ ਜਾ ਰਹੇ ਸੀ ਤਾਂ ਵਾਪਸੀ ਸਮੇਂ ਉਨ੍ਹਾਂ ਦੀ ਕਾਰ ਸੜਕ ‘ਤੇ ਖੜ੍ਹੇ ਟਰੱਕ ਪਿੱਛੇ ਜਾ ਵੱਜੀ।

Watch Live Accident Video :

ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਹਾਦਸੇ ਵਿੱਚ ਦੋਵੇਂ ਮਾਂ-ਪੁੱਤ ਦੀ ਥਾਏਂ ਮੌਤ ਹੋ ਗਈ ਜਦਕਿ ਮਨਵੀਰ ਦਾ ਦੋਸਤ ਹਸਪਤਾਲ ਵਿੱਚ ਭਰਤੀ ਹੈ, ਜਿਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।

ਹਾਦਸੇ ਤੋਂ ਬਾਅਦ ਟਰੱਕ ਦਾ ਚਾਲਕ ਟਰੱਕ ਸਮੇਤ ਮੌਕੇ ਤੋਂ ਤੁਰੰਤ ਫਰਾਰ ਹੋ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

About The Author

Journalist

Number of Entries : 3027

Leave a Comment

Close
Please support the site
By clicking any of these buttons you help our site to get better
Scroll to top