You Are Here: Home » Punjab » Taran Taran » ਪੱਟੀ ਚ’ ਲੋਕਾਂ ਨੇ ਹਥਿਆਰਾਂ ਸਮੇਤ ਕੀਤਾ ਸ਼ੱਕੀ ਪਾਕਿਸਤਾਨੀ ਅੱਤਵਾਦੀ ਕਾਬੂ (ਦੇਖੋ ਲਾਇਵ ਵੀਡੀਓ)

ਪੱਟੀ ਚ’ ਲੋਕਾਂ ਨੇ ਹਥਿਆਰਾਂ ਸਮੇਤ ਕੀਤਾ ਸ਼ੱਕੀ ਪਾਕਿਸਤਾਨੀ ਅੱਤਵਾਦੀ ਕਾਬੂ (ਦੇਖੋ ਲਾਇਵ ਵੀਡੀਓ)ਤਰਨਤਾਰਨ (ਅਵਤਾਰ ਸਿੰਘ ਢਿੱਲੋਂ ) ਪੱਟੀ ਹਲਕੇ ਦੇ ਪੀਣ ਕੈਰੋਂ ਵਿਚੋਂ ਕੁਝ ਲੋਕਾਂ ਇੱਕ ਸ਼ੱਕੀ ਪਾਕਿਸਤਾਨੀ ਵਿਆਕਤੀ ਨੂੰ ਕਾਬੂ ਕੀਤਾ ਹੈ ਜਿਸਦੀ ਮੌਕੇ ਤੇ ਲੋਕਾਂ ਵਲੋਂ ਤਲਾਸ਼ੀ ਲੈਣ ਤੇ ਉਸ ਪਾਸੋਂ 2 ਮੈਗਜੀਨ, 1 ਪਿਸਟਲ, 1 ਮੋਬਾਇਲ, 1 ਪਾਕ ਸਿਮ, 1 ਦੂਰਬੀਨ ਤੇ ਕੁਝ ਭਾਰਤੀ ਕਰੰਸੀ ਬਰਾਮਦ ਹੋਈ, ਲੋਕਾਂ ਸ਼ੱਕੀ ਵਿਆਕਤੀ ਨੂੰ ਫੜ੍ਹ ਕੇ ਪੱਟੀ ਸਿਟੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ , ਜਿਥੇ ਪੁਲਿਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ , ਜਾਣਕਾਰੀ ਮੁਤਾਬਿਕ ਲੋਕਾਂ ਨੇ ਰੇਲਵੇ ਲਾਈਨਾ ਨਜਦੀਕ ਇੱਕ ਮੋਟਰਸਾਇਕਲ ਤੇ ਸਵਾਰ ਦੋ ਲੋਕਾਂ ਨੂੰ ਸ਼ੱਕੀ ਹਲਾਤਾਂ ਵਿੱਚ ਦੇਖਿਆ ਤਾਂ ਇਕਠੇ ਹੋਏ ਲੋਕਾਂ ਨੇ ਉਹਨਾਂ ਵਿਚੋਂ ਇੱਕ ਨੂੰ ਕਾਬੂ ਕਰ ਲਿਆ ਜਦ ਕੇ ਦੂਜਾ ਵਿਆਕਤੀ ਮੌਕੇ ਤੇ ਫਰਾਰ ਹੋ ਗਿਆ …

ਦੇਖੋ ਲਾਈਵ ਵੀਡੀਓ

ਫਿਲਹਾਲ ਉਕਤ ਸ਼ੱਕੀ ਮੁਸਲਿਮ ਵਿਅਕਤੀ ਦੀ ਪਹਿਚਾਣ ਨਹੀ ਹੋ ਸਕੀ ਪਰ ਪੁਲਿਸ ਵੱਲੋ ਪੁੱਛਗਿਛ ਜਾਰੀ ਹੈ ਕਿ ਉਹ ਇਸ ਸਰਹੱਦੀ ਇਲਾਕੇ ਵਿਚ ਕਿਵੇ ਪਹੁੰਚਿਆ ਤੇ ਉਸਦਾ ਮਕਸਦ ਕੀ ਹੈ… ਫਿਲਹਾਲ ਜਾਂਚ ਚੱਲ ਰਹੀ ਅਤੇ ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਨੂੰ ਸੀ ਆਈ ਏ ਸਟਾਫ ਤਰਨਤਾਰਨ ਵਿਖੇ ਜਾਂਚ ਕਰਨ ਲਈ ਲੈ ਗਏ ਹਨ, ਜਿਥੇ ਸਾਰੀ ਘਟਨਾ ਦਾ ਖੁੱਲ ਕੇ ਪਤਾ ਚੱਲ ਸਕੇਗਾ। ਪੁਲਸ ਦੀ ਸ਼ਕਤੀ ਨਾਲ ਪੁਛਗਿਛ ਤੋਂ ਬਾਅਦ ਹੀ ਦੂਜੇ ਵਿਆਕਤੀ ਦਾ ਪਤਾ ਲੱਗ ਸਕੇਗਾ …ਫਿਲਹਾਲ ਇਸ ਵਿਆਕਤੀ ਦਾ ਫੜ੍ਹੇ ਜਾਣਾ ਕਿਸੇ ਵੱਡੇ ਖਤਰੇ ਦੀ ਘੰਟੀ ਲੱਗ ਰਹੀ ਹੈ ..

About The Author

Journalist

Number of Entries : 3067

Leave a Comment

Close
Please support the site
By clicking any of these buttons you help our site to get better
Scroll to top