You Are Here: Home » Punjab » ਕੀ ਲਵ ਮੈਰਿਜ ਕਰਨ ਦੀ ਮਿਲੀ ਇਹ ਵੱਡੀ ਸਜ਼ਾ ?

ਕੀ ਲਵ ਮੈਰਿਜ ਕਰਨ ਦੀ ਮਿਲੀ ਇਹ ਵੱਡੀ ਸਜ਼ਾ ?



ਤਰਨਤਾਰਨ (ਅਵਤਾਰ ਸਿੰਘ ਢਿੱਲੋਂ ) ਪੱਟੀ ਹਲਕੇ ਵਿੱਚ ਇੱਕ ਵਿਆਹੁਤਾ ਲੜਕੀ ਦੀ ਭੇਦਭਰੇ ਹਲਾਤਾਂ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ , ਜਦ ਕੇ ਮ੍ਰਿਤਕ ਲੜਕੀ ਦੇ ਪਿਤਾ ਨੇ ਸਹੁਰੇ ਪਰਿਵਾਰ ਤੇ ਲੜਕੀ ਦੀ ਹੱਤਿਆ ਕਰਨ ਦੇ ਆਰੋਪ ਜੜ੍ਹੇ ਹਨ , ਦਰਅਸਲ ਮਾਮਲਾ ਉਸ ਵੇਲੇ ਸ਼ੱਕੀ ਲੱਗਿਆ ਜਦੋਂ ਲੜਕੀ ਦੀ ਮੌਤ ਤੋਂ ਬਾਅਦ ਸਹੁਰੇ ਪਰਿਵਾਰ ਵਲੋਂ ਮ੍ਰਿਤਕ ਲੜਕੀ ਦੇ ਮਾਪਿਆਂ ਨੂੰ ਸੂਚਿਤ ਕੀਤੇ ਬਿਨਾ ਹੀ ਸੰਸਕਾਰ ਕਰਨ ਦੀ ਕੋਸਿਸ ਕੀਤੀ …
ਵੇਖੋ ਵੀਡੀਓ ਨਿਊਜ਼

ਮਾਮਲੇ ਦੀ ਜਾਣਕਾਰੀ ਮ੍ਰਿਤਕ ਲੜਕੀ ਦੇ ਪਿਤਾ ਨੂੰ ਕਿਸੇ ਅਨਜਾਣ ਵਿਆਕਤੀ ਵਲੋਂ ਫੋਨ ਰਹਿਣ ਦਿੱਤੀ ਗਈ ਜਿਸਤੇ ਉਹਨਾਂ ਪੁਲਿਸ ਨੂੰ ਸੂਚਿਤ ਕਰ ਤਰੁੰਤ ਸੰਸਕਾਰ ਰੁਕਵਾਇਆ ਤੇ ਲੜਕੀ ਦੀ ਲਾਸ਼ ਨੂੰ ਪੁਲਿਸ ਨੇ ਆਪਣੇ ਕਬਜੇ ਵਿਚ ਲੈ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ….ਮ੍ਰਿਤਕਾ ਦੇ ਪਿਤਾ ਦੇ ਮੁਤਾਬਿਕ ਉਹਨਾਂ ਦੀ ਲੜਕੀ ਗੁਰਪ੍ਰੀਤ ਕੌਰ  ਨੇ 4 ਸਾਲ ਪਹਿਲਾਂ ਜਸਪਾਲ ਸਿੰਘ ਨਾਮਕ ਵਿਅਕਤੀ ਨਾਲ ਲਵ ਮੈਰਿਜ ਕੀਤੀ ਸੀ , ਫਿਲਹਾਲ ਲੜਕੀ ਪਰਿਵਾਰ ਸਹੁਰੇ ਪਰਿਵਾਰ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕਰ ਰਿਹਾ ….

ਉਧਰ ਇਸ ਸਬੰਧ ਵਿਚ ਪੁਲਿਸ ਨੇ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨ ਤੇ ਮਾਮਲੇ ਦਰਜ਼ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ ….

ਫਿਲਹਾਲ ਇਸ ਸਾਰੇ ਮਾਮਲੇ ਤੋਂ ਪਰਦਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਚੁਕਿਆ ਜਾਵੇਗਾ …..

About The Author

Journalist

Number of Entries : 2843

Leave a Comment

Close
Please support the site
By clicking any of these buttons you help our site to get better
Scroll to top