You Are Here: Home » Punjab » Amritsar » ਪਹਿਲੀ ਵਾਰ ਭਾਜਪਾ ਦੀ ਕੇਂਦਰ ਸਰਕਾਰ ਖਿਲਾਫ਼ ਇੰਝ ਗਰਜੇ ਨਵਜੋਤ ਸਿਧੂ (ਵੀਡੀਓ)

ਪਹਿਲੀ ਵਾਰ ਭਾਜਪਾ ਦੀ ਕੇਂਦਰ ਸਰਕਾਰ ਖਿਲਾਫ਼ ਇੰਝ ਗਰਜੇ ਨਵਜੋਤ ਸਿਧੂ (ਵੀਡੀਓ)



ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜੀ. ਐੱਸ. ਟੀ. ਖਿਲਾਫ ਸ਼ਨੀਵਾਰ ਨੂੰ ਸ਼ਹਿਰ ‘ਚ ਧਰਨਾ ਦੇ ਕੇ ਸਿਧੇ ਤੌਰ ਤੇ ਮੋਦੀ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਇਸ ਧਰਨੇ ਦੀ ਸੁਰੂਆਤ ਸਥਾਨਕ ਹਾਲ ਗੇਟ ਤੋਂ ਹੋਈ ਤੇ ਨਵਜੋਤ ਸਿੰਘ ਸਿਧੂ ਦੀ ਅਗੁਵਾਈ ਵਿੱਚ ਸੈਂਕੜੇ ਕਾਂਗਰਸੀ ਵਰਕਰ ਕਾਂਗਰਸ ਭਵਨ ਤੱਕ ਰੈਲੀ ਰੂਪੀ ਧਰਨੇ ਵਿੱਚ ਸਾਮਿਲ ਹੋਏ ….ਇਸ ਮੌਕੇ ਸਥਾਨਕ ਵਿਧਾਇਕਾਂ ਵਿੱਚ ਰਾਜ ਕੁਮਾਰ ਵੇਰਕਾ, ਸੁਨੀਲ ਦੱਤੀ, ਓ ਪੀ ਸੋਨੀ ਅਤੇ ਇੰਦਰਬੀਰ ਸਿੰਘ ਬੁਲਾਰੀਆ ਆਦਿ ਨੇ ਸਮੂਲੀਅਤ ਕੀਤੀ ,

ਇਸਦੇ ਨਾਲ ਹੀ ਮਹਿਲਾ ਕਾਂਗਰਸ ਦੇ ਸਮੂਹ ਅਹੁਦੇਦਾਰਾਂ ਅਤੇ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਨੇ ਵੀ ਇਸ ਧਰਨੇ ਵਿੱਚ ਹਿੱਸਾ ਲਿਆ …ਨਵਜੋਤ ਸਿੰਘ ਸਿੱਧੂ ਇੱਕ ਓਪਨ ਕਾਰ ਵਿੱਚ ਹਥ ਵਿਚ ਜੀ ਐਸ ਟੀ ਦੇ ਵਿਰੋਧ ਵਿੱਚ ਫੱਟੀ ਫੜ੍ਹੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜੀ ਕਰਦੇ ਦਿਖਾਈ ਦਿੱਤੇ , ਸਿਧੂ ਨੇ ਕਿਹਾ ਹੈ ਜੀ. ਐੱਸ. ਟੀ. ਖਿਲਾਫ ਤਾਂ ਅਜੇ ਇਹ ਸ਼ੁਰੂਆਤ ਹੀ ਹੈ ਅਤੇ ਇਹ ਅੰਦੋਲਨ ਵੱਡੇ ਪੱਧਰ ‘ਤੇ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਜੀ. ਐੱਸ. ਟੀ. ਲਾ ਕੇ ਸੂਬਿਆਂ ਦੇ ਪੈਸੇ ਨੂੰ ਆਪਣੇ ਕੋਲ ਦੱਬੀ ਬੈਠੀ ਹੈ, ਜਿਸ ਕਾਰਨ ਵਿਭਾਗਾਂ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਰੁਕੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸੀ. ਜੀ. ਐੱਸ. ਟੀ. ਦਾ ਸਾਰਾ ਪੈਸੇ ਆਪਣੇ ਕੋਲ ਰੱਖ ਕੇ ਆਤਮ ਨਿਰਭਰ ਸੂਬਿਆਂ ਨੂੰ ਆਪਣੇ ‘ਤੇ ਨਿਰਭਰ ਕਰਨਾ ਚਾਹੁੰਦੀ ਹੈ, ਜੋ ਕਿ ਬਿਲਕੁਲ ਗਲਤ ਹੈ।

ਫਿਲਹਾਲ ਇਹ ਪਹਿਲਾ ਮੌਕਾ ਹੈ ਜਦੋਂ ਨਵਜੋਤ ਸਿੰਘ ਸਿਧੂ ਕੇਂਦਰ ਸਰਕਾਰ ਅਤੇ ਪੀ ਐਮ ਮੋਦੀ ਖਿਲਾਫ਼ ਖੁਲ੍ਹ ਕੇ ਭੜਾਸ ਕਢਦੇ ਦਿਖਾਈ ਦਿੱਤੇ ਹੋਣ ….

ਇਹ ਫਿਲਮ ਹੈ ਹੁਣ ਤੱਕ ਦੀ ਸਭ ਤੋਂ ਵਧੀਆ ਲਘੂ ਫਿਲਮ ਨਹੀਂ ਦੇਖੀ ਤੇ ਜਰੂਰ ਦੇਖੋ

About The Author

Journalist

Number of Entries : 3027

Leave a Comment

Close
Please support the site
By clicking any of these buttons you help our site to get better
Scroll to top