ਹਾਈ ਕਮਿਸ਼ਨਰ ਨੂੰ ਗੁਰਦੁਆਰੇ ਨਾ ਵੜਣ ਦੇਣ ‘ਤੇ ਸਿੱਖ ਦੋਫਾੜ..!
ਚੰਡੀਗੜ੍ਹ: ਆਸਟਰੇਲੀਆ ਦੇ ਮੈਲਬੋਰਨ ‘ਚ ਸਿੱਖਾਂ ਵੱਲੋਂ ਭਾਰਤੀ ਹਾਈ ਕਮਿਸ਼ਨਰ ਏ.ਸੀ. ਗੋਂਡਾਨੇ ਨੂੰ ਗੁਰਦੁਆਰੇ ‘ਚ ਦਾਖਲ ਹੋਣ ਤੋਂ ਰੋਕਣ ਸਬੰਧੀ ਗੁਰਦੁਆਰਾ ਮੈਨੇਜਮੈਂਟ ਤੇ ਪ੍ਰਦਰਸ਼ਨ ਕਰਨ ਵਾਲਿਆਂ ‘ਚ ਮੱਤਭੇਦ ਸਾਹਮਣੇ ਆਏ ਹਨ।
ਗੁਰਦੁਆਰੇ ਦੀ ਮੈਨੇਜਮੈਂਟ ਕਮੇਟੀ ਦੀ ਸਕੱਤਰ ਗੁਣਵੰਤ ਕੌਰ ਨੇ ਕਿਹਾ ਹੈ ਕਿ ਇਹ ਬਹੁਤ ਦੁੱਖ ਵਾਲੀ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਵਿਰੋਧ ਕਰਨ ਵਾਲੇ ਬਹੁਤ ਭੜਕੇ ਹੋਏ ਸਨ ਤੇ ਉਨ੍ਹਾਂ ਸਾਰੀਆਂ ਹੱਦਾਂ ਟੱਪੀਆਂ ਹਨ।
ਦੱਸਣਯੋਗ ਹੈ ਕਿ ਪੰਜਾਬ ‘ਚ ਹਿੰਦੂ ਲੀਡਰਾਂ ਦੇ ਕਤਲ ‘ਚ ਫੜੇ ਗਏ ਮੁੰਡਿਆਂ ਦੇ ਵਿਰੋਧ ‘ਚ ਮੈਲਬਰਨ ਦੇ ਗੁਰਦੁਆਰਾ ਸਾਹਿਬ ‘ਚ ਭਾਰਤੀ ਹਾਈ ਕਮਿਸ਼ਨਰ ਏ.ਸੀ. ਗੋਂਡਾਨੇ ਨੂੰ ਮੱਥਾ ਟੇਕਣ ਤੋਂ ਰੋਕਿਆ ਗਿਆ ਸੀ ਪਰ ਬਾਅਦ ਉਹ ਸਹਿਤਮੀ ਨਾਲ ਮੱਥਾ ਟੇਕ ਸਕੇ ਸਨ।
ਵਿਰੋਧ ਕਰਨ ਵਾਲੇ ਲੋਕਾਂ ਨੇ ਹਾਈ ਕਮਿਸ਼ਨਰ ਨੂੰ ਰੋਕਦੇ ਹੋਏ ਕਿਹਾ ਕਿ ਜੇਕਰ ਤੁਸੀਂ ਇਕ ਆਮ ਇਨਸਾਨ ਹੁੰਦੇ ਤਾਂ ਅਸੀਂ ਤੁਹਾਨੂੰ ਜਾਣ ਦਿੰਦੇ ਪਰ ਜਿਵੇਂ ਕਿ ਤੁਸੀਂ ਭਾਰਤੀ ਕੌਂਸਲੇਟ ਦੇ ਮੈਂਬਰ ਹੋ ਤਾਂ ਅਸੀਂ ਤੁਹਾਨੂੰ ਕਿਸੇ ਵੀ ਹਾਲ ‘ਚ ਅੰਦਰ ਨਹੀਂ ਜਾਣ ਦੇਵਾਂਗੇ।
ਉਨ੍ਹਾਂ ਦਾ ਕਹਿਣਾ ਸੀ ਕਿ ਪਿਛਲੇ 7 ਮਹੀਨਿਆਂ ‘ਚ ਸਾਡੇ 47 ਸਿੱਖ ਗ੍ਰਿਫਤਾਰ ਕੀਤੇ ਗਏ ਹਨ ਉਹ ਵੀ ਬਿਨਾ ਕਿਸੇ ਕਾਰਨ। ਉਨ੍ਹਾਂ ‘ਚੋਂ ਇਕ ਜਗਤਾਰ ਸਿੰਘ ਜੱਗੀ ਜੋ ਯੂ.ਕੇ ਦਾ ਜੰਮਪਲ ਹੈ।