You Are Here: Home » Uncategorized » ਹਰਿਮੰਦਰ ਸਾਹਿਬ ਖਿਚਵਾਈ ਭੱਜੀ ਦੀ ਪਰਿਵਾਰਕ ਤਸਵੀਰ ਤੇ ਗਾਂਗੁਲੀ ਨੇ ਕੀਤਾ ਅਜਿਹਾ ਕੁਮੈਂਟ ਕੇ ਬਾਅਦ ਚ’ ਮੰਗਣੀ ਪਈ ਮਾਫ਼ੀ

ਹਰਿਮੰਦਰ ਸਾਹਿਬ ਖਿਚਵਾਈ ਭੱਜੀ ਦੀ ਪਰਿਵਾਰਕ ਤਸਵੀਰ ਤੇ ਗਾਂਗੁਲੀ ਨੇ ਕੀਤਾ ਅਜਿਹਾ ਕੁਮੈਂਟ ਕੇ ਬਾਅਦ ਚ’ ਮੰਗਣੀ ਪਈ ਮਾਫ਼ੀ



ਕ੍ਰਿਕਟਰ ਹਰਭਜਨ ਸਿੰਘ ਇਕ ਦਿਨ ਪਹਿਲਾਂ ਆਪਣੀ ਪਤਨੀ ਅਤੇ ਬੇਟੀ ਦੇ ਨਾਲ Shri Darbar sahib ਗਏ ਸੀ ਜਿਥੇ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡਿਆ ਤੇ ਸੱਭ ਨਾਲ ਸਾਂਝਾ ਕੀਤੀਆ ਨੇ |

ਭਾਰਤੀ ਸਪਿਨ ਗੇਂਦਬਾਜ ਹਰਭਜਨ ਸਿੰਘ ਅਤੇ ਸਾਬਕਾ ਕ੍ਰਿਕਟ ਖਿਡਾਰੀ ਸੌਰਵ ਗਾਂਗੁਲੀ ਕਾਫ਼ੀ ਪੁਰਾਣੇ ਦੋਸਤ ਹਨ | ਪਰ ਹਾਲ ਹੀ ਚ ਗਾਂਗੁਲੀ ਨੇ ਹਰਭਜਨ ਸਿੰਘ ਦੀ ਇਕ ਪਰਿਵਾਰਿਕ ਤਸਵੀਰ ਤੇ ਕੁਝ ਇਹੋ ਜਿਹਾ ਕੰਮੈਂਟ ਕਰ ਦਿੱਤਾ ਕਿ ਬਾਅਦ ਵਿਚ ਉਨ੍ਹਾਂ ਨੇ ਮਾਫੀ ਵੀ ਮੰਗੀ |

ਗੱਲ ਇੰਝ ਹੈ ਕਿ ਭੱਜੀ ਨੇ ਪਤਨੀ ਗੀਤਾ ਬਸਰਾ ਅਤੇ ਬੇਟੀ ਹਿਨਾਯਾ ਦੇ ਨਾਲ ਗੋਲਡਨ ਟੇਮਪਲ ਤੇ ਖਿੱਚੀ ਇਕ ਤਸਵੀਰ ਸੱਭ ਨਾਲ ਸਾਂਝਾ ਕਿੱਤੀ ਸੀ ਜਿਸਤੇ ਗਾਂਗੁਲੀ ਨੇ ਕੰਮੈਂਟ ਕਿੱਤਾ | ਗਾਂਗੁਲੀ ਨੇ ਲਿਖਿਆ, “ਬੇਟਾ ਬਹੁਤ ਸੁੰਦਰ ਹੈ ਭੱਜੀ, ਬਹੁਤ ਪਿਆਰ ਦੇਣਾ”|

ਪਰ ਜਿਦਾਂ ਹੀ ਗਾਂਗੁਲੀ ਨੂੰ ਆਪਣੀ ਗਲਤੀ ਦਾ ਇਹਸਾਸ ਹੋਇਆ ਉਨ੍ਹਾਂ ਨੇ ਇਕ ਹੋਰ ਟਵੀਟ ਕਰ ਦਿੱਤੀ | ਜਿਸ ਵਿਚ ਗਾਂਗੁਲੀ ਨੇ ਲਿਖਿਆ, “ਮਾਫ਼ ਕਰ ਦੇਣਾ, ਬੇਟੀ ਬਹੁਤ ਸੁੰਦਰ ਹੈ | ਗੇਟਿੰਗ ਓਲ੍ਡ ਭੱਜੀ | ਇਸ ਉੱਤੇ ਭੱਜੀ ਨੇ ਜਵਾਬ ਚ ਲਿਖਿਆ, ਸ਼ੁਕਰੀਆ ਦਾਦਾ, ਲਵ ਯੂ ਸਨਾ, ਹੋਪ ਟੂ ਸੀ ਯੂ ਸੂਨ |

About The Author

Journalist

Number of Entries : 3053

Leave a Comment

Close
Please support the site
By clicking any of these buttons you help our site to get better
Scroll to top