You Are Here: Home » India » New Delhi » ਸੱਤਵਾਂ ਪੇ ਕਮਿਸ਼ਨ ਦੇ ਸਕਦਾ ਮੁਲਾਜ਼ਮਾਂ ਨੂੰ ਵੱਡਾ ਝੱਟਕਾ

ਸੱਤਵਾਂ ਪੇ ਕਮਿਸ਼ਨ ਦੇ ਸਕਦਾ ਮੁਲਾਜ਼ਮਾਂ ਨੂੰ ਵੱਡਾ ਝੱਟਕਾ



ਨਵੀਂ ਦਿੱਲੀ : ਸੱਤਵੇਂ ਤਨਖ਼ਾਹ ਕਮਿਸ਼ਨ ਤਹਿਤ ਆਪਣੀ ਤਨਖ਼ਾਹ ‘ਚ ਵਾਧੇ ਦੀ ਉਮੀਦ ਕਰ ਰਹੇ ਮੁਲਾਜ਼ਮਾਂ ਨੂੰ ਹਾਲੇ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਖ਼ਬਰਾਂ ਦੀ ਮੰਨੀਏ ਤਾਂ ਫਿਲਹਾਲ ਮੁਲਾਜ਼ਮਾਂ ਦੀ ਤਨਖ਼ਾਹ ‘ਚ ਵਾਧਾ ਨਹੀਂ ਹੋਵੇਗਾ। ਅਸਲ ‘ਚ ਇਸ ਗੱਲ ਦੀ ਸੰਭਾਵਨਾ ਕਾਫੀ ਜ਼ਿਆਦਾ ਹੈ ਕਿ ਨੈਸ਼ਨਲ ਐਨਾਮਲੀ ਕਮੇਟੀ ਤਨਖ਼ਾਹ ਵਾਧੇ ਤੇ ਫਿੱਟਮੈਂਟ ਫੈਕਟਰ ‘ਤੇ ਕੋਈ ਫੈਸਲਾ ਹੀ ਨਾ ਲਵੇ।

ਖ਼ਾਸ ਗੱਲ ਇਹ ਵੀ ਹੈ ਕਿ 15 ਦਸੰਬਰ ਤਕ ਐੱਨਏਸੀ ਨੇ ਆਪਣੀ ਰਿਪੋਰਟ ਦੇਣੀ ਹੈ ਤੇ ਇਸ ਗੱਲ ਦਾ ਸ਼ੱਕ ਜਾਹਿਰ ਕੀਤਾ ਗਿਆ ਹੈ ਕਿ ਇਸ ਵਿਚ ਤਨਖ਼ਾਹ ਵਧਾਉਣ ਤੇ ਫਿਟਮੈਂਟ ਫੈਕਟਰ ਵਧਾਉਣ ਦੀ ਕੋਈ ਤਜਵੀਜ਼ ਨਹੀਂ ਹੋਵੇਗੀ। ਇਹ ਜਾਣਕਾਰੀ ਭਾਰਤ ਸਰਕਾਰ ਦੇ ਡਿਪਟੀ ਸਕੱਤਰ ਡੀਕੇ ਸੇਨਗੁਪਤਾ ਦੇ ਇਕ ਪੱਤਰ ਦੇ ਜ਼ਰੀਏ ਸਾਹਮਣੇ ਆਈ ਹੈ।

ਇਸ ਪੱਤਰ ‘ਚ ਲਿਖਿਆ ਗਿਆ ਹੈ ਕਿ ਘੱਟੋ-ਘੱਟ ਤਨਖ਼ਾਹ ‘ਚ ਵਾਧਾ ਤੇ ਫਿਟਮੈਂਟ ਫੈਕਟਰ ‘ਚ ਵਾਧਾ ਕੋਈ ਵਿਵਾਦਤ ਵਿਸ਼ਾ ਨਹੀਂ ਹੈ। ਦੂਜੇ ਸ਼ਬਦਾਂ ‘ਚ ਕਹੀਏ ਤਾਂ ਉਨ੍ਹਾਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਇਨ੍ਹਾਂ ਵਿਸ਼ਿਆਂ ‘ਤੇ ਚਰਚਾ ਕੀਤੀ ਜਾਣੀ ਜ਼ਰੂਰੀ ਨਹੀਂ ਹੈ ਤੇ ਜੇਕਰ ਚਰਚਾ ਨਹੀਂ ਹੁੰਦੀ ਤਾਂ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਤਨਖ਼ਾਹ ‘ਚ ਵਾਧਾ ਤੇ ਫਿਟਮੈਂਟ ਫੈਕਟਰ ਵਧਾਉਣ ਦੀ ਮੁਲਾਜ਼ਮਾਂ ਦੀ ਤਜਵੀਜ਼ ਦੀ ਤਜਵੀਜ਼ ਪੇਸ਼ ਨਹੀਂ ਕੀਤੀ ਜਾਵੇਗੀ।

About The Author

Journalist

Number of Entries : 2843

Leave a Comment

Close
Please support the site
By clicking any of these buttons you help our site to get better
Scroll to top