You Are Here: Home » Punjab » Amritsar » Watch Video : ਹੁਣ ਮੰਨਾ ਨੇ ਨਵਜੋਤ ਸਿੰਘ ਸਿਧੂ ਦੇ ਪਰਿਵਾਰ ਤੇ ਮੜ੍ਹੇ ਭ੍ਰਿਸ਼ਟਾਚਾਰ ਦੇ ਗੰਭੀਰ ਆਰੋਪ

Watch Video : ਹੁਣ ਮੰਨਾ ਨੇ ਨਵਜੋਤ ਸਿੰਘ ਸਿਧੂ ਦੇ ਪਰਿਵਾਰ ਤੇ ਮੜ੍ਹੇ ਭ੍ਰਿਸ਼ਟਾਚਾਰ ਦੇ ਗੰਭੀਰ ਆਰੋਪਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਤੇ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਇਮਾਨਦਾਰੀ ਦੀ ਦਬੰਗਗਿਰੀ ਦਾ ਕਥਿਤ ਝੰਡਾ ਬੁਲੰਦ ਕਰਨ ਵਾਲੇ ਸਥਾਨਕ ਸਰਕਾਰਾਂ ਮੰਤਰੀ ਨਵੋਜਤ ਸਿੰਘ ਸਿੱਧੂ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ ਮੁਕਤ ਅਭਿਆਨ ਆਪਣੇ ਘਰ ਤੋਂ ਸ਼ੁਰੂ ਕਰਨ ਤੇ ਫਿਰ ਹੀ ਉਨ੍ਹਾਂ ਦੇ ਇਮਾਨਦਾਰ ਹੋਣ ਦੀ ਸੱਚਾਈ ਦੁਨੀਆਂ ਦੇ ਸਾਹਮਣੇ ਸਾਬਤ ਹੋ ਸਕਦੀ ਹੈ। ਗੱਲ-ਗੱਲ ‘ਤੇ ਝੂਠ ਦੇ ਪੁਲ ਬਨਾਉਣ ਵਾਲੇ ਨਵੋਜਤ ਸਿੰਘ ਸਿੱਧੂ ਸਭ ਤੋਂ ਪਹਿਲਾਂ ਆਪਣੀ ਪਤਨੀ ਡਾ. ਨਵਜੋਤ ਕੌਰ ਦੇ ਕਾਰਜਕਾਲ ‘ਚ ਵਿਧਾਨ ਸਭਾ ਖੇਤਰ ‘ਚ ਹੋਏ ਵਿਕਾਸ ਕਾਰਜਾਂ ‘ਚ ਕਰੋੜਾ ਰੁਪਏ ਦੇ ਘਪਲੇ ਦੀ ਜਾਂਚ ਕਰਵਾ ਕੇ ਦੋਸ਼ੀਆਂ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਸਿੱਧੂ ਆਪਣੀ ਪਤਨੀ ਦੇ ਵਿਧਾਨ ਸਭਾ ਖੇਤਰ ‘ਚ ਵਿਕਾਸ ਦੇ ‘ਤੇ ਪਿਛਲੇ 10 ਸਾਲਾ ‘ਚ ਖਰਚ ਹੋਏ ਧਨ ਦੀ ਜਾਂਚ ਕਰਵਾ ਕੇ ਵਾਈਟ ਪੇਪਰ ਜਾਰੀ ਕਰੇ।

Watch Video News

ਮੰਨਾ ਨੇ ਡਾ. ਨਵਜੋਤ ਕੌਰ ਵੱਲੋਂ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਹੋਈ ਰਾਸ਼ੀ ‘ਚ ਹੋਏ ਲੱਖਾ ਰੁਪਏ ਦੇ ਘੋਟਾਲੇ ਦੇ ਸਬੂਤ ਨਾਲ ਮੀਡੀਆ ਸਾਹਮਣੇ ਖੁਲਾਸਾ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਹੀ ਸਬੂਤਾਂ ਤੇ ਦਸਤਾਵੇਜਾਂ ਦੀਆਂ ਫਾਈਲਾਂ ਨਾਲ ਸਿੱਧੂ ਤੇ ਉਸ ਦੀ ਪਤਨੀ ਦੀ ਇਮਾਨਦਾਰੀ ਦੇ ਸਾਰੇ ਨਕਾਬ ਲੀਰੋ ਲੀਰ ਕਰਕੇ ਉਨ੍ਹਾਂ ਦੇ ਬਣੇ ਮਹਿਲ ਦੇ ਸੱਚ ਨੂੰ ਦੁਨੀਆਂ ਦੇ ਸਾਹਮਣੇ ਨੰਗਾ ਕਰਨਗੇ।
ਮੰਨਾ ਨੇ ਨਵਜੋਤ ਸਿੱਧੂ ਦੀ ਪਤਨੀ ‘ਤੇ ਗੰਭੀਰ ਦੋਸ਼ ਲਗਾਉਂਦੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ‘ਚ ਅੰਮ੍ਰਿਤਸਰ ਪੂਰਵੀ ਵਿਧਾਨ ਸਭਾ ਖੇਤਰ ‘ਚ ਸਥਿਤ ਇਕ ਸ਼ਮਸ਼ਾਨਘਾਟ ਦੀ ਉਸਾਰੀ ਲਈ ਮਿਲੇ ਲੱਖਾਂ ਦੇ ਫੰਡ ‘ਚ ਘਪਲਾ ਕੀਤਾ ਹੈ। ਮੰਨਾ ਨੇ ਕਿਹਾ ਕਿ ਫੰਡ ਦਾ ਇਸਤੇਮਾਲ ਵਿਕਾਸ ਕਾਰਜ ‘ਚ ਲਗਾਉਣ ਦੀ ਜਗ੍ਹਾ ੁਉਹ ਪੈਸਾ ਸਿੱਧੂ ਪਰਿਵਾਰ ਨੇ ਕੁਝ ਚੁਣੇ ਹੋਏ ਲੋਕਾਂ ਨਾਲ ਮਿਲ ਕੇ ਡਕਾਰ ਲਿਆ। ਇਹ ਸੋਸਾਇਟੀ ਫਰਜ਼ੀ ਨਾਵਾਂ ‘ਤੇ ਇਕ ਅਜਿਹਾ ਵਿਅਕਤੀ ਚਲਾਉਂਦਾ ਹੈ। ਜੋ ਨਗਰ ਸੁਧਾਰ ਟਰੱਸਟ ਅਧਿਕਾਰੀਆਂ ਦੇ ਨਾਲ ਰਹਿੰਦਾ ਹੈ ਤੇ ਨਵਜੋਤ ਕੌਰ ਸਿੱਧੂ ਦਾ ਅੱਤ ਕਰੀਬੀ ਹੋਣ ਦਾ ਦਾਆਵਾ ਕਰਕੇ ਅਫਸਰਸ਼ਾਹੀ ‘ਤੇ ਰੋਬ ਵੀ ਪਾਉਂਦਾ ਰਹਿੰਦਾ ਹੈ। ਮੰਨਾ ਨੇ ਦੋਸ਼ ਲਗਾਇਆ ਕਿ ਇਨ੍ਹਾਂ ਲੋਕਾਂ ਨੇ ਮਿਲੀਭੁਗਤ ਕਰਕੇ ਵਿਕਾਸ ਕਾਰਜ ‘ਤੇ ਇਕ ਰੁਪਇਆ ਵੀ ਖਰਚ ਨਹੀਂ ਕੀਤਾ ਤੇ ਸਾਰੇ ਦਾ ਸਾਰਾ ਫੰਡ ਇਹ ਲੋਕ ਨਿਗਲ ਗਏ, ਜਿਸ ‘ਚ ਉਸ ਸਮੇਂ ਦੀ ਵਿਦਾਇਕ ਹੋਣ ਦੇ ਨਾਤੇ ਡਾ. ਨਵਜੋਤ ਕੌਰ ਸਿੱਧੂ ਦੀ ਵੀ ਇਸ ਘੁਟਾਲੇ ‘ਚ ਪੂਰਾ ਜਿੰਮੇਵਾਰੀ ਬਣਦੀ ਹੈ।
ਮੰਨਾ ਨੇ ਕਿਹਾ ਕਿ ਵਿਕਾਸ ਦੀ ਗ੍ਰਾਂਟ ‘ਚ ਲੱਖਾਂ ਰੁਪਏ ਦੀ ਹੇਰਾਫੇਰੀ ਸਿੱਧੂ ਦੀ ਪਤਨੀ ਦੀ ਸਹਿਮਤੀ ਨਾਲ ਹੋਈ ਹੈ ਤੇ ਇਸ ‘ਚ ਕੋਈ ਸ਼ੱਕ ਨਹੀਂ ਹੈ। ਉਨ੍ਹਾਂ ਨੇ ਸਿੱਧੂ ਨੂੰ ਕਰੜੇ ਹੱਥੀ ਲੈਂਦੇ ਕਿਹਾ ਕਿ ਜੇਕਰ ਸਿੱਧੂ ‘ਚ ਥੋੜ੍ਹੀ ਵੀ ਇਮਾਨਦਾਰੀ ਬਾਕੀ ਹੈ ਤਾਂ ਉਹ ਇਸ ਮਾਮਲੇ ਦੀ ਜਾਂਚ ਕਰਵਾਵੇ। ਇਸ ਮਾਮਲੇ ਸਬੰਧੀ ਸਬੂਤ ਉਸ ਨੂੰ ਅਸੀਂ ਦੇਵਾਂਗੇ। ਮੰਨਾ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਪਾਲ ਤੇ ਮੁੱਖ ਮੰਤਰੀ ਕੋਲ ਸਾਰੇ ਘੋਟਾਲਿਆਂ ਦੀ ਲਿਖਤੀ ਸ਼ਿਕਾਇਤ ਲੈ ਕੇ ਜਾਣਗੇ।

About The Author

Journalist

Number of Entries : 3053

Leave a Comment

Close
Please support the site
By clicking any of these buttons you help our site to get better
Scroll to top