You Are Here: Home » Punjab » Chandigarh » ਕਾਂਗਰਸ ਨੇ ਬਖਸ਼ਿਆ ਸਿੱਧੂ ਮਾਣ!

ਕਾਂਗਰਸ ਨੇ ਬਖਸ਼ਿਆ ਸਿੱਧੂ ਮਾਣ!



ਚੰਡੀਗੜ੍ਹ: ਗੁਜਰਾਤ ਚੋਣਾਂ ਲਈ ਕਾਂਗਰਸ ਨੇ ਪੰਜਾਬ ਤੋਂ ਸਥਾਨਕ ਸਰਕਾਰਾਂ, ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਵੱਡਾ ਮਾਨ ਦਿੱਤਾ ਹੈ। ਪਾਰਟੀ ਨੇ ਸਿੱਧੂ ਨੂੰ ਗੁਜਰਾਤ ਚੋਣਾਂ ਲਈ ਕਾਂਗਰਸ ਦਾ ਸਟਾਰ ਚੋਣ ਪ੍ਰਚਾਰਕ ਬਣਾਇਆ ਹੈ।
ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ, ਉਪ-ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਇਲਾਵਾ ਕਾਂਗਰਸ ਦੀ 40 ਸਟਾਰ ਚੋਣ ਪ੍ਰਚਾਰਕਾਂ ਦੀ ਸੂਚੀ ‘ਚ ਯੂ.ਪੀ. ਕਾਂਗਰਸ ਦੇ ਪ੍ਰਧਾਨ ਰਾਜ ਬੱਬਰ, ਅਦਾਕਾਰਾ ਤੋਂ ਰਾਜਨੇਤਾ ਬਣੀ ਨਗਮਾ, ਅਹਿਮਦ ਪਟੇਲ, ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਆਜ਼ਾਦ, ਭਰਤ ਸਿੰਹ ਸੋਲੰਕੀ, ਆਨੰਦ ਸ਼ਰਮਾ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਸਚਿਨ ਪਾਈਲਟ, ਰਣਦੀਪ ਸਿੰਘ ਸੂਰਜੇਵਾਲਾ ਤੇ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਂ ਵੀ ਸ਼ਾਮਲ ਹੈ।

About The Author

Journalist

Number of Entries : 3027

Leave a Comment

Close
Please support the site
By clicking any of these buttons you help our site to get better
Scroll to top