You Are Here: Home » India » New Delhi » ਸੁਪਰੀਮ ਕੋਰਟ ਦੇ ਜੱਜ ਨੇ ਕਿਹਾ, ਉਹ 50 ਤੋਂ ਵੱਧ ਔਰਤਾਂ ਨਾਲ ਕਰ ਚੁੱਕਾ ਸੈਕਸ

ਸੁਪਰੀਮ ਕੋਰਟ ਦੇ ਜੱਜ ਨੇ ਕਿਹਾ, ਉਹ 50 ਤੋਂ ਵੱਧ ਔਰਤਾਂ ਨਾਲ ਕਰ ਚੁੱਕਾ ਸੈਕਸ



ਨਵੀਂ ਦਿੱਲੀ : ਹਾਲੀਵੁੱਡ ਦੇ ਉੱਘੇ ਫਿਲਮ ਨਿਰਮਾਤਾ ਹਾਰਵੇ ਵੀਨਸਟੀਨ ਖ਼ਿਲਾਫ਼ ਅੌਰਤਾਂ ਦੇ ਸੈਕਸ ਸ਼ੋਸ਼ਣ ਦਾ ਮਾਮਲਾ ਸੁਰਖੀਆਂ ਵਿਚ ਹੈ। ਇਸ ਦੌਰਾਨ ਅਮਰੀਕਾ ‘ਚ ਓਹਾਓ ਸੁਪਰੀਮ ਕੋਰਟ ਦੇ ਜੱਜ ਨੇ ਇਹ ਕਹਿ ਕੇ ਸਨਸਨੀ ਫ਼ੈਲਾ ਦਿੱਤੀ ਹੈ ਕਿ ਉਸ ਨੇ 50 ਖੂਬਸੂਰਤ ਔਰਤਾਂ ਨਾਲ ਸਬੰਧ ਰਹੇ ਹਨ। ਜੱਜ ਬਿਲ ਓ ਨੀਲ ਨੇ ਇਸ ਨੂੰ ਬਕਾਇਦਾ ਫੇਸਬੁੱਕ ਪੋਸਟ ‘ਤੇ ਲਿਖਿਆ ਹੈ।

ਨੀਲ ਗਵਰਨਰ ਅਹੁਦੇ ਲਈ ਡੈਮੋਯੇਟਿਕ ਉਮੀਦਵਾਰ ਵੀ ਹਨ। ਨੀਲ ਨੇ ਫੇਸਬੁੱਕ ‘ਤੇ ਕਿਹਾ ਕਿ ਉਹ ਗਵਰਨਰ ਅਹੁਦੇ ਦੇ ਉਮੀਦਵਾਰ ਦੇ ਤੌਰ ‘ਤੇ ਆਪਣੇ ਵਿਰੋਧੀਆਂ ਦਾ ਰਿਸਰਚ ਟਾਈਮ ਘੱਟ ਕਰ ਦੇਣਾ ਚਾਹੁੰਦੇ ਹਨ। ਉਨ੍ਹਾਂ ਦੇ ਪਿਛਲੇ 50 ਸਾਲ ਵਿਚ 50 ਬੇਹੱਦ ਖੂਬਸੂਰਤ ਅੌਰਤਾਂ ਨਾਲ ਸੈਕਸ ਸਬੰਧ ਰਹੇ ਹਨ।

70 ਸਾਲ ਦੇ ਜੱਜ ਨੇ ਪੋਸਟ ਵਿਚ ਦੋ ਔਰਤਾਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਅੱਗੇ ਲਿਖਿਆ ਕਿ 50 ਅੌਰਤਾਂ ਵਿਚ ਨਿੱਜੀ ਸਕੱਤਰ ਤੋਂ ਲੈ ਕੇ ਸੈਨੇਟਰ ਤਕ ਸ਼ਾਮਿਲ ਹਨ। ਨੀਲ ਨੇ ਇਕ ਸੈਨੇਟਰ ਨੂੰ ਆਪਣਾ ਸੱਚਾ ਅਤੇ ਪਹਿਲਾ ਪਿਆਰ ਦੱਸਿਆ। ਹਾਲਾਂਕਿ ਬਾਅਦ ਵਿਚ ਵਿਵਾਦ ਵਧਣ ‘ਤੇ ਨੀਲ ਨੇ ਮਾਫ਼ੀ ਮੰਗੀ।

ਨੀਲ ਦੀਆਂ ਗੱਲਾਂ ‘ਤੇ ਨਿਆਇਕ ਅਧਿਕਾਰੀ ਹੈਰਾਨ ਹਨ। ਉਨ੍ਹਾਂ ਦੇ ਸਹਿਯੋਗੀ ਹੀ ਕਹਿ ਰਹੇ ਹਨ ਕਿ ਨੀਲ ਦਾ ਬਿਆਨ ਅੌਰਤਾਂ ਦਾ ਅਪਮਾਨ ਹੈ। ਦੱਸਣਯੋਗ ਹੈ ਕਿ ਅਮਰੀਕਾ ਵਿਚ ਹਾਲ ਦੇ ਦਿਨਾਂ ਵਿਚ ਸੈਕਸ ਸ਼ੋਸ਼ਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ ਅਮਰੀਕਾ ਦੇ ਕਈ ਉੱਘੇ ਨਾਂ ਸ਼ਾਮਿਲ ਹਨ।

About The Author

Journalist

Number of Entries : 2843

Leave a Comment

Close
Please support the site
By clicking any of these buttons you help our site to get better
Scroll to top