You Are Here: Home » Punjab » ludhiana » ਇਸ ਸ਼ਹਿਰ ਵਿੱਚ ਅੱਜ ਤੜਕਸਾਰ ਵਾਪਰਿਆ ਕਹਿਰ, 1 ਦੀ ਮੌਤ ,ਦਰਜਨਾਂ ਮਲਬੇ ਹੇਠਾਂ ਦੇਖੋ ਤਸਵੀਰਾਂ

ਇਸ ਸ਼ਹਿਰ ਵਿੱਚ ਅੱਜ ਤੜਕਸਾਰ ਵਾਪਰਿਆ ਕਹਿਰ, 1 ਦੀ ਮੌਤ ,ਦਰਜਨਾਂ ਮਲਬੇ ਹੇਠਾਂ ਦੇਖੋ ਤਸਵੀਰਾਂ



ਲੁਧਿਆਣਾ : ਲੁਧਿਆਣਾ ‘ਚ ਪੌਲੀਥਿਨ ਫੈਕਟਰੀ ਅੱਗ ਲੱਗਣ ਤੋਂ ਬਾਅਦ ਢਹਿ-ਢੇਰੀ ਹੋ ਗਈ। ਅੱਗ ਲੱਗਣ ਤੋਂ ਬਾਅਦ ਬਚਾਅ ਕਾਰਜਾਂ ‘ਚ ਲੱਗੇ ਇਕ ਦਰਜਨ ਤੋਂ ਵੱਧ ਲੋਕ ਚਾਰ ਮੰਜ਼ਿਲਾਂ ਬਿਲਡਿੰਗ ਡਿੱਗਣ ਤੋਂ ਬਾਅਦ ਮਲਬੇ ਦੇ ਹੇਠਾਂ ਦੱਬੇ ਜਾਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿਚ ਫਾਇਰ ਬ੍ਰਿਗੇਡ ਦੇ ਵੀ ਕੁਝ ਮੁਲਾਜ਼ਮ ਸ਼ਾਮਲ ਦੱਸੇ ਜਾ ਰਹੇ ਹਨ। ਸੂਤਰਾਂ ਮੁਤਾਬਕ ਮਲਬੇ ਹੇਠ ਫਸੇ ਲੋਕਾਂ ਦੀ ਗਿਣਤੀ ਦਰਜਨ ਤੋਂ ਵੱਧ ਵੀ ਹੋ ਸਕਦੀ ਹੈ। ਹੁਣ ਤਕ ਇਕ ਵਿਅਕਤੀ ਦੀ ਲਾਸ਼ ਮਲਬੇ ਹੇਠੋਂ ਬਰਾਮਦ ਕਰ ਲਈ ਗਈ। ਫਿਲਹਾਲ ਪੁਲਸ ਪ੍ਰਸ਼ਾਸਨ ਘਟਨਾ ਸਥਾਨ ‘ਤੇ ਕੇ ਬਚਾਅ ਕਾਰਜ ‘ਚ ਲੱਗਾ ਹੋਇਆ ਹੈ।


ਦੱਸ ਦੇਈਏ ਕਿ ਸਵੇਰੇ 8 ਵਜੇ ਦੇ ਕਰੀਬ ਪੌਲੀਥੀਨ ਬਣਾਉਣ ਵਾਲੀ ਗੋਲਾ ਕੰਪਨੀ ‘ਚ ਭਿਆਨਕ ਅੱਗ ਲੱਗ ਗਈ ਸੀ। ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਇਹ ਅੱਗ ਬੁਝਾਉਣ ਲਈ ਕਈ ਘੰਟੇ ਭਾਰੀ ਮੁਸ਼ੱਕਤ ਕਰਨੀ ਪਈ ਸੀ ਜਿਸ ਤੋਂ ਬਾਅਦ ਅਚਾਨਕ ਅੱਗ ਲੱਗਣ ਤੋਂ ਬਾਅਦ ਫੈਕਟਰੀ ਦੀ ਇਮਾਰਤ ਡਿੱਗ ਗਈ।

ਇਹ ਫਿਲਮ ਦੇਖਣ ਤੋਂ ਬਾਅਦ ਕਿਸਾਨ ਨਹੀਂ ਕਰਨਗੇ ਖੁਦਕੁਸੀਆਂ :

About The Author

Journalist

Number of Entries : 3053

Leave a Comment

Close
Please support the site
By clicking any of these buttons you help our site to get better
Scroll to top