You Are Here: Home » Punjab » Amritsar » ਪ੍ਰਸਿੱਧ ਗਾਇਕ ਮਨਪ੍ਰੀਤ ਸ਼ੇਰਗਿੱਲ ਆਸਟਰੇਲੀਆ ਰਵਾਨਾ

ਪ੍ਰਸਿੱਧ ਗਾਇਕ ਮਨਪ੍ਰੀਤ ਸ਼ੇਰਗਿੱਲ ਆਸਟਰੇਲੀਆ ਰਵਾਨਾਅੰਮ੍ਰਿਤਸਰ/ਬਿਆਸ,(ਸਤਨਾਮ ਸਿੰਘ ਜੋਧਾ/ਸਿਮਰ੍ਪ੍ਰੀਤ ਸਿੰਘ ) “ਹੌਲੀ-ਹੌਲੀ ਜਦੋਂ ਸਾਡੀ ਜਾਨ ਬਣ ਗਈ ਉਦੋਂ ਤੋਂ ਹੀ ਸਾਡਾ ਨੁਕਸਾਨ ਬਣ ਗਈ”  ਚਰਚਿਤ ਪੰਜਾਬੀ ਗੀਤ ਦੇ ਪ੍ਰਸਿੱਧ ਲੋਕ ਗਾਇਕ ਮਨਪ੍ਰੀਤ ਸ਼ੇਰਗਿੱਲ ਇੱਕ ਵਾਰ ਸੰਗੀਤ ਦੇ ਖੇਤਰ ‘ਚ ਆਪਣਾ ਟ੍ਰੈਕ ਲਿਆਉਂਣ ਤੋਂ ਪਹਿਲਾਂ ਉਹ ਆਪਣੇ ਫਨ ਦਾ ਮੁਜ਼ਾਹਰਾ ਕਰਨ ਲਈ 10 ਦਿਨਾਂ ਦੇ ਲਈ ਟੂਰਿਸਟ ਵੀਜ਼ੇ ਤੇ ਆਸਟਰੇਲੀਆ ਪਹੁੰਚ ਗਏ ਹਨ। ਮਨਪ੍ਰੀਤ ਸ਼ੇਰਗਿੱਲ ਦੇ ਕਰੀਬੀ ਦੋਸਤ ਅਤੇ ਪ੍ਰਸਿੱਧ ਲੋਕ ਗਾਈਕ ਲਖਵਿੰਦਰ ਕੋਟੀਆ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮਨਪ੍ਰੀਤ ਸ਼ੇਰਗਿੱਲ ਜੋਰਡਨ ਤੋਂ ਬਾਅਦ ਆਸਟਰੇਲੀਆ ਵਿਖੇ ਉਥੋਂ ਦੀਆਂ ਮੇਲਾ ਕਮੇਟੀਆਂ ਵਲੋਂ ਕਰਵਾਏ ਗਏ ਸੱਭਿਆਚਾਰਕ ਸਮਾਗਮਾਂ ‘ਚ ਸ਼ਿਰਕਤ ਕਰਨਗੇ। ਉਨਾ ਨੇ ਦੱਸਿਆ ਕਿ ਉਹ ਬਰਿਸਬੀਨ ਅਤੇ ਭਰਥ ਵਿਖੇ ਆਪਣੇ ਫਨ ਦਾ ਮੁਜ਼ਹਾਰਾ ਕਰਨਗੇ। ਲਖਵਿੰਦਰ ਕੋਟੀਆ ਨੇ ਦੱਸਿਆ ਕਿ ਮਨਪ੍ਰੀਤ ਸ਼ੇਰਗਿੱਲ 22 ਨਵੰਬਰ ਨੂੰ ਭਾਰਤ ਵਾਪਸ ਪਰਤਣਗੇ। ਮਨਪ੍ਰੀਤ ਸ਼ੇਰਗਿਲ ਨੇ ਖੁੱਦ ਖਬਰ ਹਰ ਪਲ ਇੰਡੀਆ ਨੂੰ ਸਾਰੀ ਜਾਣਕਾਰੀ ਵੀ ਮੁਹਇਆ ਕਾਰਵਾਈ ਹੈ ਕੇ ਭਾਰਤ ਵਾਪਿਸ ਆਉਂਦੇ ਹੀ ਉਹ ਦਰਸ਼ਕਾਂ ਦੀ ਝੋਲੀ ਵਿੱਚ ਕਈ ਨਵੇਂ ਟ੍ਰੈਕ ਪਾਉਣਗੇ…ਜਿਹਨਾਂ ਵਿਚੋਂ ਕੁਝ ਦੇ ਵੀਡਿਓ ਬਣ ਚੁਕੇ ਹਨ ਤੇ ਕੁਝ ਬਣ ਰਹੇ ਹਨ |

ਦੇਖੋ ਪੰਜਾਬ ਦੇ ਕਿਸਾਨਾਂ ਦੇ ਮੋਜੂਦਾ ਹਲਾਤਾਂ ਨੂੰ ਪੇਸ਼ ਕਰਦੀ ਸੁਪਰ ਹਿੱਟ ਲਘੂ ਫਿਲਮ

About The Author

Journalist

Number of Entries : 3053

Leave a Comment

Close
Please support the site
By clicking any of these buttons you help our site to get better
Scroll to top