You Are Here: Home » Entertainments » ‘ਅਕਸਰ 2’ ਦੇ ਕੋ-ਸਟਾਰਸ ਨੇ ਜ਼ਰੀਨ ਖਾਨ ਦੀ ਕੀਤੀ ਹਾਲਤ ਖਰਾਬ, ਮਿੰਨੀ ਅਟੈਕ ਤੋਂ ਬਾਅਦ ਵਾਲ-ਵਾਲ ਬਚੀ ਜਾਨ

‘ਅਕਸਰ 2’ ਦੇ ਕੋ-ਸਟਾਰਸ ਨੇ ਜ਼ਰੀਨ ਖਾਨ ਦੀ ਕੀਤੀ ਹਾਲਤ ਖਰਾਬ, ਮਿੰਨੀ ਅਟੈਕ ਤੋਂ ਬਾਅਦ ਵਾਲ-ਵਾਲ ਬਚੀ ਜਾਨ



ਨਵੀਂ ਦਿੱਲੀ:— ਜ਼ਰੀਨ ਖਾਨ ਦੀ ‘ਅਕਸਰ 2’ ਅੱਜ ਸਿਨੇਮਾਘਰਾਂ ‘ਚ ਰਿਲੀਜ਼ ਹੋ ਚੁੱਕੀ ਹੈ। ‘ਵੀਰ’ ‘ਚ ਸਲਮਾਨ ਖਾਨ ਦੀ ਅਦਾਕਾਰਾ ਰਹਿ ਚੁੱਕੀ ਜ਼ਰੀਨ ਖਾਨ ਫਿਲਮ ‘ਚ ਬੋਲਡ ਤੇ ਹੌਟ ਅੰਦਾਜ਼ ‘ਚ ਨਜ਼ਰ ਆ ਰਹੀ ਹੈ। ‘ਅਕਸਰ 2’ ਦੀ ਸ਼ੂਟਿੰਗ ਦੌਰਾਨ ਗੌਤਮ ਰੋਡੇ ਤੇ ਅਭਿਨਵ ਸ਼ੁਕਲਾ ਜ਼ਰੀਨ ਖਾਨ ਦੇ ਬਹੁਤ ਚੰਗੇ ਦੋਸਤ ਬਣ ਗਏ ਸਨ ਤੇ ਖੂਬ ਮਸਤੀ ਕਰਦੀ ਸਨ। ਗੌਤਮ ਰੋਡੇ ਤੇ ਅਭਿਨਵ ਸ਼ੁਕਲਾ ਨੇ ਫਿਲਮ ਦੇ ਕਲਾਈਮੈਕਸ ਸ਼ੂਟ ਦੌਰਾਨ ਜ਼ਰੀਨ ਖਾਨ ਨਾਲ ਅਜਿਹਾ ਪ੍ਰੈਂਕ ਖੇਡਿਆ ਕਿ ਉਸ ਨੂੰ ਮਿਨੀ ਹਾਰਟ ਅਟੈਕ ਆ ਗਿਆ।

PunjabKesari

ਅਸਲ ‘ਚ ਕਲਾਈਮੈਕਸ ਸ਼ੂਟ ਦੌਰਾਨ ਗੌਤਮ ਤੇ ਅਭਿਨਵ ਨੇ ਜ਼ਰੀਖ ਖਾਨ ਨਾਲ ਪ੍ਰੈਂਕ ਖੇਡਣ ਦਾ ਫੈਸਲਾ ਲਿਆ ਪਰ ਉਸ ਨੇ ਜ਼ਰੀਨ ਖਾਨ ਨੂੰ ਬੁਰੀ ਤਰ੍ਹਾਂ ਡਰਾ ਦਿੱਤਾ। ਜ਼ਰੀਨ ਆਪਣੀ ਵੈਨ ‘ਚ ਬੈਠੀ ਸੀ ਤੇ ਆਪਣੇ ਡਾਈਲਾਗ ‘ਤੇ ਨਜ਼ਰ ਦੌੜਾ ਰਹੀ ਸੀ ਤਾਂ ਉਸੇ ਸਮੇਂ ਅਭਿਨਵ ਉਸ ਦੇ ਕੋਲ ਦੌੜਦੇ ਹੋਏ ਗਿਆ ਤੇ ਬੋਲਿਆ ਗੌਤਮ ਦਾ ਐਕਸੀਡੈਂਟ ਹੋ ਗਿਆ ਹੈ ਤੇ ਜ਼ਖਮੀ ਹੈ।

PunjabKesari

ਜਰੀਨ ਹੱਕੀ-ਬੱਕੀ ਰਹਿ ਗਈ ਤੇ ਉਹ ਗੌਤਮ ਨੂੰ ਦੇਖਣ ਲਈ ਦੌੜੀ। ਗੌਤਮ ਜ਼ਮੀਨ ‘ਤੇ ਪਿਆ ਸੀ ਤੇ ਖੂਨ ਵਰਗਾ ਕੁਝ ਉਸ ਦੇ ਚਿਹਰੇ ‘ਤੇ ਲੱਗਾ ਸੀ। ਡਰ ਦੇ ਮਾਰੇ ਜ਼ਰੀਨ ਚਿੱਕਾਂ ਮਾਰਨ ਲੱਗੀ। ਇਹ ਸਭ ਕੁਝ ਦੇਖ ਕੇ ਗੌਤਮ ਮੁਕਸਰਾ ਕੇ ਉੱਚੀ-ਉੱਚੀ ਹੱਸਣ ਲੱਗੇ। ਜ਼ਰੀਨ ਖਾਨ ਨੂੰ ਮਿਨੀ ਅਟੈਕ ਆ ਚੁੱਕਾ ਸੀ ਤੇ ਉਹ ਦੋਹਾਂ ‘ਤੇ ਖੂਬ ਗੁੱਸੇ ਹੋਣ ਲੱਗੀ ਪਰ ਕੁਝ ਸਮੇਂ ਬਾਅਦ ਉਹ ਵੀ ਹੱਸਣ ਲੱਗੀ।

About The Author

Journalist

Number of Entries : 3066

Leave a Comment

Close
Please support the site
By clicking any of these buttons you help our site to get better
Scroll to top