You Are Here: Home » Punjab » Amritsar » ਰੀਅਲ ਸਟਾਰ ਟੈਲੇਂਟ 2017 ਸ਼ੋਅ ਰਿਹਾ ਬੁਰੀ ਤਰਾਂ ਫ਼ਲਾਪ, ਸਿਰਫ 50-60 ਦਰਸ਼ਕਾਂ ਨੇ ਦੇਖਿਆ ਸ਼ੋਅ

ਰੀਅਲ ਸਟਾਰ ਟੈਲੇਂਟ 2017 ਸ਼ੋਅ ਰਿਹਾ ਬੁਰੀ ਤਰਾਂ ਫ਼ਲਾਪ, ਸਿਰਫ 50-60 ਦਰਸ਼ਕਾਂ ਨੇ ਦੇਖਿਆ ਸ਼ੋਅ



ਅੰਮ੍ਰਿਤਸਰ 24 ਸਿਤੰਬਰ (ਪ੍ਰਭਪ੍ਰੀਤ ਕੌਰ/ਰਣਜੀਤ ਸਿੰਘ ਵਿਰਕ) ਰੀਅਲ ਸਟਾਰ ਟੈਲੇਂਟ 2017 ਸ਼ੋਅ ਜੋ ਕੇ ਪਹਿਲੇ ਹੀ ਦਿਨ ਤੋਂ ਵਿਵਾਦਾਂ ਦੇ ਘੇਰੇ ਵਿਚ ਰਿਹਾ ਸੀ, ਅੱਜ ਉਸਦਾ ਅੰਤ ਬੇਹਦ ਹੀ ਬੁਰੀ ਤਰਾਂ ਨਾਲ ਹੋਇਆ ਹੈ, ਕਹਿਣ ਦਾ ਮਤਲਬ ਇਹ ਕੇ ਇਹ ਸ਼ੋਅ ਬੁਰੀ ਤਰਾਂ ਨਾਲ ਫ਼ਲਾਪ ਸ਼ੋਅ ਰਿਹਾ ਹੈ, ਸ਼ੋਅ ਦਾ ਥੀਮ ਸੀ ਉਹਨਾਂ ਮਹਿਲਾਵਾਂ ( ਔਰਤਾਂ) ਨੂੰ ਸਨਮਾਨ ਦੇਣਾ ਜਿਹਨਾਂ ਨੇ ਆਪਣੇ ਬਲਬੂਤੇ ਤੇ ਸਮਾਜ ਵਿੱਚ ਕੋਈ ਵੱਖਰੀ ਪਹਿਚਾਣ ਬਣਾਈ ਹੋਵੇ, ਪਰ ਸ਼ੋਅ ਇਥੋਂ ਹੀ ਭਟਕ ਗਿਆ ਤੇ ਸ਼ੋਅ ਇੱਕ ਮਾਡਲਿੰਗ ਉਹ ਵੀ ਅਨ-ਪ੍ਰੋਫੈਸ਼ਨਲ ਬਣ ਕੇ ਰਹਿ ਗਿਆ, ਸ਼ੋਅ ਵਿੱਚ ਆਈ ਪੀ ਐਸ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚਣ ਵਾਲੇ ਸਨ , ਪਰ ਸ਼ਾਇਦ ਉਹਨਾਂ ਨੂੰ ਵੀ ਪਹਿਲਾਂ ਹੀ ਸ਼ੋਅ ਦੀ ਹਕੀਕਤ ਬਾਰੇ ਪਤਾ ਚੱਲ ਗਿਆ ਸੀ, ਤਾਂ ਹੀ ਉਹ ਵੀ ਇਸ ਸ਼ੋਅ ਦੇ ਖਤਮ ਹੋਣ ਤਕ ਨਹੀਂ ਪਹੁੰਚੇ, ਹਾਲਾਂਕਿ ਸ਼ਹਿਰ ਦੇ ਵੱਡੇ ਬੈਨਰ ਵਾਲੇ ਸਕੂਲਾਂ ਦੀਆਂ ਕੁਝ ਮਾਨਯੋਗ ਹਸਤੀਆਂ ਨੇ ਉਥੇ ਸ਼ਿਰਕਤ ਕੀਤੀ ਪਰ ਸ਼ੋਅ ਵਿੱਚ ਕੁਝ ਖਾਸ ਪ੍ਰੋਗਰਾਮ ਨਾ ਹੋਣ ਕਰਕੇ ਉਹਨਾਂ ਦੇ ਚੇਹਰੇ ਵੀ ਨਾਰਾਜ਼ ਹੀ ਦਿਖੇ, ਸ਼ੋਅ ਨੂੰ ਲੰਬਾ ਤੇ ਰੋਮਾਂਚਿਤ ਬਣਾਉਣ ਵਿੱਚ ਸਟੇਜ ਐਂਕਰ ਦਾ ਵੱਡਾ ਰੋਲ ਹੁੰਦਾ ਪਰ ਸ਼ੋਅ ਵਿੱਚ ਐਂਕਰ ਦੀ ਕਮਾਨ ਸੰਭਾਲ ਰਹੇ ਅਮਨ ਨਾਮਕ ਦੇ ਐਂਕਰ ਨੇ ਵੀ ਕੋਈ ਖਾਸ ਰੋਲ ਅਦਾ ਨਹੀਂ ਕੀਤਾ। ਗੱਲ ਦਰਸ਼ਕਾਂ ਦੀ ਕੀਤੀ ਜਾਵੇ ਤਾਂ ਸ਼ੋਅ ਦੇ ਪ੍ਰਚਾਰ ਚ ਕਮੀ ਦੇ ਚਲਦੇ ਦਰਸ਼ਕਾਂ ਨੂੰ ਵੀ ਇਹ ਸ਼ੋਅ ਆਪਣੇ ਵੱਲ ਨਹੀਂ ਖਿੱਚ ਸਕਿਆ, ਸਿਰਫ 50 ਤੋਂ 70 ਦਰਸ਼ਕ ਹੀ ਸ਼ੋਅ ਵਿਚ ਪਹੁੰਚੇ । ਸ਼ੋਅ ਦਾ ਪ੍ਰਚਾਰ ਘੱਟ ਹੋਣ ਕਰਕੇ ਸਪੌਂਸਰ ਵੀ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹੋਣਗੇ। ਕੁੱਲ ਮਿਲਕੇ ਸ਼ੋਅ ਬੁਰੀ ਤਰਾਂ ਫ਼ਲਾਪ ਸ਼ੋਅ ਰਿਹਾ,

ਦੱਸ ਦਈਏ ਕਿ ਇਸ ਸ਼ੋਅ ਨੂੰ ਪੂਜਾ ਨਾਇਕ ਅਤੇ ਸਵਿੰਦਰ ਸਿੰਘ ਨੇ ਸ਼ੁਰੂ ਕੀਤਾ ਸੀ ਪਰ ਅੱਧ ਵਿਚਕਾਰ ਹੀ ਸ਼ੋਅ ਦੀ ਆਰਗਨਾਇਜ਼ਰ ਪੂਜਾ ਨਾਇਕ ਤੇ ਸਵਿੰਦਰ ਸਿੰਘ ਦੇ ਆਪਸੀ ਮੱਤਭੇਦ ਖੁੱਲ ਕੇ ਸਾਹਮਣੇ ਆ ਗਏ, ਜਿਸ ਕਾਰਨ ਸ਼ੋਅ ਵਿੱਚ ਮੀਡੀਆ ਪਾਰਟਨਰ ਦੀ ਭੂਮਿਕਾ ਨਿਭਾ ਰਹੇ ਵੈਬ ਚੈਨਲਾਂ ਨੇ ਆਪਣੇ ਆਪ ਨੂੰ ਸ਼ੋਅ ਤੋਂ ਅਲੱਗ ਕਰ ਲਿਆ ਸੀ। ਕਿਉਂ ਕੇ ਸਾਰੇ ਮੀਡੀਆ ਹਾਊਸ ਸਿਰਫ ਸਵਿੰਦਰ ਸਿੰਘ ਜੀ ਦੇ ਅਕਸ਼ ਨੂੰ ਹੀ ਇਸ ਸ਼ੋਅ ਦੇ ਨਾਲ ਜੁੜ੍ਹੇ ਸਨ, ਸੋ ਜਦੋਂ ਉਹਨਾਂ ਨੂੰ ਸ਼ੋਅ ਵਿੱਚਲੇ ਵਿਵਾਦ ਬਾਰੇ ਪਤਾ ਚੱਲਿਆ ਤਾਂ ਸਿਰਫ ਇੱਕ ਕੇਬਲ ਟੀਵੀ ਤੋਂ ਇਲਾਵਾ ਸਾਰੇ ਮੀਡੀਆ ਹਾਊਸ ਨੇ ਸ਼ੋਅ ਤੋਂ ਮੁੱਖ ਮੋੜ ਲਿਆ,

About The Author

Journalist

Number of Entries : 3066

Leave a Comment

Close
Please support the site
By clicking any of these buttons you help our site to get better
Scroll to top