You Are Here: Home » jalandhar » ਇੰਸ. ਇੰਦਰਜੀਤ ਦੇ ਬਿਆਨਾਂ ‘ਤੇ ਦਰਜ ਨਸ਼ਾ ਤਸਕਰੀ ਕੇਸ ‘ਚੋਂ ਰਾਜਾ ਕੰਦੋਲਾ ਬਰੀ

ਇੰਸ. ਇੰਦਰਜੀਤ ਦੇ ਬਿਆਨਾਂ ‘ਤੇ ਦਰਜ ਨਸ਼ਾ ਤਸਕਰੀ ਕੇਸ ‘ਚੋਂ ਰਾਜਾ ਕੰਦੋਲਾ ਬਰੀ



ਜਲੰਧਰ: ਨੇੜਲੇ ਪਿੰਡ ਕੰਦੋਲਾ ਦੇ ਤਸਕਰ ਰਾਜਾ ਕੰਦੋਲਾ ਨੂੰ ਜਲੰਧਰ ਦੇ ਸੈਸ਼ਨ ਜੱਜ ਨੇ ਗੜ੍ਹਸ਼ੰਕਰ ਦੇ ਆਇਸ ਤਸਕਰੀ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ। ਰਾਜਾ ਕੰਦੋਲਾ ਦੇ ਵਕੀਲ ਮਨਦੀਪ ਸਿੰਘ ਸੱਚਦੇਵਾ ਨੇ ਦੱਸਿਆ ਕਿ ਪੁਲਿਸ ਨੇ ਰਾਜਾ ‘ਤੇ ਚਾਰ-ਪੰਜ ਕੇਸ ਪਾਏ ਹਨ।

ਮੰਗਲਵਾਰ ਨੂੰ ਗੜ੍ਹਸ਼ੰਕਰ ਥਾਣੇ ਵਿੱਚ 2 ਜੂਨ, 2012 ਨੂੰ ਦਰਜ ਹੋਏ ਕੇਸ ਦਾ ਫੈਸਲਾ ਜਲੰਧਰ ਵਿੱਚ ਸੁਣਾਇਆ ਗਿਆ। ਇਸ ਮਾਮਲੇ ਵਿੱਚ ਰਾਜਾ ਕੰਦੋਲਾ ਨੂੰ ਬਰੀ ਕਰ ਦਿੱਤਾ ਗਿਆ ਹੈ ਜਦਕਿ ਦੋ ਮੁਲਜ਼ਮਾਂ ਨੂੰ 2 ਸਾਲ ਤੇ 5 ਸਾਲ ਦੀ ਸਜ਼ਾ ਹੋਈ ਹੈ।

ਐਡਵੋਕੇਟ ਸੱਚਦੇਵਾ ਮੁਤਾਬਕ ਪੁਲਿਸ ਨੇ ਕੇਸ ਵਿੱਚ ‘ਆਇਸ’ ਨਾਂ ਦੇ ਨਸ਼ੇ ਦੀ ਗੱਲ ਕੀਤੀ ਪਰ ਛੇ ਸਾਲ ਬਾਅਦ ਵੀ ਪੁਲਿਸ ਆਇਸ ਅਦਾਲਤ ਵਿੱਚ ਪੇਸ਼ ਨਾ ਕਰ ਸਕੀ। ਖਾਸ ਗੱਲ ਇਹ ਹੈ ਕਿ ਇਸ ਕੇਸ ਦਾ ਜਾਂਚ ਅਧਿਕਾਰੀ ਇੰਸਪੈਕਟਰ ਇੰਦਰਜੀਤ ਸੀ, ਜੋ ਖੁਦ ਹੀ ਨਸ਼ਾ ਕੇਸ ਵਿੱਚ ਜੇਲ੍ਹ ਵਿੱਚ ਬੰਦ ਹੈ।

ਸੱਚਦੇਵਾ ਮੁਤਾਬਕ ਪੁਲਿਸ ਨੇ ਰਾਜਾ ਕੰਦੋਲਾ ਨੂੰ ਝੂਠਾ ਫਸਾਇਆ ਹੈ। ਹੋਰ ਵੀ ਮਾਮਲਿਆਂ ਵਿੱਚ ਆਇਸ ਬਰਾਮਦ ਨਹੀਂ ਹੋਈ। ਹੈਰੋਇਨ ਬਰਾਮਦਗੀ ਦੇ ਦੂਜੇ ਕੇਸ ਦੀ ਅਗਲੀ ਸੁਣਵਾਈ 5 ਸਤੰਬਰ ਨੂੰ ਹੋਣੀ ਹੈ। ਡਿਫੈਂਸ ਦੀ ਸਾਰੀ ਦਲੀਲ ਇਸੇ ਗੱਲ ‘ਤੇ ਰਹੀ ਕਿ ਇੰਦਰਜੀਤ ਨੇ ਜਾਣਬੁੱਝ ਕੇ ਰਾਜਾ ਕੰਦੋਲਾ ਨੂੰ ਫਸਾਇਆ ਸੀ। ਜੱਜ ਨੇ ਸਬੂਤ ਨਾ ਹੋਣ ‘ਤੇ ਰਾਜਾ ਨੂੰ ਬਰੀ ਕਰ ਦਿੱਤਾ।

About The Author

Journalist

Number of Entries : 3064

Leave a Comment

Close
Please support the site
By clicking any of these buttons you help our site to get better
Scroll to top