You Are Here: Home » Punjab » Gurdaspur » ਵੱਡੀ ਖਬਰ : ਜ਼ਬਰ-ਜਨਾਹ ਮਾਮਲੇ ਚ’ Sucha Singh Langah ਬਰੀ

ਵੱਡੀ ਖਬਰ : ਜ਼ਬਰ-ਜਨਾਹ ਮਾਮਲੇ ਚ’ Sucha Singh Langah ਬਰੀਸਾਬਕਾ ਅਕਾਲੀ ਆਗੂ ਤੇ ਐੱਸ. ਜੀ. ਪੀ. ਦੇ ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਅਦਾਲਤ ਨੇ ਵੱਡੀ ਰਾਹਤ ਦਿੰਦਿਆਂ ਜਬਰ-ਜ਼ਨਾਹ ਤੇ ਧੋਖਾਧੜੀ ਮਾਮਲੇ ‘ਚੋਂ ਬਰੀ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫੈਸਲਾ ਅਡੀਸ਼ਨਲ ਸ਼ੈਸ਼ਨ ਜੱਜ ਪ੍ਰੇਮ ਕੁਮਾਰ ਨੇ ਸੁਣਾਇਆ ਹੈ।
ਕੀ ਸੀ ਮਾਮਲਾ
ਜ਼ਿਲਾ ਗੁਰਦਾਸਪੁਰ ਦੇ ਇਕ ਪਿੰਡ ਦੀ ਰਹਿਣ ਵਾਲੀ ਇਕ ਔਰਤ ਨੇ 28 ਸਤੰਬਰ 2017 ਨੂੰ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਦੋਸ਼ ਲਗਾਇਆ ਸੀ ਕਿ ਸਾਬਕਾ ਮੰਤਰੀ ਤੇ ਅਕਾਲੀ ਨੇਤਾ ਸੁੱਚਾ ਸਿੰਘ ਲੰਗਾਹ ਦੇ 2009 ‘ਚ ਉਸ ਸਮੇਂ ਸਪੰਰਕ ‘ਚ ਆਈ ਸੀ, ਜਦ ਉਸ ਦੇ ਪਤੀ ਦਾ ਦਿਹਾਂਤ ਹੋ ਗਿਆ ਸੀ। ਉਦੋਂ ਲੰਗਾਹ ਨੇ ਆਪਣੀ ਰਾਜਨੀਤੀ ਪਹੁੰਚ ਨਾਲ ਮੈਨੂੰ ਨੌਕਰੀ ਦਿਵਾਈ ਸੀ। ਉਸ ਦੇ ਬਾਅਦ ਲੰਗਾਹ ਉਸ ਨਾਲ ਉਸ ਦੀ ਮਰਜ਼ੀ ਦੇ ਵਿਰੁੱਧ ਜਬਰ-ਜ਼ਨਾਹ ਕਰਦਾ ਰਿਹਾ ਅਤੇ ਇਹ ਕ੍ਰਮ ਮਈ 2017 ਤੱਕ ਜਾਰੀ ਰਿਹਾ। ਸ਼ਿਕਾਇਤ ‘ਚ ਇਹ ਵੀ ਲਿਖਿਆ ਕਿ ਹੁਣ ਪਾਣੀ ਸਿਰ ਦੇ ਉਪਰ ਤੋਂ ਨਿਕਲਣ ਲੱਗਾ ਸੀ ਅਤੇ ਪਹਿਲਾਂ ਵੀ ਉਸ ਨੂੰ ਧਮਕੀਆਂ ਦਿੰਦਾ ਸੀ ਅਤੇ ਹੁਣ ਵੀ ਲੰਗਾਹ ਉਸ ਨੂੰ ਧਮਕੀਆਂ ਦੇ ਰਿਹਾ ਹੈ। ਇਹੀ ਕਾਰਨ ਸੀ ਕਿ ਉਸ ਨੇ ਇਸ ਸਬੰਧੀ ਇਕ ਵੀਡਿਓ ਵੀ ਤਿਆਰ ਕੀਤੀ।
ਉਦੋਂ ਸ਼ਿਕਾਇਤਕਰਤਾ ਮਹਿਲਾ ਨੇ ਦੋਸ਼ ਲਗਾਇਆ ਸੀ ਕਿ ਲੰਗਾਹ ਉਸ ਨੂੰ ਕਦੀ-ਕਦੀ ਚੰਡੀਗੜ੍ਹ ਵੀ ਲੈ ਜਾਂਦਾ ਸੀ ਅਤੇ ਜ਼ਿਲਾ ਗੁਰਦਾਸਪੁਰ ਵਿਚ ਵੀ ਬੁਲਾਉਂਦਾ ਰਹਿੰਦਾ ਸੀ, ਜਿਸ ਕਾਰਨ ਉਹ ਲੰਗਾਹ ਤੋਂ ਛੁਟਕਾਰਾ ਪਾਉਣ ‘ਚ ਅਸਫ਼ਲ ਸੀ ਅਤੇ ਉਸ ਨੂੰ ਖਤਰਾ ਬਣ ਗਿਆ ਸੀ ਕਿ ਜਦ ਉਸ ਨੇ ਲੰਗਾਹ ਦਾ ਕਹਿਣਾ ਨਾ ਮੰਨਿਆ ਤਾਂ ਉਹ ਉਸ ਨੂੰ ਅਤੇ ਉਸ ਦੇ ਪਰਿਵਾਰ ਵਾਲਿਆ ਨੂੰ ਮਰਵਾ ਦੇਵੇਗਾ। ਇਸ ਕਾਰਨ ਹੁਣ ਇਹ ਸ਼ਿਕਾਇਤ ਪੱਤਰ ਦੇਣਾ ਜ਼ਰੂਰੀ ਹੋ ਗਿਆ।
ਉਸ ਸਮੇਂ ਦੇ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਹਰਚਰਨ ਸਿੰਘ ਭੁੱਲਰ ਨੇ ਉਦੋਂ ਇਸ ਮਾਮਲੇ ਦੀ ਗੰਭੀਰਤਾਂ ਨੂੰ ਵੇਖਦੇ ਹੋਏ ਮਾਮਲੇ ਦੀ ਜਾਂਚ ਦਾ ਕੰਮ ਡੀ.ਐੱਸ.ਪੀ ਆਜ਼ਾਦ ਦਵਿੰਦਰ ਸਿੰਘ ਅਤੇ ਇੰਸਪੈਕਟਰ ਸੀਮਾ ਦੇਵੀ ਨੂੰ ਸੌਂਪੀ ਸੀ ਅਤੇ ਇਨ੍ਹਾਂ ਦੋਵਾਂ ਦੀ ਜਾਂਚ ਰਿਪੋਰਟ ਮਿਲਣ ਦੇ ਬਾਅਦ ਕਾਨੂੰਨੀ ਰਾਏ ਲੈਣ ਦੇ ਬਾਅਦ ਸੁੱਚਾ ਸਿੰਘ ਲੰਗਾਹ ਦੇ ਵਿਰੁੱਧ ਧਾਰਾ 376,384,420 ਅਤੇ 506 ਅਧੀਨ ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ਦੇ ਐੱਫ.ਆਈ.ਆਰ ਨੰਬਰ 168 ਮਿਤੀ 29-9-2017 ਦਰਜ ਕੀਤੀ ਗਈ ਸੀ। ਇਸ ਕੇਸ ‘ਚ ਸ਼ਿਕਾਇਤਕਰਤਾ ਮਹਿਲਾ ਅਦਾਲਤ ‘ਚ ਮਈ 2018 ‘ਚ ਆਪਣੇ ਬਿਆਨ ‘ਚ ਪਲਟ ਗਈ ਸੀ ਅਤੇ ਉਸ ਨੇ ਅਦਾਲਤ ‘ਚ ਬਿਆਨ ਦਿੱਤਾ ਸੀ ਕਿ ਪੁਲਸ ਨੇ ਸਾਰਾ ਕੇਸ ਝੂਠਾ ਬਣਾਇਆ ਹੈ ਅਤੇ ਜਿਸ ਵੀਡਿਓ ਦੀ ਗੱਲ ਕੀਤੀ ਜਾ ਰਹੀ ਹੈ ਉਸ ‘ਚ ਉਹ ਨਹੀਂ ਹੈ ਅਤੇ ਨਾ ਹੀ ਉਸ ਦਾ ਇਸ ਕੇਸ ਨਾਲ ਕੋਈ ਸੰਬੰਧ ਹੈ।
ਕੀ ਫੈਸਲਾ ਸੁਣਾਇਆ ਅਦਾਲਤ ਨੇ
ਅੱਜ ਵਧੀਕ ਜ਼ਿਲਾ ਤੇ ਸ਼ੈਸਨ ਮਾਨਯੋਗ ਜੱਜ ਪ੍ਰੇਮ ਕੁਮਾਰ ਨੇ ਵਕੀਲਾਂ ਦੀਆਂ ਦਲੀਲਾਂ ਤੇ ਗਵਾਹੀਆਂ ਦੇ ਆਧਾਰ ‘ਤੇ ਲੰਗਾਹ ‘ਤੇ ਲੱਗੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਜਦ ਅਦਾਲਤ ‘ਚ ਫੈਸਲਾ ਸੁਣਾਇਆ ਗਿਆ ਤਾਂ ਲੰਗਾਹ ਅਦਾਲਤ ‘ਚ ਹਾਜ਼ਰ ਸੀ।
ਲੰਗਾਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਨੂੰ ਦੇਸ਼ ਦੀ ਨਿਆਂਪਾਲਿਕਾਂ ‘ਤੇ ਪੂਰਾ ਵਿਸ਼ਵਾਸ ਰਿਹਾ ਹੈ ਅਤੇ ਨਿਆਂਪਾਲਿਕਾ ਨੇ ਉਸ ਨੂੰ ਇਨਸਾਫ ਦਿੱਤਾ ਹੈ। ਉਸ ਨੂੰ ਜਦ ਰਾਜਨੀਤਿਕ ਸਾਜਿਸ਼ ਅਧੀਨ ਫਸਾਇਆ ਗਿਆ ਸੀ ਅਤੇ ਵਾਹਿਗੁਰੂ ਨੇ ਉਸ ਨੂੰ ਇਨਸਾਫ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸੱਚਾਈ ਸਾਰਿਆ ਦੇ ਸਾਹਮਣੇ ਆ ਗਈ ਹੈ ਅਤੇ ਮੇਰੇ ਰਾਜਨੀਤਿਕ ਵਿਰੋਧੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਿਸੇ ਨਾਲ ਇਸ ਤਰ੍ਹਾਂ ਦਾ ਵੈਰ ਵਿਰੋਧ ਠੀਕ ਨਹੀਂ ਹੈ।

About The Author

Journalist

Number of Entries : 3067

Leave a Comment

Close
Please support the site
By clicking any of these buttons you help our site to get better
Scroll to top