You Are Here: Home » Punjab » Amritsar » ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਨਸ਼ੇੜੀਆਂ ਨੂੰ ਫੜ੍ਹਨ ਵਾਲੇ ਪੁਲਿਸ ਮੁਲਾਜਿਮਾਂ ਦੀ ਸੁਰਖਿਆ ਦੀ ਚਿੰਤਾ ?

ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਨਸ਼ੇੜੀਆਂ ਨੂੰ ਫੜ੍ਹਨ ਵਾਲੇ ਪੁਲਿਸ ਮੁਲਾਜਿਮਾਂ ਦੀ ਸੁਰਖਿਆ ਦੀ ਚਿੰਤਾ ?
ਅੰਮ੍ਰਿਤਸਰ, 10 ਜੁਲਾਈ (ਬਿਕਰਮ ਗਿੱਲ )-ਬੀਤੀ ਸ਼ਾਮ ਪੁਲਸ ਲਾਈਨ ਵਿਖੇ ਨਸ਼ਿਆਂ ਦੇ ਲੱਛਣ ਤੇ ਪ੍ਰਭਾਵ ਆਦਿ ਬਾਰੇ ਪ੍ਰਸ਼ਾਸਨਿਕ ਤੇ ਪੁਲਸ ਅਧਿਕਾਰੀਆਂ ਨੂੰ ਵਿਸਥਾਰਤ ਜਾਣਕਾਰੀ ਦੇਣ ਲਈ ਜਿਲ•ਾ ਪ੍ਰਸ਼ਾਸਨ ਤੇ ਕਮਿਸ਼ਨਰੇਟ ਪੁਲਿਸ ਵੱਲੋਂ ਪ੍ਰਸਿਧ ਮਨੋਵਿਗਿਆਨੀ ਡਾਕਟਰਾਂ ਦੀ ਸਹਾਇਤਾ ਨਾਲ ਕਰਵਾਏ ਵਿਸ਼ੇਸ਼ ਸੈਮੀਨਾਰ ਨੂੰ ਸੰਬੋਧਨ ਕਰਦੇ ਪੁਲਿਸ ਕਮਿਸ਼ਨਰ ਸ੍ਰੀ ਐਸ ਸ੍ਰੀਵਾਸਤਵਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਕਿਸੇ ਵੀ ਨਸ਼ਾ ਤਸਕਰ ਜਾਂ ਨਸ਼ੇੜੀ ਨੂੰ ਫੜਦੇ ਵਕਤ ਆਪਣੀ ਸੁਰੱਖਿਆ ਦਾ ਧਿਆਨ ਵੀ ਰੱਖਣ, ਕਿਉਂਕਿ ਬਹੁਤੇ ਨਸ਼ੇੜੀ ਲਗਾਤਾਰ ਇਕੋ ਸਰਿੰਜ ਵਰਤਣ ਕਾਰਨ ਐਚ. ਆਈ. ਵੀ. ਤੇ ਕਾਲੇ ਪੀਲਏ ਦਾ ਸ਼ਿਕਾਰ ਹੋ ਚੁੱਕੇ ਹਨ। ਉਨਾਂ ਕਿਹਾ ਕਿ ਉਹ ਜਦੋਂ ਵੀ ਕਿਸੇ ਨਸ਼ਾ ਪੀੜ•ਤ ਨੂੰ ਫੜ•ਨ ਜਾਂਦੇ ਹਨ ਤਾਂ ਦਸਤਾਨੇ ਅਤੇ ਆਪਣੇ ਮੂੰਹ ਤੇ ਮਾਸਕ ਜ਼ਰੂਰ ਲਗਾਉਣ, ਕਿਉਂਕਿ ਕਈ ਨਸ਼ਾ ਪੀੜ•ਤਾਂ ਵਿੱਚ ਐਚ.ਆਈ.ਵੀ. ਅਤੇ ਕਾਲਾ ਪੀਲੀਆ ਦੇ ਕੇਸ ਸਾਹਮਣੇ ਆਏ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਲਦੀ ਹੀ ਦਵਾ ਵਿਕਰੇਤਾਵਾਂ ਨਾਲ ਮੀਟਿੰਗ ਕਰਕੇ ਉਨ•ਾਂ ਨੂੰ ਨਸ਼ਾ ਨਾ ਵੇਚਣ ਬਾਰੇ ਚੌਕਸ ਕੀਤਾ ਜਾਵੇਗਾ ਉਥੇ ਉਨਾਂ ਦੇ ਸੁਝਾਅ ਵੀ ਨਸ਼ਾ ਮੁੱਕਤੀ ਲਈ ਲਏ ਜਾਣਗੇ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ: ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਸਾਨੂੰ ਇਸ ਤਰ•ਾਂ ਦੀ ਮੁਹਿੰਮ ਚਲਾਉਣੀ ਚਾਹੀਦੀ ਹੈ ਕਿ ਜਿਹੜੇ ਲੋਕ ਨਸ਼ਾ ਨਹੀਂ ਕਰਦੇ ਉਹ ਘੱਟੋ-ਘੱਟ ਨਸ਼ਿਆਂ ਤੋਂ ਬਚੇ ਰਹਿਣ। ਉਨਾਂ ਕਿਹਾ ਕਿ ਨਸ਼ੇੜੀ ਵਿਅਕਤੀ ਨਾਲ ਨਫਰਤ ਨਾ ਕਰੋ, ਬਲਕਿ ਉਸਦਾ ਇਲਾਜ ਕਰਵਾਓ। ਉਨਾਂ ਕਿਹਾ ਕਿ ਨਸ਼ਾ ਮੁਕਤੀ ਲਈ ਸਾਰੇ ਸਮਾਜ ਨੂੰ ਅੱਗੇ ਆਉਣਾ ਪਵੇਗਾ ਤਾਂ ਇਸ ਬੁਰਾਈ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਸ: ਸੰਘਾ ਨੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਸਾਰੇ ਨਸ਼ਾ ਛੁਡਾਓ ਕੇਂਦਰਾਂ ਵਿੱਚ ਸਰਕਾਰ ਵਲੋਂ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇੰਨਾਂ ਕੇਂਦਰਾਂ ਤੱਕ ਲੈ ਕੇ ਆਉਣ। ਉਨ•ਾਂ ਕਿਹਾ ਕਿ ਸਰਕਾਰ ਤੇ ਲੋਕਾਂ ਦੀਆਂ ਕੋਸ਼ਿਸ਼ਾਂ ਨਾਲ ਕਿ ਪਿਛਲੇ ਕੁਝ ਦਿਨਾਂ ਤੋਂ ਨਸ਼ਾ ਪੀੜ•ਤ ਖੁਦ ਨਸ਼ਾ ਛੱਡਣ ਲਈ ਪਹੁੰਚ ਕਰ ਰਹੇ ਹਨ, ਜੋ ਕਿ ਤਸੱਲੀ ਵਾਲੀ ਗੱਲ ਹੈ।
ਇਲ ਮੌਕੇ ਸੰਬੋਧਨ ਕਰਦੇ ਡਾ. ਪੀ.ਡੀ. ਗਰਗ ਅਤੇ ਡਾ. ਰਾਣਾ ਰਣਬੀਰ ਸਿੰਘ ਨੇ ਦੱਸਿਆ ਕਿ ਨਸ਼ੇ ਦੀ ਤੋਟ ਕਰਕੇ ਕਿਸੇ ਨਸ਼ਾ ਪੀੜ•ਤ ਦੀ ਮੌਤ ਨਹੀਂ ਹੁੰਦੀ, ਸਗੋਂ ਜਿਆਦਾ ਓਵਰਡੋਜ਼ ਨਸ਼ਾ ਲੈਣ ਜਾਂ ਗਲਤ ਨਸ਼ਾ ਲੈਣ ਕਾਰਨ ਮੌਤ ਹੁੰਦੀ ਹੈ। ਉਨ•ਾਂ ਨੇ ਵੱਖ-ਵੱਖ ਨਸ਼ਿਆਂ ਬਾਰੇ ਪ੍ਰਦਰਸ਼ਨੀ ਰਾਹੀਂ ਪੁਲਸ ਅਧਿਕਾਰੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ। ਉਨ•ਾਂ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਿਹੜਾ ਵੀ ਨਸ਼ੇ ਤੋਂ ਪੀੜ•ਤ ਵਿਅਕਤੀ ਨੂੰ ਫੜ•ਦੇ ਹਨ ਤਾਂ ਉਸ ਨੂੰ ਓਟ ਸੈਂਟਰ ਵਿਚ ਲੈ ਕੇ ਆਉਣ ਤਾਂ ਜੋ ਓਟ ਸੈਂਟਰ ਵਿਚ ਉਸਦਾ ਇਲਾਜ ਕੀਤਾ ਜਾ ਸਕੇ।

ਇਸ ਸੈਮੀਨਾਰ ਵਿਚ ਸ੍ਰੀ ਸੁਭਾਸ਼ ਚੰਦਰ ਸਹਾਇਕ ਕਮਿਸ਼ਨਰ ਜਨਰਲ, ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਸ੍ਰੀ ਵਿਕਾਸ ਹੀਰਾ, ਸ੍ਰੀ ਨਿਤੀਸ਼ ਸਿੰਗਲਾ, ਸ੍ਰੀ ਰਜਤ ਓਬਰਾਏ ਅਤੇ ਸ੍ਰੀ ਰਵਿੰਦਰ ਅਰੋੜਾ ਕ੍ਰਮਵਾਰ ਐਸ.ਡੀ.ਐਮ. ਅੰਮ੍ਰਿਤਸਰ 1, 2, ਅਜਨਾਲਾ ਅਤੇ ਬਾਬਾ ਬਕਾਲਾ, ਸ੍ਰੀ ਅਮਰੀਕ ਸਿੰਘ ਪਵਾਰ ਡੀ.ਸੀ.ਪੀ. ਡਾ. ਹਰਦੀਪ ਸਿੰਘ ਘਈ ਸਿਵਲ ਸਰਜਨ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰੀ ਦੇ ਸਾਰੇ ਪੁਲਿਸ ਅਧਿਕਾਰੀ ਅਤੇ ਐਸ.ਐਚ.ਓ. ਸ਼ਾਮਲ ਸਨ।

About The Author

Journalist

Number of Entries : 3067

Leave a Comment

Close
Please support the site
By clicking any of these buttons you help our site to get better
Scroll to top