You Are Here: Home » Punjab » ludhiana » ਲੁਧਿਆਣਾ ‘ਚ ਨਹੀਂ ਮਿਲੇਗਾ ਪੈਟਰੋਲ ਤੇ ਡੀਜ਼ਲ

ਲੁਧਿਆਣਾ ‘ਚ ਨਹੀਂ ਮਿਲੇਗਾ ਪੈਟਰੋਲ ਤੇ ਡੀਜ਼ਲ



pump

ਲੁਧਿਆਣਾ : ਪੈਟਰੋਲ ਪੰਪਾਂ ‘ਤੇ ਲਗਾਤਾਰ ਵਾਪਰ ਰਹੀਆਂ ਲੁੱਟ ਦੀਆਂ ਵਾਰਦਾਤਾਂ ਅਤੇ ਪ੍ਰਸ਼ਾਸਨ ਵਲੋਂ ਢਿੱਲੀ ਕਾਰਗੁਜ਼ਾਰੀ ਦੇ ਵਿਰੋਧ ਵਜੋਂ ਐਤਵਾਰ ਨੂੰ ਲੁਧਿਆਣੇ ਦੇ ਪੈਟਰੋਲ ਪੰਪ ਮਾਲਕਾਂ ਵਲੋਂ ਹੜਤਾਲ ਕੀਤੀ ਗਈ। ਇਸ ਦੌਰਾਨ ਜ਼ਿਲੇ ਦੇ ਲਗਭਗ ਸਾਰੇ ਪੈਟਰੋਲ ਪੰਪ ਹੜਤਾਲ ‘ਤੇ ਜਾਣ ਕਾਰਨ ਬੰਦ ਰਹੇ। ਜਿਸ ਕਾਰਨ ਲੁਧਿਆਣੇ ਦਾ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ। ਇਸ ਹੜਤਾਲ ਕਾਰਨ ਜਿਥੇ ਆਮ ਜਨਤਾ ਨੂੰ ਤਾਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਆਟੋ ਵਾਲੇ ਜਿਨ੍ਹਾਂ ਦੀ ਰੋਜ਼ੀ ਰੋਟੀ ਹੀ ਆਟੋ ਰਾਹੀਂ ਚੱਲਦੀ ਹੈ ਦੀ ਪੈਟਰੋਲ ਪੰਪ ਬੰਦ ਹੋਣ ਕਾਰਨ ਰਫਤਾਰ ਥੰਮ ਗਈ।
ਪੈਟਰੋਲ ਪੰਪ ਮੈਨੇਜਰਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀ ਸੁਰੱਖਿਆ ਵੱਲ ਧਿਆਨ ਨਹੀਂ ਦੇ ਰਹੀ ਹੈ। ਰੋਜ਼ਾਨਾ ਪੈਟਰੋਲ ਪੰਪਾਂ ‘ਤੇ ਵਾਪਰ ਰਹੀਆਂ ਲੁੱਟ ਦੀਆਂ ਵਾਰਦਾਤਾਂ ਵਾਪਰਣ ਕਾਰਨ ਉਨ੍ਹਾਂ ਨੇ ਪੈਟਰੋਲ ਪੰਪ ਬੰਦ ਕੀਤੇ ਹਨ ਤਾਂ ਜੋ ਪ੍ਰਸ਼ਾਸਨ ਤਕ ਉਨ੍ਹਾਂ ਦੀ ਆਵਾਜ਼ ਪਹੁੰਚ ਸਕੇ

About The Author

Journalist

Number of Entries : 3053

Leave a Comment

Close
Please support the site
By clicking any of these buttons you help our site to get better
Scroll to top