You Are Here: Home » Punjab » Amritsar » ਰਾਜਾਸਾਂਸੀ ਹਲਕੇ ਵਿਚ ਕਰੋੜਾਂ ਰੁਪਏ ਦੇ ਵਿਕਾਸ ਕੰਮਾਂ ਦੀ ਕੀਤੀ ਸ਼ੁਰੂਆਤ

ਰਾਜਾਸਾਂਸੀ ਹਲਕੇ ਵਿਚ ਕਰੋੜਾਂ ਰੁਪਏ ਦੇ ਵਿਕਾਸ ਕੰਮਾਂ ਦੀ ਕੀਤੀ ਸ਼ੁਰੂਆਤਅੰਮਿ੍ਰਤਸਰ, 23 ਜੂਨ (ਅਸ਼ਵਨੀ ਕੁਮਾਰ)-ਪੰਜਾਬ ਵਿਚ ਜ਼ਮੀਨੀ ਝਗੜਿਆਂ ਦਾ ਕਾਰਨ ਬਣਦੀਆਂ ਹੱਦਬੰਦੀ ਬੁਰਜੀਆਂ, ਜੋ ਕਿ ਹੁਣ ਬਹੁਤੀਆਂ ਜ਼ਮੀਨਾਂ ਵਿਚ ਵਿਖਾਈ ਨਹÄ ਦਿੰਦੀਆਂ, ਛੇਤੀ ਹੀ ਨਵੀਆਂ ਲਗਾ ਕੇ ਜਮੀਨੀ ਝਗੜੇ ਖਤਮ ਕਰ ਦਿੱਤੇ ਜਾਣਗੇ। ਇਹ ਐਲਾਨ ਕਰਦੇ ਮਾਲ ਮੰਤਰੀ ਸ. ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਕਿਹਾ ਕਿ ਸ. ਪ੍ਰਤਾਪ ਸਿੰਘ ਕੈਂਰੋ ਦੀ ਸਰਕਾਰ ਵੇਲੇ ਇਹ ਹੱਦਬੰਦੀ ਕੀਤੀ ਗਈ ਸੀ ਅਤੇ ਉਸ ਵੇਲੇ ਉਨਾਂ ਇਹ ਬੁਰਜੀਆਂ ਲਗਾਈਆਂ ਸਨ, ਜੋ ਸਮਾਂ ਦੀ ਚਾਲ ਵਿਚ ਵਹਿ ਗਈਆਂ  ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੁਣ ਛੇਤੀ ਹੀ ਇਹ ਕੰਮ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਜਾਵੇਗਾ, ਜੋ ਕਿ ਵੱਟਾਂ-ਬੰਨਿਆਂ ਦੇ ਸਾਰੇ ਝਗੜੇ ਖਤਮ ਕਰ ਦੇਵੇਗਾ। ਅੱਜ ਹਲਕੇ ਦੇ ਪਿੰਡ ਮਾਨਾਵਾਲਾ ਤੋਂ ਸੋੜਿਆਂ ਤੋਂ ਚੂਚਕਵਾਲ ਤੱਕ ਲਿੰਕ ਸੜਨ ਦਾ ਉਦਘਾਟਨ ਕਰਨ ਮਗਰੋਂ ਸੰਬੋਧਨ ਕਰਦੇ ਸ. ਸਰਕਾਰੀਆ ਨੇ ਕਿਹਾ ਕਿ ਤੰਦਰੁਸਤ ਪੰਜਾਬ ਮਿਸ਼ਨ  ਅਧੀਨ ਹਲਕਾ ਰਾਜਾਸਾਂਸੀ ਦੇ ਸਰਕਾਰੀ ਹਸਪਤਾਲਾਂ ਵਿਚ ਵਿਆਪਕ ਸੁਧਾਰ ਲਿਆਂਦਾ ਜਾ ਰਿਹਾ ਹੈ, ਤਾਂ ਜੋ ਕਿਸੇ ਵੀ ਲੋੜਵੰਦ ਨੂੰ ਬਿਮਾਰ ਹੋਣ ਦੀ ਸੂਰਤ ਵਿਚ ਸ਼ਹਿਰ ਵੱਲ ਨਾ ਭੱਜਣਾ ਪਵੇ।  ਇਸ ਮੌਕੇ ਹਾਜ਼ਰ ਹਲਕੇ ਦੇ ਪੰਚ, ਸਰਪੰਚ ਤੇ ਮੋਹਤਬਰਾਂ ਨੂੰ ਸੰਬੋਧਨ ਕਰਦੇ ਸ. ਸਰਕਾਰੀਆ ਨੇ ਕਿਹਾ ਕਿ ਖਸਤਾ ਹਾਲ ਪੁੱਲਾਂ ਦੀ ਮੁਰੰਮਰਤ, ਮੰਡੀਆਂ ਦੇ ਫੜਾਂ ਨੂੰ ਪੱਕਾ ਕਰਨ ਅਤੇ ਹਰਸ਼ਾ ਛੀਨਾ ਤੇ ਰਾਜਾਸਾਂਸੀ ਦੀਆਂ ਅਨਾਜ ਮੰਡੀਆਂ ਵਿਚ ਮੁਕੰਮਲ ਕੰਕਰੀਟ ਦਾ ਕੰਮ ਪੂਰਾ ਕਰਨ ਦਾ ਐਲਾਨ ਵੀ ਕੀਤੀ।  ਉਨਾਂ ਦੱਸਿਆ ਕਿ ਪਹਿਲੇ ਪੜਾਅ ਵਿਚ ਇਹ ਕੰਮ ਪੂਰੇ ਕਰਕੇ ਦੂਸਰੇ ਪੜਾਅ ਵਿਚ ਰਹਿੰਦੀਆਂ ਸੜਕਾਂ ਦੀ ਮੁਰੰਮਤ ਅਤੇ ਉਨਾਂ ਦੀ ਚੌੜਾਈ ਵਿਚ ਵਾਧਾ ਕੀਤਾ ਜਾਵੇਗਾ। ਉਨਾਂ ਸਪੱਸ਼ਟ ਕੀਤਾ ਕਿ ਕੋਈ ਵੀ ਸਰਕਾਰੀ ਕੰਮ ਕਰਨ ਵਾਲੇ ਗੁਣਵੱਤਾ ਦਾ ਪੂਰਾ ਖਿਆਲ ਰੱਖਿਆ ਜਾਵੇਗਾ ਅਤੇ ਕਿਸੇ ਵੀ ਠੇਕੇਦਾਰ ਵੱਲੋਂ ਕੀਤਾ ਗਿਆ ਗੈਰ ਮਿਆਰੀ ਕੰਮ ਸਵਿਕਾਰ ਨਹੀਂ ਜਾਵੇਗਾ। ਉਨਾਂ ਕੰਮ ਕਰਵਾਉਣ ਵਾਲੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਬਾਬਤ ਸਪੱਸ਼ਟ ਹਦਾਇਤ ਕੀਤੀ ਕਿ ਕੰਮ ਦੀ ਕੁਆਲਟੀ ਵਿਚ ਕੋਈ ਕਮੀ ਨਾ ਆਵੇ।  ਇਸ ਮੌਕੇ ਦਿਲਰਾਜ ਸਿੰਘ ਸਰਕਾਰੀਆ ਪ੍ਰਧਆਨ ਯੂਥ ਕਾਂਗਰਸ ਲੋਕ ਸਭਾ ਅੰਮਿ੍ਰਤਸਰ ਨੇ ਵੀ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਓ. ਐਸ ਡੀ ਬੂਆ ਸਿੰਘ ਸੰਧੂ, ਕਸ਼ਮੀਰ ਸਿੰਘ ਖਿਆਲਾ, ਸੀਨੀਅਰ ਡਿਪਟੀ ਮੇਅਰ ਸ੍ਰੀ ਰਮਨ ਬਖਸ਼ੀ, ਸਰਪੰਚ ਰਛਪਾਲ ਸਿੰਘ ਮਾਨਾਵਾਲਾ, ਡਾ. ਪ੍ਰਗਟ ਸਿੰਘ ਭੁੱਲਰ, ਨਿਰਵੈਰ ਸਿੰਘ ਚੌਗਾਵਾਂ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

About The Author

Journalist

Number of Entries : 3066

Leave a Comment

Close
Please support the site
By clicking any of these buttons you help our site to get better
Scroll to top