You Are Here: Home » Punjab » Amritsar » ਅਮ੍ਰਿਤਧਾਰੀ ਔਰਤ ਵਲੋਂ ਥਾਣੇ ਚ’ ਕੁੱਟਮਾਰ ਦੇ ਲਾਏ ਆਰੋਪ, ਭਰਾ-ਭਾਬੀ ਦਾ ਰਾਜੀਨਾਮਾ ਕਰਵਾਉਣ ਗਈ ਸੀ ਥਾਣੇ

ਅਮ੍ਰਿਤਧਾਰੀ ਔਰਤ ਵਲੋਂ ਥਾਣੇ ਚ’ ਕੁੱਟਮਾਰ ਦੇ ਲਾਏ ਆਰੋਪ, ਭਰਾ-ਭਾਬੀ ਦਾ ਰਾਜੀਨਾਮਾ ਕਰਵਾਉਣ ਗਈ ਸੀ ਥਾਣੇ



ਲਖਵਿੰਦਰ ਸਿੰਘ, ਵੇਰਕਾ. ਗੁਰਪ੍ਰੀਤ ਕੋਰ ਪਤਨੀ ਸਵ: ਹਰਭਜਨ ਸਿੰਘ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਮੇਰੇ ਭਰ੍ਹਾ ਅਤੇ ਉਸਦੀ ਪਤਨੀ ਦੇ ਆਪਸੀ ਝਗੜੇ ਨੂੰ ਸੁਲਝਾਉਣ ਲਈ ਲੜਕੀ ਪਰਿਵਾਰ ਵੱਲੋਂ ਰਾਜੀਨਾਮਾ ਕਰਨ ਲਈ ਥਾਣੇ ਬੁਲਾਕੇ ਪੁਲੀਸ ਦੇ ਸਾਮ੍ਹਣੇ ਉਨ੍ਹਾਂ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਹੈ, ਪਰ ਪੁਲੀਸ ਵੱਲੋਂ ਉਨ੍ਹਾਂ ਦੀ ਸੁਣਵਾਈ ਕਰਨ ਦੀ ਥਾਂ ਉਲਟਾ ਸਾਡੇ ਤੇ ਹੀ ਝੂਠਾ ਮਾਮਲਾ ਦਰਜ਼ ਕਰ ਦਿੱਤਾ ਗਿਆ ਹੈ। ਵਿਜੈ ਨਗਰ ਬਟਾਲਾ ਰੋਡ ਵਿਖੇ ਕਰਵਾਈ ਗਈ ਪੱਤਰਕਾਰ ਮਿਲਣੀ ਦੋਰਾਨ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਸਦੇ ਭਰ੍ਹਾ ਹਰਜਿੰਦਰ ਸਿੰਘ ਦਾ ਵਿਆਹ ਨਵਜੌਤ ਕੋਰ ਵਾਸੀ ਖਿਲਚੀਆਂ ਨਾਲ ਹੋਇਆ ਹੈ ਜਿਸ ਦੀ ਕਿ ਛੋਟੀ ਜਿਹੀ ਬੱਚੀ ਵੀ ਹੈ। ਉਸਦੇ ਭਰ੍ਹਾ ਦੀ ਆਪਣੀ ਪਤਨੀ ਨਾਲ ਅਣਬਣ ਰਹਿਣ ਕਰਕੇ ਉਸਦੀ ਪਤਨੀ ਚਾਰ ਪੰਜ ਮਹੀਨੇ ਪਹਿਲਾਂ ਆਪਣੇ ਪੇਕੇ ਘਰ ਚਲੀ ਗਈ ਸੀ ਤੇ ਉਨ੍ਹਾਂ ਦੇ ਪਰਿਵਾਰ ਖਿਲਾਫ਼ ਪੁਲੀਸ ਨੂੰ ਝੂਠੀ ਦਰਖਾਸਤ ਦਿੱਤੀ ਹੋਈ ਸੀ। ੧੩ ਜੂਨ ਨੂੰ ਝਗੜੇ ਦੇ ਫੈਂਸਲੇ ਸਬੰਧੀ ਲੜਕੀ ਪਰਿਵਾਰ ਵੱਲੋਂ ਉਨ੍ਹਾਂ ਸਾਰਿਆਂ ਨੂੰ ਥਾਂਣਾ ਖਿਲਚੀਆਂ ਬੁਲਾਇਆ ਸੀ। ਜਦ ਉਹ ਸ਼ਾਮ ੪ ਵਜੇ ਥਾਣੇ ਪਹੁੰਚੇ ਤਾਂ ਲੜਕੀ ਪਰਿਵਾਰ ਵੱਲੋਂ ਪੁਲੀਸ ਦੇ ਸਾਮ੍ਹਣੇ ਹੀ ਮੇਰੇ ਨਾਲ ਗਾਲੀ ਗਲੋਚ ਕਰਦੇ ਹੋਏ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸਦੇ ਕਪੜੇ ਪਾੜ ਦਿੱਤੇ, ਜਦ ਉੇਸਦੀ ਬਜੁਰਗ ਮਾਤਾ, ਭਰ੍ਹਾ ਹਰਜਿੰਦਰ ਸਿੰਘ, ਭੈਣ ਪਲਵਿੰਦਰ ਕੌਰ, ਉਸਦਾ ਪਤੀ ਰਣਜੀਤ ਸਿੰਘ ਉਸ ਨੂੰ ਛਡਵਾਉਣ ਲਈ ਆਏ ਤਾਂ ਉਨ੍ਹਾਂ ਨਾਲ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਤੇ ਪੁਲੀਸ ਮੂਕ ਦਰਸ਼ਕ ਬਣਕੇ ਤਮਾਸ਼ਾ ਦੇਖਦੀ ਰਹੀ। ਪੁਲੀਸ ਵੱਲੋਂ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀ ਕੀਤੀ ਗਈ ਤੇ ਉਲਟਾ ਉਸਦੇ ਸਾਰੇ ਪਰਿਵਾਰ ਤੇ ਝੂਠਾ ਮਾਮਲਾ ਦਰਜ਼ ਕਰ ਦਿੱਤਾ ਗਿਆ। ਪੀੜਤ ਨੇ ਪੁਲੀਸ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਗਈ ਹੈ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਅਸਲ ਦੋਸ਼ੀਆਂ ਤੇ ਕਾਰਵਾਈ ਕਰਕੇ ਉਨ੍ਹਾਂ ਨੂੰ ਇੰਨਸਾਫ ਦਿੱਤਾ ਜਾਵੇ। ਥਾਣਾ ਮੁਖੀ ਅਵਤਾਰ ਸਿੰਘ ਨੇ ਕਿਹਾ ਕਿ ਲੜਕੀ ਪਰਿਵਾਰ ਨੇ ਨਹੀ ਲੜਕੇ ਪਰਿਵਾਰ ਨੇ ਲੜਕੀ ਪਰਿਵਾਰ ਵਾਲਿਆਂ ਨਾਲ ਕੁੱਟਕਾਰ ਕੀਤੀ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਮਾਮਲਾ ਦਰਜ਼ ਕੀਤਾ ਹੈ।

About The Author

Journalist

Number of Entries : 3066

Leave a Comment

Close
Please support the site
By clicking any of these buttons you help our site to get better
Scroll to top