You Are Here: Home » Punjab » Gurdaspur » ਮਾਮਲਾ ਪ੍ਰੇਮੀ ਨਾਲ ਮਿਲ ਕੇ ਸਹੁਰੇ ਦੀ ਹੱਤਿਆ ਕਰਨ ਦਾ : ਦੋਸ਼ੀ ਪ੍ਰੇਮੀ ਗ੍ਰਿਫਤਾਰ

ਮਾਮਲਾ ਪ੍ਰੇਮੀ ਨਾਲ ਮਿਲ ਕੇ ਸਹੁਰੇ ਦੀ ਹੱਤਿਆ ਕਰਨ ਦਾ : ਦੋਸ਼ੀ ਪ੍ਰੇਮੀ ਗ੍ਰਿਫਤਾਰ



ਗੁਰਦਾਸਪੁਰ (ਰਛਪਾਲ ਸਿੰਘ ) : ਪ੍ਰੇਮੀਕਾ ਨਾਲ ਮਿਲ ਕੇ ਸਹੁਰੇ ਦੀ ਹੱਤਿਆ ਕਰਨ ਵਾਲੇ ਦੋਸ਼ੀ ਨੂੰ ਤਿੱਬੜ ਪੁਲਸ ਨੇ ਗ੍ਰਿਫਤਾਰ ਕਰਨ ‘ਚ ਸਫਲਤਾ ਪ੍ਰਾਪਤ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ 17 ਜੂਨ ਨੂੰ ਪਿੰਡ ਕੋਠੇ ਘੁਰਾਲਾ ‘ਚ ਇਕ ਬਜ਼ੁਰਗ ਦਲਜੀਤ ਸਿੰਘ ਪੁੱਤਰ ਸਰਵਨ ਸਿੰਘ ਨਿਵਾਸੀ ਪਿੰਡ ਕੋਠੇ ਘੁਰਾਲਾ ਦੀ ਹੱਤਿਆ ਹੋਈ ਸੀ। ਜਿਸ ਸਬੰਧੀ ਜਾਂਚ ਪੜਤਾਲ ਦੇ ਬਾਅਦ ਮ੍ਰਿਤਕ ਦੀ ਨੂੰਹ ਮਨਿੰਦਰ ਕੌਰ ਪਤਨੀ ਉਂਕਾਰ ਸਿੰਘ ਨੂੰ ਤਾਂ ਉਸੇ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਸੀ, ਜਦਕਿ ਮਨਿੰਦਰ ਕੌਰ ਦੇ ਪ੍ਰੇਮੀ ਰਫੀ ਉਰਫ ਨਨੂੰ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਮਨਿੰਦਰ ਦਾ ਪਤੀ ਫੌਜ ‘ਚ ਨੌਕਰੀ ਕਰਦਾ ਹੈ ਤੇ 2 ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਵਾਪਸ ਗਿਆ ਸੀ। ਐਤਵਾਰ ਨੂੰ ਜਦੋਂ ਉਕਤ ਔਰਤ ਦਾ ਪ੍ਰੇਮੀ ਉਨ੍ਹਾਂ ਦੇ ਘਰ ਆਇਆ ਤਾਂ ਦਲਜੀਤ ਸਿੰਘ ਨੇ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਦੋਵਾਂ ‘ਚ ਝਗੜਾ ਹੋਣ ਲੱਗਾ, ਜਿਸ ਤੋਂ ਬਾਅਦ ਦੋਸ਼ੀ ਨੇ ਦਲਜੀਤ ਸਿੰਘ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।

About The Author

Journalist

Number of Entries : 3064

Leave a Comment

Close
Please support the site
By clicking any of these buttons you help our site to get better
Scroll to top