You Are Here: Home » Punjab » Amritsar » ਅੰਮ੍ਰਿਤਸਰ ਹੈਰੀਟੇਜ ਮੇਲੇ ਚ’ ਖਾਣੇ ਦਾ ਜਾਇਕਾ ਲਾਜਵਾਬ ਜਰੁਰ ਦੇਖੋ ਇੱਕ ਵਾਰ (ਵੀਡੀਓ)

ਅੰਮ੍ਰਿਤਸਰ ਹੈਰੀਟੇਜ ਮੇਲੇ ਚ’ ਖਾਣੇ ਦਾ ਜਾਇਕਾ ਲਾਜਵਾਬ ਜਰੁਰ ਦੇਖੋ ਇੱਕ ਵਾਰ (ਵੀਡੀਓ)



ਅੰਮ੍ਰਿਤਸਰ ਦੇ ਸੈਰ-ਸਪਾਟੇ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ 15 ਦਿਨ ਚੱਲਣ ਵਾਲਾ ‘ਅੰਮ੍ਰਿਤਸਰ ਹੈਰੀਟੇਜ ਮੇਲਾ’ ਅੱਜ ਅਰਬਨ ਹਾਟ ਵਿਖੇ ਧੂਮ-ਧੜੱਕੇ ਨਾਲ ਸ਼ੁਰੂ ਹੋ ਗਿਆ। ਮੇਲੇ ਦੀ ਸ਼ੁਰੂਆਤ ਮੌਕੇ ਵੱਖ-ਵੱਖ ਸੂਬਿਆਂ ਦੇ ਕਲਾਕਾਰਾਂ ਨੇ ਆਪਣੀ ਕਲਾ ਦੇ ਰੰਗ ਬਿਖੇਰਦਿਆਂ ਅੰਮ੍ਰਿਤਸਰ ਵਾਸੀਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਮੇਲੇ ਦੌਰਾਨ ਪੇਂਡੂ ਦਸਤਕਾਰੀ, ਕੱਪੜੇ, ਕਲਾਕ੍ਰਿਤਾਂ, ਫਰਨੀਚਰ, ਰੋਜ਼ਮਰਾ ਦੇ ਸਾਮਾਨ ਅਤੇ ਸੁਆਦੀ ਖਾਣਿਆਂ ਦੇ 150 ਤੋਂ ਵੱਧ ਸਟਾਲ ਲਗਾਏ ਗਏ ਹਨ।

ਰਾਸ਼ਟਰੀ ਪੱਧਰ ਦੇ ਇਸ ਮੇਲੇ ਵਿਚ 20 ਰਾਜਾਂ ਦੇ ਕਲਾਕਾਰ ਅਤੇ ਦਸਤਕਾਰ ਜਿਥੇ ਆਪਣੇ ਹੁਨਰ ਅਤੇ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਨ ਉਥੇ ਇਹਨਾਂ ਸੂਬਿਆਂ ਦੇ ਪਕਵਾਨ ਤਿਆਰ ਕਰਨ ਦੇ ਮਾਹਿਰ ਆਪਣੇ-ਆਪਣੇ ਰਾਜਾਂ ਦੇ ਲਜ਼ੀਜ਼ ਪਕਵਾਨ ਲੈ ਕੇ ਹਾਜ਼ਰ ਹੋਏ ਹਨ

About The Author

Journalist

Number of Entries : 3064

Leave a Comment

Close
Please support the site
By clicking any of these buttons you help our site to get better
Scroll to top