You Are Here: Home » Punjab » Gurdaspur » ਹਰ ਸਾਲ ਹੋਵੇਗਾ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮੌਕੇ ਸਮਾਗਮ ? (ਦੇਖੋ ਵੀਡੀਓ)

ਹਰ ਸਾਲ ਹੋਵੇਗਾ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮੌਕੇ ਸਮਾਗਮ ? (ਦੇਖੋ ਵੀਡੀਓ)



ਸ਼ਿਵ ਕੁਮਾਰ ਬਟਾਲਵੀ ਭਲੇ ਹੀ ਇਸ ਦੁਨੀਆਂ ਵਿੱਚ ਨਹੀਂ ਹਨ ਪਰ ਉਹਨਾਂ ਦੀ ਲਿਖਤ ਹਮੇਸ਼ਾ ਕਰੋੜਾਂ ਦਿਲਾਂ ਦੀ ਧੜਕਨ ਬਣੀ ਰਹੇਗੀ  , ਇਹ ਤਸਵੀਰਾਂ ਉਹਨਾਂ ਦੀ ਯਾਦ ਵਿੱਚ ਬਣੇ ਆਡੋਟੋਰੀਅਮ ਦੀਆਂ ਹਨ ਜਿਥੇ ਸ਼ਿਵ ਕੁਮਾਰ ਬਟਾਲਵੀ ਨੂੰ ਉਹਨਾਂ ਦੀ 43 ਵੀ ਬਰਸੀ ਮੌਕੇ ਕਵੀ ਸਮੇਲਨ ਦਾ ਆਯੋਜਨ ਕੀਤਾ ਗਿਆ , ਇਸ ਸਮੇਲਨ ਵਿੱਚ ਪੰਜਾਬ ਦੇ ਨਾਮਵਾਰ ਕਵੀਆਂ ਨੇ ਹਿੱਸਾ ਲਿਆ , ਇਸ ਮੌਕੇ ਤੇ ਖਾਸ ਤੌਰ ਤੇ ਉਸ ਸਖਸ ਨੂੰ ਸ਼ਿਵ ਕੁਮਾਰ ਬਟਾਲਵੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਜਿਸਨੇ ਸਭ ਤੋਂ ਪਹਿਲਾਂ ਸ਼ਿਵ ਕੁਮਾਰ ਬਟਾਲਵੀ ਨੂੰ ਗਾਇਆ ਸੀ , ਇਹ ਹਨ ਪੰਜਾਬ ਦੇ ਮਸਹੂਰ ਲੋਕ ਗਾਇਕ ਕੇ ਦੀਪ..ਉਹਨਾਂ ਇਸ ਅਵਾਰਡ ਮਿਲਣ ਤੇ ਖੁਸ਼ੀ ਮਹਿਸੂਸ ਕੀਤੀ….

ਇਸ ਮੌਕੇ ਤੇ ਰਾਜ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਵੀ ਖਾਸ ਸਿਰਕਤ ਕੀਤੀ ਤੇ ਉਹਨਾਂ ਵਾਦਾ ਕੀਤਾ ਕੇ ਸ਼ਿਵ ਕੁਮਾਰ ਦੀ ਯਾਦ ਵਿੱਚ ਹਰ ਸਾਲ ਸਮਾਗਮ ਕਰਵਾਇਆ ਜਾਵੇਗਾ|

ਜਿਕਰਯੋਗ ਹੈ ਕੇ ਸ਼ਿਵ ਕੁਮਾਰ ਬਟਾਲਵੀ ਦਾ ਜਨਮ 1936 ਵਿੱਚ ਪਾਕਿਸਤਾਨ ਵਿੱਚ ਹੋਇਆ ਸੀ ਅਤੇ ਉਹ ਦੇਸ਼ ਦੀ ਵੰਡ ਤੋਂ ਬਾਅਦ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿੱਚ ਆ ਵੱਸੇ ਸਨ ਜਿਥੇ ਉਹਨਾ ਜਿੰਦਗੀ ਲੰਮਾ ਸਮਾਂ ਗੁਜਾਰਦੇ ਹੋਏ 1973 ਵਿੱਚ ਆਖਰੀ ਸ਼ਾਹ ਲੈਂਦੇ ਹੋਏ ਆਪਣੇ ਲਖਾਂ ਚਾਹੁਣ ਵਾਲਿਆਂ ਨੂੰ ਛੱਡ ਤੁਰ ਗਏ ….ਖਬਰ ਹਰ ਪਲ ਇੰਡੀਆ ਸ਼ਿਵ ਕੁਮਾਰ ਬਟਾਲਵੀ ਨੂੰ ਦਿਲੋਂ ਸਲਾਮ ਕਰਦਾ ਹੈ …

About The Author

Journalist

Number of Entries : 3064

Leave a Comment

Close
Please support the site
By clicking any of these buttons you help our site to get better
Scroll to top