You Are Here: Home » Punjab » Gurdaspur » ਨਜਾਇਜ ਸਬੰਧਾ ਵਿੱਚ ਰੋੜਾ ਬਣੇ ਸਹੁਰੇ ਦਾ ਨੂੰਹ ਵਲੋਂ ਚਾਕੂ ਮਾਰ ਕੇ ਕਤਲ (ਵੀਡੀਓ)

ਨਜਾਇਜ ਸਬੰਧਾ ਵਿੱਚ ਰੋੜਾ ਬਣੇ ਸਹੁਰੇ ਦਾ ਨੂੰਹ ਵਲੋਂ ਚਾਕੂ ਮਾਰ ਕੇ ਕਤਲ (ਵੀਡੀਓ)



ਨਜਾਇਜ ਸਬੰਧਾ ਵਿੱਚ ਰੋੜਾ ਬਣੇ ਸਹੁਰੇ ਦਾ ਨੂੰਹ ਵਲੋਂ ਚਾਕੂ ਮਾਰ ਕੇ  ਕਤਲ

ਗੁਰਦਾਸਪੁਰ ਦੇ ਪਿੰਡ ਮੂਲਿਆਵਾਲਾ ਵਿੱਚ ਇੱਕ ਨੂੰਹ ਨੇ ਆਪਣੇ ਸਹੁਰੇ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ ਹੈ ..ਪਤੀ ਦਾ ਆਰੋਪ ਹੈ ਕੇ ਉਸਦੀ ਪਤਨੀ ਬਦਚਲਣ ਸੀ ਤੇ ਪਿਤਾ ਜੀ ਅਕਸਰ ਉਸਨੂੰ ਅਜਿਹਾ ਕਰਨ ਤੋਂ ਰੋਕਦੇ ਸਨ ਜਿਸਦੇ ਚਲਦੇ ਉਸਨੇ ਆਪਣੇ ਰਾਹ ਵਿੱਚ ਰੋੜਾ ਬਣ ਰਹੇ ਮੇਰੇ ਪਿਤਾ ਨੂੰ ਚਾਕੂ ਨਾਲ ਕਤਲ ਕਰ ਦਿੱਤਾ ਤੇ ਖੁਦ ਫਰਾਰ ਹੋ ਗਈ ਹੈ …ਦਰਅਸਲ ਪੂਨਮ ਨਾਮ ਦੀ ਆਰੋਪੀ ਔਰਤ ਦਾ ਚਰਿਤਰ ਠੀਕ ਨਹੀਂ ਸੀ ਇਸ ਕਰਕੇ ਅਕ਼ਸਰ ਹੀ ਘਰ ਵਿੱਚ ਕਲੇਸ਼ ਰਹਿੰਦਾ ਸੀ …ਅੱਜ ਜਦ ਔਰਤ ਦਾ ਪਤੀ ਆਪਣੇ ਲੜਕੇ ਨੂੰ ਨਾਲ ਲੈਕੇ ਬਜਾਰ ਗਿਆ ਤਾਂ ਪੂਨਮ ਨੇ ਚਾਕੂ ਮਾਰ ਮਾਰ ਕੇ ਬੇਰਹਮੀ ਨਾਲ ਆਪਣੇ ਸਹੁਰੇ ਦਾ ਕਤਲ ਕਰ ਦਿੱਤਾ …

 

ਉਧਰ ਪੁਲਿਸ ਨੇ ਮ੍ਰਿਤਕ ਅਸ਼ੋਕ ਕੁਮਾਰ ਦੇ ਲੜਕੇ ਰਾਜੂ ਦੇ ਬਿਆਨਾ ਤੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ

 

ਫਿਲਹਾਲ ਆਪਣੇ ਚਰਿਤਰ ਦੇ ਚਲਦੇ ਔਰਤ ਵਲੋਂ ਕਤਲ ਕਰਨਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਸਗੋਂ ਕੁਝ ਦਿਨ ਪਹਿਲਾਂ ਹੀ ਤਰਨਤਾਰਨ ਵਿੱਚ ਵੀ ਇੱਕ ਔਰਤ ਵਲੋਂ ਇਸੇ ਕਾਰਨ ਆਪਣੇ ਜੇਠ ਦਾ ਕਤਲ ਦਾ ਮਾਮਲਾ ਸੁਰਖੀਆਂ ਵਿੱਚ ਆਇਆ ਸੀ ..

About The Author

Journalist

Number of Entries : 3064

Leave a Comment

Close
Please support the site
By clicking any of these buttons you help our site to get better
Scroll to top