You Are Here: Home » Punjab » nawan shahr » ਸਹੀਦ ਭਗਤ ਸਿੰਘ ਨੂੰ ਕਿਤਾਬ ਵਿੱਚ ਅੱਤਵਾਦੀ ਲਿਖਣ ਵਾਲੇ ਤੇ ਛਾਪਣ ਵਾਲੇ ਖਿਲਾਫ਼ ਜੰਗ ਸੁਰੂ (ਦੇਖੋ ਵੀਡੀਓ)

ਸਹੀਦ ਭਗਤ ਸਿੰਘ ਨੂੰ ਕਿਤਾਬ ਵਿੱਚ ਅੱਤਵਾਦੀ ਲਿਖਣ ਵਾਲੇ ਤੇ ਛਾਪਣ ਵਾਲੇ ਖਿਲਾਫ਼ ਜੰਗ ਸੁਰੂ (ਦੇਖੋ ਵੀਡੀਓ)ਸਹੀਦ ਦੇ ਜੱਦੀ ਪਿੰਡ ਤੋਂ ਸ਼ੁਰੂ ਹੋਵੇਗੀ ਜੰਗ

ਛੋਟੀ ਉਮਰੇ ਫਾਂਸੀ ਤੇ ਚੜ ਦੇਸ਼ ਦੀ ਆਜ਼ਾਦੀ ਵਿੱਚ ਇਨਕਲਾਬ ਲਿਆਉਣ ਵਾਲੇ ਸਹੀਦ ਭਗਤ ਸਿੰਘ ਨੂੰ ਭਾਰਤ ਸਰਕਾਰ ਅੱਜ ਤੱਕ ਸ਼ਹੀਦ ਦਾ ਦਰਜਾ ਤਾਂ ਨਹੀਂ ਦੇ ਸਕੀ ਪਰ ਸਰਕਾਰ ਵਲੋਂ ਮਾਨਤਾ ਪ੍ਰਾਪਤ ਦਿੱਲੀ ਵਿਸ਼ਵ ਵਿਦਿਆਲਿਆ ਨੇ ਉਸ ਸਹੀਦ ਨੂੰ ਅੱਤਵਾਦੀ ਦਾ ਦਰਜਾ ਦੇਕੇ ਸ਼ਹੀਦਾਂ ਘੋਰ ਅਪਮਾਨ ਕਰ ਦਿੱਤਾ ਹੈ …ਜੀ ਹਾਂ ਦਿੱਲੀ ਦੀ ਇੱਕ ਨਾਮੀ ਵਿਦਿਅਕ ਸੰਸਥਾ ਨੇ ਭਾਰਤ ਦਾ ਸ੍ਵਤਤੰਤ੍ਰਤਾ ਸੰਘਰਸ਼ ਨਾਮਕ ਛਾਪੀ ਕਿਤਾਬ ਵਿੱਚ ਸਹੀਦ ਭਗਤ ਸਿੰਘ ਨੂੰ ਅੱਤਵਾਦੀ ਦਾ ਦਰਜਾ ਦਿਤਾ ਗਿਆ …ਲੋਕ ਸਭਾ ਵਿੱਚ ਇਸ ਮਾਮਲੇ ਤੋਂ ਬਾਅਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਲੋਕਾਂ ਵਲੋਂ ਇਸ ਗੱਲ ਦਾ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ਪਿੰਡ ਦੇ ਸਰਪੰਚ ਅਤੇ ਹੋਰ ਮੋਹਤ੍ਬਾਰਾ ਦਾ ਕਹਿਣਾ ਹੈ ਕੇ ਸਹੀਦਾਂ ਪ੍ਰਤੀ ਘਟੀਆ ਸ਼ਬਦਾਵਲੀ ਲਿਖਣ ਵਾਲੇ ਖਿਲਾਫ਼ ਅਪਰਾਧਿਕ ਮਾਮਲਾ ਦਰਜ ਹੋਣਾ ਚਾਹਿਦਾ ਹੈ …ਇਸਦੇ ਨਾਲ ਹੀ ਇਸ ਕਿਤਾਬ ਤੇ ਪੂਰਨ ਪਾਬੰਧੀ ਲਗਣੀ ਚਾਹੀਦੀ ਹੈ …ਉਹਨਾਂ ਚਿਤਾਵਨੀ ਦਿੱਤੀ ਹੈ ਕੇ ਅਗਰ ਜਲਦ ਹੀ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਵੱਡੇ ਪੈਮਾਨੇ ਤੇ ਸੰਘਰਸ਼ ਵਿਢਿਆ ਜਾਵੇਗਾ ਜਿਸਦੀ ਸਾਰੀ ਜਿਮੇਂਵਾਰੀ ਸਰਕਾਰ ਦੀ ਹੋਵੇਗੀ ….

 

ਖਟਕੜ ਕਲਾਂ ਵਿੱਚ ਸਹੀਦ ਭਗਤ ਸਿੰਘ ਦੇ ਬਣੇ ਘਰ ਅਤੇ ਮਿਊਜੀਅਮ ਨੂੰ ਦੇਖਣ ਪਹੁੰਚੇ ਲੋਕਾਂ ਵਿੱਚ ਵੀ ਇਸ ਕਿਤਾਬ ਪ੍ਰਤੀ ਖਾਸਾ ਰੋਸ਼ ਪਾਇਆ ਜਾ ਰਿਹਾ ਹੈ ..ਉਹ ਵੀ ਸਰਕਾਰਾਂ ਖਿਲਾਫ਼ ਜਮ ਕੇ ਭੜਾਸ ਕਢਦੇ ਨਜਰ ਆਏ ..

About The Author

Journalist

Number of Entries : 3064

Leave a Comment

Close
Please support the site
By clicking any of these buttons you help our site to get better
Scroll to top