You Are Here: Home » Punjab » Amritsar » 30 ਅਪ੍ਰੈਲ ਨੂੰ ਧਾਰਮਿਕ ਨਾਟਕ ‘ਪਰਖ ਦੀ ਘੜੀ’ ਦੀ ਪੇਸ਼ਕਾਰੀ ਅੰਮ੍ਰਿਤਸਰ ਨਾਟਸ਼ਾਲਾ ਵਿੱਚ ਹੋਵੇਗੀ

30 ਅਪ੍ਰੈਲ ਨੂੰ ਧਾਰਮਿਕ ਨਾਟਕ ‘ਪਰਖ ਦੀ ਘੜੀ’ ਦੀ ਪੇਸ਼ਕਾਰੀ ਅੰਮ੍ਰਿਤਸਰ ਨਾਟਸ਼ਾਲਾ ਵਿੱਚ ਹੋਵੇਗੀ



parakh di garhiਅੰਮ੍ਰਿਤਸਰ, 29 ਅਪ੍ਰੈਲ ( ਮੁਕੇਸ਼ ਹਨੀ /ਦਵਿੰਦਰ ਸਿੰਘ )-ਸੋਹਲ ਗਰੁੱਪ ਆਫ ਆਰਟਸ ਵੱਲੋਂ ਪੁਰਾਤਨ ਸਿੰਘਾਂ ਦੀ ਬਹਾਦਰੀ, ਸਿੱਖੀ ਸਿਦਕ ਅਤੇ ਸਿੱਖੀ ਜ਼ਜ਼ਬੇ ਨੂੰ ਦਰਸਾਉਂਦਾ ਰੌਸ਼ਨੀ ਤੇ ਆਵਾਜ਼ ਆਧਾਰਤ ਧਾਰਮਿਕ ਨਾਟਕ ‘ਪਰਖ ਦੀ ਘੜੀ’ 30 ਅਪ੍ਰੈਲ, ਸ਼ਨੀਵਾਰ ਨੂੰ ਪੰਜਾਬ ਨਾਟਸ਼ਾਲਾ ਵਿਖੇ ਸ਼ਾਮ 6.30 ਵਜੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਨਾਟਕ ਦੇ ਨਿਰਦੇਸ਼ਕ ਤੇ ਸੰਗੀਤਕਾਰ ਹਰਿੰਦਰ ਸੋਹਲ ਨੇ ਦੱਸਿਆ ਕਿ ਬਲਦੇਵ ਸਿੰਘ ਮੋਗਾ ਦੀ ਕਹਾਣੀ ‘ਤੇ ਆਧਾਰਤ ਅਤੇ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਪੇਸ਼ ਕੀਤੇ ਜਾ ਰਹੇ ਇਸ ਨਾਟਕ ਵਿੱਚ ਪੰਜਾਬੀ ਰੰਗਮੰਚ ਦੇ ਸਥਾਪਤ ਅਤੇ ਨਵੇਂ ਕਲਾਕਾਰ ਵੱਖ ਵੱਖ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ। ਉਨਾ ਦੱਸਿਆ ਕਿ ਇਸ ਨਾਟਕ ਦਾ ਸੰਗੀਤ ਵੀ ਉਨ•ਾਂ ਤਿਆਰ ਕੀਤਾ ਹੈ ਤੇ ਇਸ ਦੀ ਪੇਸ਼ਕਾਰੀ ਦਾ ਉਦੇਸ਼ ਅਜੋਕੀ ਨੌਜਵਾਨ ਪੀੜ•ੀ ਨੂੰ ਪੁਰਾਤਨ ਸਿਦਕੀ ਸਿੱਖਾਂ ਦੀ ਬਹਾਦਰੀ, ਧਰਮ ਵਿੱਚ ਪਰਪੱਕਤਾ ਅਤੇ ਸਿੱਖੀ ਜਜ਼ਬੇ ਦੇ ਰੂਬਰੂ ਕਰਾਉਣਾ ਹੈ।  ਉਨਾਂ ਕਿਹਾ ਕਿ ਸੋਹਲ ਗਰੁੱਪ ਆਫ ਆਰਟਸ ਵੱਲੋਂ ਸੰਗੀਤ ਤੇ ਰੰਗਮੰਚ ਦੇ ਖੇਤਰ ‘ਚ ਭਵਿੱਖ ਵਿੱਚ ਵੀ ਬਿਹਤਰੀਨ ਪ੍ਰੋਗਰਾਮ ਤਿਆਰ ਕਰਕੇ ਦਰਸ਼ਕਾਂ ਦੀ ਨਜ਼ਰ ਕੀਤੇ ਜਾਣਗੇ।

About The Author

Journalist

Number of Entries : 2843

Leave a Comment

Close
Please support the site
By clicking any of these buttons you help our site to get better
Scroll to top