You Are Here: Home » Punjab » nawan shahr » ਮਨੀਲਾ ਗਏ ਨੌਜਵਾਨ ਦੀ ਮ੍ਰਿਤਕ ਦੇਹ ਇੱਕ ਮਹੀਨੇ ਚ ਵੀ ਭਾਰਤ ਨਹੀ ਲਿਆ ਸਕੀ ਸਰਕਾਰ (ਦੇਖੋ ਵੀਡੀਓ)

ਮਨੀਲਾ ਗਏ ਨੌਜਵਾਨ ਦੀ ਮ੍ਰਿਤਕ ਦੇਹ ਇੱਕ ਮਹੀਨੇ ਚ ਵੀ ਭਾਰਤ ਨਹੀ ਲਿਆ ਸਕੀ ਸਰਕਾਰ (ਦੇਖੋ ਵੀਡੀਓ)



ਮਨੀਲਾ ਗਏ ਨੌਜਵਾਨ ਦੀ ਮ੍ਰਿਤਕ ਦੇਹ ਇੱਕ ਮਹੀਨੇ ਚ ਵੀ ਭਾਰਤ  ਨਹੀ ਲਿਆ ਸਕੀ ਸਰਕਾਰ

 

ਰੋਟੀ ਰੋਜ਼ੀ ਕਮਾਉਣ ਮਨੀਲਾ ਗਏ ਨਵਾਂਸ਼ਹਿਰ ਨਿਵਾਸੀ ਹਰਮੇਸ਼ ਲਾਲ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਵਾਸਤੇ ਪਰਿਵਾਰਕ ਮੈਂਬਰ ਲਗਭਗ ਇੱਕ ਮਹੀਨੇ ਤੋਂ ਪੰਜਾਬ ਸਰਕਾਰ ਦੇ ਤਰਲੇ ਕਢ ਰਿਹਾ ਹੈ ਪਰ ਮ੍ਰਿਤਕ ਦੀ ਦੇਹ ਭਾਰਤ ਲਿਆਉਣ ਵਿੱਚ ਹਜੇ ਤੱਕ ਕਿਸੇ ਵੀ ਸਿਆਸੀ ਆਗੂ ਨੇ ਦਿਲਚਸਪੀ ਨਹੀਂ ਦਿਖਾਈ ਇਹ ਆਰੋਪ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੀਡਿਆ ਸਾਹਮਣੇ ਲਗਾਏ ਹਨ …ਦਰਅਸਲ ਸਾਲ 2009 ਵਿੱਚ ਮ੍ਰਿਤਕ ਰੋਜ਼ੀ ਰੋਟੀ ਕਮਾਉਣ ਵਾਸਤੇ ਮਨੀਲਾ ਗਿਆ ਸੀ ਜਿਥੇ ਹੋ ਇਕ ਅਪਰਾਧਿਕ ਕੇਸ ਵਿੱਚ ਫਸ ਗਿਆ ਤੇ ਉਸਨੂੰ ਸਜ਼ਾ ਹੋ ਗਈ …18 ਮਾਰਚ ਵਾਲੇ ਦਿਨ ਮ੍ਰਿਤਕ ਨੇ ਫੋਨ ਕਰਕੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਉਹ 29 ਮਾਰਚ ਨੂੰ ਰਿਹਾ ਹੋ ਰਿਹਾ ਪਰ 19 ਮਾਰਚ ਵਾਲੇ ਦਿਨ ਉਹਨਾਂ ਨੂੰ ਕਿਸੇ ਨੇ ਫੋਨ ਕਰਕੇ ਦਸਿਆ ਕੇ ਹਰਮੇਸ਼ ਲਾਲ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ …..ਮ੍ਰਿਤਕ ਆਪਣੇ ਪਿੰਡ ਦੇ ਹੀ ਚਰਨਜੀਤ ਸਿੰਘ ਦੇ ਰਾਹੀਂ ਮਨੀਲਾ ਗਿਆ ਸੀ …

 

ਫਿਲਹਾਲ ਹੁਣ ਪੀੜਤ ਪਰਿਵਾਰ ਦੀ ਬਾਂਹ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਨੇ ਫੜੀ ਹੈ ਤੇ ਉਹਨਾਂ ਆਸਵਾਸਨ ਦਿੱਤਾ ਹੈ ਕੇ ਜਲਦ ਹੀ ਮ੍ਰਿਤਕ ਦੀ ਦੇਹ ਭਾਰਤ ਲਿਆਂਦੀ ਜਾਵੇਗੀ|

 

About The Author

Journalist

Number of Entries : 2925

Leave a Comment

Close
Please support the site
By clicking any of these buttons you help our site to get better
Scroll to top