You Are Here: Home » Punjab » Taran Taran » ਬੀ ਐਸ ਐਫ ਵਲੋਂ ਫੜੇ ਗਏ ਪਾਕਿਸਤਾਨੀ ਨਾਗਰਿਕ ਨੇ ਕੀਤੇ ਵੱਡੇ ਖੁਲਾਸੇ (ਵੀਡੀਓ)

ਬੀ ਐਸ ਐਫ ਵਲੋਂ ਫੜੇ ਗਏ ਪਾਕਿਸਤਾਨੀ ਨਾਗਰਿਕ ਨੇ ਕੀਤੇ ਵੱਡੇ ਖੁਲਾਸੇ (ਵੀਡੀਓ)



ਬੀ ਐਸ ਐਫ ਵਲੋਂ ਫੜੇ ਗਏ ਪਾਕਿਸਤਾਨੀ ਨਾਗਰਿਕ ਨੇ ਕੀਤੇ ਵੱਡੇ ਖੁਲਾਸੇ

ਬੀ ਐਸ ਐਫ ਵਲੋਂ ਅੱਜ ਸਵੇਰੇ ਕਾਬੂ ਕੀਤੇ ਇੱਕ ਪਾਕਿਸਤਾਨੀ ਨਾਗਰਿਕ ਨੇ ਕਈ ਵੱਡੇ ਖੁਲਾਸੇ ਕੀਤੇ ਹਨ …ਪਾਕਿਸਤਾਨੀ ਨਾਗਰਿਕ ਦਾ ਕਹਿਣਾ ਹੈ ਕੇ ਉਸਨੂੰ ਪਾਕਿਸਤਾਨੀ ਤਸਕਰਾਂ ਨੇ ਸਰਹੱਦ ਦੀ ਜਸੂਸੀ ਕਰਨ ਲਈ ਭੇਜਿਆ ਹੈ …ਇਸਦੇ ਮੁਤਾਬਿਕ ਉਸਦਾ ਘਰ ਪਾਕਿਸਤਾਨੀ ਸਰਹੱਦ ਦੇ ਨਜਦੀਕ ਹੈ ਤੇ ਉਥੋਂ ਦੇ 3 ਤਸਕਰਾਂ ਵਲੋਂ ਉਸਨੂੰ ਡਰਾ ਧਮਕਾ ਕੇ ਇਧਰ ਭੇਜਿਆ ਹੈ …ਜਾਣਕਾਰੀ ਦਿੰਦੇ ਹੋਏ ਪਾਕਿਸਤਾਨੀ ਨਾਗਰਿਕ ਨੇ ਦੱਸਿਆ ਕੀ ਤਸਕਰਾਂ ਪਾਸ 20-20 ਕਿਲੋ ਦੇ ਦੋ ਥੈਲੇ ਹਨ ਜਿਹਨਾਂ ਵਿੱਚ ਨਸ਼ੀਲਾ ਪਦਾਰਥ ਹੈ ..ਜੋ ਉਹ ਭਾਰਤ ਭੇਜਣ ਦੀ ਫ਼ਿਰਾਕ ਵਿੱਚ ਹਨ …ਬੀ ਐਸ ਐਫ ਅਧਿਕਾਰੀਆਂ ਮੁਤਾਬਿਕ ਫੜੇ ਗਏ ਵਿਆਕਤੀ ਦਾ ਨਾਮ ਅਹੀਲ ਅਹਿਮਦ ਹੈ …

 

ਬੀ ਐਸ ਐਫ ਦੇ ਅਧਿਕਾਰੀਆਂ ਨੇ ਫੜੇ ਗਏ ਨਾਗਰਿਕ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ …ਜੋ ਬਾਰੀਕੀ ਨਾਲ ਜਾਂਚ ਕਰ ਰਹੀ ਹੈ …ਪੁਲਿਸ ਮੁਤਾਬਿਕ ਅਹੀਲ ਅਹਿਮਦ ਪਾਕਿਸਤਾਨੀ ਤੇ ਭਾਰਤੀ ਤਸਕਰਾਂ ਨਾਲ ਸਬੰਧਿਤ ਖੁਲਾਸੇ ਵੀ ਕਰ ਸਕਦਾ ਹੈ ….

 

ਫਿਲਹਾਲ ਬੀ ਐਸ ਐਫ ਦੀ ਚੌਕਸੀ ਨਾਲ ਨਸ਼ੇ ਦੀ ਵੱਡੀ ਖੇਪ ਭਾਰਤ ਪਹੁੰਚਣ ਵਿੱਚ ਅਸਫਲ ਰਹੀ ਹੈ …ਤੇ ਪਾਕਿਸਤਾਨੀ ਤਸਕਰਾਂ ਦੇ ਮਨਸੂਬੇ ਨਾਕਾਮ ਕੀਤੇ ਹਨ …

About The Author

Journalist

Number of Entries : 2925

Leave a Comment

Close
Please support the site
By clicking any of these buttons you help our site to get better
Scroll to top