You Are Here: Home » Punjab » Khanna » ਪੁਲਿਸ ਥਾਣੇ ਦੇ ਨਜਦੀਕ ਸ਼ਿਵ ਸੈਨਾ ਲੀਡਰ ਦੀ ਗੋਲੀਆਂ ਮਾਰ ਕੇ ਹੱਤਿਆ (ਵੀਡੀਓ)

ਪੁਲਿਸ ਥਾਣੇ ਦੇ ਨਜਦੀਕ ਸ਼ਿਵ ਸੈਨਾ ਲੀਡਰ ਦੀ ਗੋਲੀਆਂ ਮਾਰ ਕੇ ਹੱਤਿਆ (ਵੀਡੀਓ)



ਪੁਲਿਸ ਥਾਣੇ ਦੇ ਨਜਦੀਕ ਸ਼ਿਵ ਸੈਨਾ ਲੀਡਰ ਦੀ ਗੋਲੀਆਂ ਮਾਰ ਕੇ ਹੱਤਿਆ

ਸ਼ਿਵ ਸੈਨਾ ਪੰਜਾਬ ਦੇ ਲੇਬਰ ਸੈੱਲ ਦੇ ਪ੍ਰਧਾਨ ਦੁਰਗਾ ਗੁਪਤਾ ਦੀ ਖੰਨਾ ਵਿੱਚ ਦੇਰ ਸ਼ਾਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਦੋ ਅਣਪਛਾਤੇ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਦੁਰਗਾ ਗੁਪਤਾ ਉੱਤੇ ਗੋਲੀਆਂ ਚਲਾਈਆਂ ਜਿਸ ਕਾਰਨ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਮੌਕੇ ਤੇ ਮੋਜੂਦ ਦੁਰਗਾ ਗੁਪਤਾ ਦੇ ਗੰਨਮੈਨ ਨੇ ਦੱਸਿਆ ਕੇ ਘਰੋਂ ਫੋਨ ਆਉਣ ਤੇ ਸ਼ਿਵ ਸੈਨਾ ਪ੍ਰਧਾਨ ਦਫਤਰ ਵਿਚੋਂ ਨਿਕਲਿਆ ਤਾਂ ਕੁਝ ਹੀ ਦੂਰੀ ਤੇ ਪਹੁੰਚਣ ਤੇ ਮੋਟਰਸਾਇਕਲ ਸਵਾਰ ਨੌਜਵਾਨਾਂ ਨੇ ਗੋਲੀਆਂ ਨਾਲ ਭੁੰਨ ਦਿੱਤਾ ..ਜਿਸ ਕਾਰਨ ਗੁਪਤਾ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਹਮਲੇ ਤੋਂ ਬਾਅਦ ਮੋਟਰ ਸਾਈਕਲ ਸਵਾਰ ਫ਼ਰਾਰ ਹੋ ਗਏ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।

ਫਿਲਹਾਲ ਪੁਲਿਸ ਥਾਣੇ ਦੇ ਨਜਦੀਕ ਹੀ ਅਜਿਹੀ ਵੱਡੀ ਵਾਰਦਾਤ ਵਾਪਰਨੀ ਪੁਲਿਸ ਪ੍ਰਸਾਸਨ ਤੇ ਵੀ ਕਈ ਵੱਡੇ ਸਵਾਲ ਖੜੇ ਕਰਦੀ ਹੈ ….

About The Author

Journalist

Number of Entries : 2925

Leave a Comment

Close
Please support the site
By clicking any of these buttons you help our site to get better
Scroll to top