You Are Here: Home » Punjab » Sangrur » ਤੇ ਹੁਣ ਸੰਗਰੂਰ ਵਿੱਚ ਆਇਆ ਅਨਾਜ ਘੁਟਾਲਾ ਸਾਹਮਣੇ (ਦੇਖੋ ਵੀਡੀਓ)

ਤੇ ਹੁਣ ਸੰਗਰੂਰ ਵਿੱਚ ਆਇਆ ਅਨਾਜ ਘੁਟਾਲਾ ਸਾਹਮਣੇ (ਦੇਖੋ ਵੀਡੀਓ)



ਤੇ ਹੁਣ ਸੰਗਰੂਰ ਵਿੱਚ ਆਇਆ ਅਨਾਜ ਘੁਟਾਲਾ ਸਾਹਮਣੇ

ਸੰਗਰੂਰ ਜਿਲ੍ਹੇ ਵਿੱਚ ਅਨਾਜ ਘੁਟਾਲੇ ਦਾ ਮਾਮਲਾ ਸਾਹਮਣੇ ਆਇਆ ਹੈ …ਜਿਲ੍ਹੇ ਵਿੱਚ ਗਰੀਬਾਂ ਨੂੰ ਦੇਣ ਵਾਲੇ ਅਨਾਜ ਵਿੱਚ ਵੱਡੇ ਘੁਟਾਲੇ ਦੀ ਸਿਕਾਇਤ ਜਿਲ੍ਹਾ ਪ੍ਰਸਾਸਨ ਕੋਲ ਪਹੁੰਚੀ ਹੈ ਇਹ ਸਿਕਾਇਤ ਕੀਤੀ ਹੈ ਸੰਗਰੂਰ ਦੇ ਰਹਿਣ ਵਾਲੇ ਵਿਜੇ ਕੁਮਾਰ ਗੁਪਤਾ ਨੇ ……ਦਰਅਸਲ ਸਰਕਾਰ ਦੁਆਰਾ ਗਰੀਬਾਂ ਨੂੰ 2 ਰੁਪੇ ਕਿੱਲੋ ਦੇ ਹਿਸਾਬ ਨਾਲ ਦਿੱਤੀ ਜਾਣ ਵਾਲੀ ਕਣਕ ਦੀਆਂ ਬੋਰੀਆਂ  ਖਰੀਦਣ ਦੇ ਹੁਕਮ ਪਨਗ੍ਰੇਨ ਅਨਾਜ ਏਜੰਸੀ ਨੂੰ ਦਿੱਤੇ ਸਨ ਜਿਸਤੋਂ ਬਾਅਦ ੮੦ ਹਜ਼ਾਰ ਬੋਰੀਆਂ ਖਰੀਦ ਵੀ ਲਈਆਂ ..ਪਰ 30-30 ਕਿਲੋ ਵਾਲੀਆਂ ਇਹਨਾਂ ਬੋਰੀਆਂ ਵਿੱਚ 2 ਤੋਂ 3 ਕਿਲੋ ਕਣਕ ਘੱਟ ਪਾਈ ਗਈ ਹੈ …ਗਰੀਬਾਂ ਨੂੰ ਦਿੱਤੀ ਜਾਣ ਵਾਲੀ ਕਣਕ ਦੀ ਕਵਾਲਿਟੀ ਵੀ ਘਟੀਆ ਦੱਸੀ ਜਾ ਰਹੀ ਹੈ ਤੇ ਇਸ ਵਿੱਚ ਭਾਰੀ ਮਾਤਰਾ ਵਿੱਚ ਕੰਕਰ ਪਾਏ ਜਾ ਰਹੇ ਹਨ ….ਸਿਕਾਇਤ ਕਰਤਾ ਦੀ ਸਿਕਾਇਤ ਤੋਂ ਬਾਅਦ ਜਾਂਚ ਅਧਿਕਾਰੀ ਪਨਗ੍ਰੇਨ ਦੇ ਗਦਾਮਾਂ ਵਿੱਚ ਪਹੁੰਚੇ …ਪਰ ਉਹਨਾਂ ਮੀਡਿਆ ਤੋਂ ਦੂਰੀ ਬਣਾਈ ਰਖੀ ….ਪਰ ਵਧੀਕ ਡਿਪਟੀ ਕਮਿਸ਼ਨਰ ਨੇ ਸਾਫ਼ ਕੀਤਾ ਹੈ ਕੇ ਅਨਾਜ ਖਰੀਦ ਵਿੱਚ ਵੱਡੇ ਪੈਮਾਨੇ ਤੇ ਘੁਟਾਲਾ ਹੋਇਆ ਹੈ ਜਿਸਦੀ ਜਾਂਚ ਕੀਤੀ ਜਾਵੇਗੀ ਤੇ ਆਰੋਪੀ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇਗੀ …..

 

ਉਧਰ ਸਿਕਾਇਤ ਕਰਤਾ ਮੁਤਾਬਿਕ ਇਹ ਘੁਟਾਲਾ ਰਾਜਸੀ ਨੇਤਾਵਾਂ ਦੀ ਸ਼ੈਅ ਤੇ ਹੋਇਆ ਹੈ ਇਸਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ….

 

ਫਿਲਹਾਲ 12 ਹਜ਼ਾਰ ਕਥਿਤ ਅਨਾਜ ਘੁਟਾਲਾ ਪਹਿਲਾਂ ਹੀ ਪੰਜਾਬ ਸਰਕਾਰ ਦੀ ਗਲੇ ਦੀ ਹੱਡੀ ਬਣਿਆ ਹੋਇਆ ਤੇ ਉਪਰੋਂ ਇਸ ਘੁਟਾਲੇ ਨਾਲ ਸਰਕਾਰ ਫਿਰ ਤੋਂ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਖੜੀ ਹੋਈ ਹੈ …

 

ਸੰਗਰੂਰ ਤੋਂ ਅਨਿਲ ਜੈਨ ਖਬਰ ਹਰ ਪਲ ਇੰਡੀਆ ਲਈ

About The Author

Journalist

Number of Entries : 2925

Leave a Comment

Close
Please support the site
By clicking any of these buttons you help our site to get better
Scroll to top