You Are Here: Home » Punjab » Gurdaspur » ਦਿਉਰ ਜੇਠ ਦੀ ਛੇੜਖਾਨੀ ਨੇ ਲਈ ਵਿਆਹੁਤਾ ਦੀ ਜਾਨ , ਮਾਮਲਾ ਦਰਜ (ਵੀਡੀਓ)

ਦਿਉਰ ਜੇਠ ਦੀ ਛੇੜਖਾਨੀ ਨੇ ਲਈ ਵਿਆਹੁਤਾ ਦੀ ਜਾਨ , ਮਾਮਲਾ ਦਰਜ (ਵੀਡੀਓ)



ਦਿਉਰ ਜੇਠ ਦੀ ਛੇੜਖਾਨੀ ਨੇ ਲਈ ਵਿਆਹੁਤਾ ਦੀ ਜਾਨ , ਮਾਮਲਾ ਦਰਜ

ਬਟਾਲਾ ਦੇ ਪਿੰਡ ਧੰਦੋਈ ਵਿੱਚ ਇੱਕ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ … ਪਰਿਵਾਰ ਦਾ ਆਰੋਪ ਹੈ ਕੇ ਲੜਕੀ ਦੇ ਦਿਉਰ ਤੇ ਜੇਠ ਉਹਨਾਂ ਦੀ ਧੀ ਤੇ ਬੁਰੀ ਨਜ਼ਰ ਰਖਦੇ ਸਨ , ਤੇ ਅਕਸਰ ਉਸ ਨਾਲ ਛੇੜਛਾੜ ਕਰਦੇ ਸਨ ..ਵਿਰੋਧ ਕਰਦੇ ਸਮੇ ਆਪਣੀ ਇਜ਼ਤ ਬਚਾਉਂਦੇ ਹੋਏ ਸਾਡੀ ਧੀ ਦੀ ਮੌਤ ਹੋਈ ਹੈ,  ਦਰਅਸਲ ਪਿੰਡ ਮੁਲਾਂਪੁਰ ਪਸਵਾਲ ਦੀ ਰਹਿਣ ਵਾਲੀ ਪ੍ਰਦੀਪ ਕੌਰ ਦਾ ਵਿਆਹ ਛੇ ਸਾਲ ਪਹਿਲਾਂ ਧੰਦੋਈ ਦੇ ਰਹਿਣ ਵਾਲੇ ਰਜਿੰਦਰ ਸਿੰਘ ਨਾਲ ਹੋਇਆ ਸੀ ਵਿਆਹ ਤੋਂ ਕੁਝ ਦਿਨ ਬਾਅਦ ਹੀ ਦਿਉਰ ਤੇ ਜੇਠ ਨੇ ਉਸ ਤੇ ਬੁਰੀ ਨਜਰ ਰਖਨੀ ਸੁਰੁ ਕਰ ਦਿੱਤੀ  ….ਜਿਸਦੀ ਸਿਕਾਇਤ ਕੁੜੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਕੀਤੀ ਬਾਰ ਬਾਰ ਇਹ ਮਸਲਾ ਘਰ ਵਿੱਚ ਉਠਦਾ ਤੇ ਫਿਰ ਸਮਝੌਤਾ ਕਰ ਦਿੱਤਾ ਜਾਂਦਾ ..ਦੇਰ ਸ਼ਾਮ ਉਹਨਾਂ ਨੂੰ ਪ੍ਰਦੀਪ ਦੀ ਮੌਤ ਦੀ ਖਬਰ ਮਿਲੀ ….ਪਰਿਵਾਰ ਨੇ ਆਰੋਪ ਲਗਾਇਆ ਕੇ ਪੁਲਿਸ ਨੂੰ ਸੂਚਿਤ ਕਰਨ ਤੇ ਵੀ ਉਹ 16 ਘੰਟੇ ਬਾਅਦ ਮੌਕੇ ਤੇ ਪਹੁੰਚੀ …..ਉਹਨਾਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ …..

ਉਧਰ ਪੁਲਿਸ ਇਸ ਮਾਮਲੇ ਨੂੰ ਦਹੇਜ ਨਾਲ ਜੋੜ ਕੇ ਆਤਮਹਤਿਆ ਦੱਸ ਰਹੀ ਹੈ ਫਿਲਹਾਲ ਪੁਲਿਸ ਨੇ ਲੜਕੀ ਦੇ ਪਤੀ ਸਮੇਤ ਸੱਸ, ਜੇਠ ਅਤੇ 2 ਦਿਉਰਾਂ ਖਿਲਾਫ਼ ਧਾਰਾ 304 ਬੀ , 120 ਬੀ ਅਤੇ 34 ਆਈ ਪੀ ਸੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਜਦ ਕੇ ਆਰੋਪੀ ਫਰਾਰ ਦੱਸੇ ਜਾ ਰਹੇ ਹਨ

About The Author

Journalist

Number of Entries : 3064

Leave a Comment

Close
Please support the site
By clicking any of these buttons you help our site to get better
Scroll to top