You Are Here: Home » Punjab » Gurdaspur » ਮੁਕਾਬਲੇ ਤੋਂ ਬਾਅਦ ਪੁਲਿਸ ਨੇ ਦੋ ਨਾਮੀ ਗੈੰਗਸਟਰ ਗ੍ਰਿਫਤਾਰ (ਵੀਡੀਓ)

ਮੁਕਾਬਲੇ ਤੋਂ ਬਾਅਦ ਪੁਲਿਸ ਨੇ ਦੋ ਨਾਮੀ ਗੈੰਗਸਟਰ ਗ੍ਰਿਫਤਾਰ (ਵੀਡੀਓ)



ਮੁਕਾਬਲੇ ਤੋਂ ਬਾਅਦ ਪੁਲਿਸ ਨੇ ਦੋ ਨਾਮੀ ਗੈੰਗਸਟਰ ਗ੍ਰਿਫਤਾਰ (ਵੀਡੀਓ)

ਬਟਾਲਾ ਪੁਲਿਸ ਨੇ ਅੱਜ ਸਿੱਧਵਾਂ ਪਿੰਡ ਕੋਲ ਹੋਏ ਦੋ ਘੰਟੇ ਮੁਕਾਬਲੇ ਤੋਂ ਬਾਅਦ ਦੋ ਗੈਂਗਸਟਰਾਂ ਬਲਜਿੰਦਰ ਸਿੰਘ ਬਿੱਲਾ ਤੇ ਗੁਰਪ੍ਰੀਤ ਸਿੰਘ ਗੋਰਾ ਨੂੰ ਕਾਬੂ ਕੀਤਾ ਹੈ। ਇਨ੍ਹਾਂ ‘ਚੋਂ ਬਲਜਿੰਦਰ ਬਿੱਲਾ ਗੈਂਗ ਦਾ ਸਰਗਨਾ ਹੈ। ਇਸ ਗੈਂਗ ਨੇ ਪੂਰੇ ਪੰਜਾਬ ‘ਚ ਦਰਜਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਹੈ। ਕੁਝ ਦਿਨ ਪਹਿਲਾਂ ਇਸ ਗੈਂਗ ਨੇ ਲੁਧਿਆਣਾ ਦੇ ਇੱਕ ਈਵੈਂਟ ਮੈਨੇਜਰ ਨੂੰ ਅਗਵਾ ਕੀਤਾ ਸੀ।

ਪੁਲਿਸ ਨੇ ਫੜੇ ਗਏ ਗੈਂਗਸਟਰਾਂ ਕੋਲੋਂ 12 ਬੋਰ ਦੀ ਬੰਦੂਕ, 35 ਕਾਰਤੂਸ ਤੇ ਅਮਰੀਕਾ ਦਾ ਬਣਿਆ ਪਿਸਤੌਲ ਬਰਾਮਦ ਕੀਤਾ ਹੈ। ਦਰਅਸਲ ਲੁਧਿਆਣਾ ਅਗਵਾ ਕਾਂਡ ਮੌਕੇ ਪੁਲਿਸ ਨੇ ਮੈਨੇਜਰ ਨੂੰ ਅਗਵਾਕਾਰਾਂ ਤੋਂ ਛੁਡਾ ਲਿਆ ਸੀ ਤੇ ਉਸ ਮੌਕੇ ਇਹ ਦੋਵੇਂ ਗੈਂਗਸਟਰ ਫਰਾਰ ਹੋ ਗਏ ਸਨ।

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਪਿੰਡ ਸਿੱਧਵਾਂ ਦੇ ਕਿਸਾਨ ਦੇ ਖੇਤਾਂ ‘ਚ ਲੁਕੇ ਹੋਏ ਸਨ। ਪੁਲਿਸ ਨੇ ਜਦੋਂ ਘੇਰਾ ਪਾ ਕੇ ਦੋਵਾਂ ਨੂੰ ਲਲਕਾਰਿਆ ਤਾਂ ਬਦਮਾਸ਼ਾਂ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ। ਦੋ ਘੰਟੇ ਚੱਲੇ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ।

 

 

ਪੁਲਿਸ ਇਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਪੁੱਛਗਿੱਛ ‘ਚ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

About The Author

Journalist

Number of Entries : 3064

Leave a Comment

Close
Please support the site
By clicking any of these buttons you help our site to get better
Scroll to top