You Are Here: Home » Punjab » Amritsar » ਫੀਸਾਂ ਚ’ ਵਾਧਾ ਕਰ ਮਾਪਿਆਂ ਦਾ ਸੋਸ਼ਣ ਕਰਨਾ ਬੰਦ ਕਰਨ ਨਿਜੀ ਸਕੂਲ – ਐਨ ਸੀ ਪੀ (ਵੀਡੀਓ)

ਫੀਸਾਂ ਚ’ ਵਾਧਾ ਕਰ ਮਾਪਿਆਂ ਦਾ ਸੋਸ਼ਣ ਕਰਨਾ ਬੰਦ ਕਰਨ ਨਿਜੀ ਸਕੂਲ – ਐਨ ਸੀ ਪੀ (ਵੀਡੀਓ)



ਅੰਮ੍ਰਿਤਸਰ (ਸਤਵੰਤ ਸਿੰਘ ਔਲਖ ) ਨਿਜੀ ਸਕੂਲਾਂ ਵਲੋਂ ਮੰਨ ਮਰਜ਼ੀ ਕਰਦੇ ਹੋਏ ਫੀਸਾਂ ਚ ਕੀਤੇ ਜਾ ਰਹੇ ਵਾਧੇ ਨੂੰ ਲੈ ਕੇ ਰਾਸ਼ਟਰਵਾਦੀ ਯੁਵਾ ਕਾਂਗਰਸ ਨੇ ਸ਼ਖਤ ਰੁਖ ਅਖਤਿਆਰ ਕੀਤਾ ਹੈ …ਦਰਅਸਲ ਹਰ ਸਾਲ ਫੀਸਾਂ ਤੇ ਦਾਖਲੇ ਵਧਾਏ ਜਾਣ ਤੋਂ ਪਰੇਸ਼ਾਨ ਹੋਏ ਐਸ ਐਸ ਭਵਨ ਸਕੂਲ ਵਿੱਚ ਪੜਨ ਵਾਲੇ ਬੱਚਿਆਂ ਦੇ ਮਾਪੇ ਪਾਰਟੀ ਦੇ ਅਹੁਦੇਦਾਰਾਂ ਨੂੰ ਮਿਲੇ ਬਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕੇ ਸਕੂਲ ਪ੍ਰਸਾਸਨ ਵਲੋਂ ਹਰ ਸਾਲ ਫੀਸਾਂ ਵਿੱਚ ਵਾਧਾ ਕਰਕੇ ਮਾਪਿਆਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ …

ਇਸ ਮੌਕੇ ਤੇ ਪਾਰਟੀ ਦੇ ਪੰਜਾਬ ਪ੍ਰਧਾਨ ਰਣਜੀਤ ਕੁਮਾਰ ਬੌਬੀ ਸੇਠ ਨੇ ਕਿਹਾ ਹੈ ਕੇ ਅਗਰ ਸਕੂਲ ਵਲੋਂ ਲੁੱਟ ਖਸੁਟ ਬੰਦ ਨਾ ਕੀਤੀ ਗਈ ਤਾਂ ਉਹ ਸਕੂਲ ਖਿਲਾਫ਼ ਧਰਨੇ ਤੇ ਬੈਠਣਗੇ …ਇਸ ਮੌਕੇ ਉਹਨਾਂ ਦੇ ਨਾਲ ਸਿਵ ਸੈਨਾ ਬਾਲ ਠਾਕਰੇ ਦੇ ਜਿਲ੍ਹਾ ਪ੍ਰਧਾਨ ਰਜਿੰਦਰ ਸਹਿਦੇਵ ਵੀ ਮੋਜੂਦ ਸਨ …

ਉਧਰ ਸਕੂਲ ਦੀ ਪ੍ਰਿੰਸੀਪਲ ਅਨੀਤਾ ਭੱਲਾ ਨੇ ਆਪਣਾ ਪਖ ਦਸਦੇ ਹੋਏ ਕਿਹਾ ਕੇ ਉਹਨਾਂ ਇਸ ਸਬੰਧ ਵਿੱਚ ਕਮੇਟੀ ਨੂੰ ਲਿਖ ਕੇ ਭੇਜਿਆ ਹੈ ਜਿਸਦਾ ਫਿਲਹਾਲ ਕੋਈ ਜਵਾਬ ਨਹੀਂ ਆਇਆ ਹੈ ..ਉਹਨਾਂ ਵਿਸ਼ਵਾਸ ਦਿਵਾਇਆ ਹੈ ਕੇ ਉਹ ਕਮੇਟੀ ਦੇ ਹੁਕਮਾਂ ਦੀ ਪਾਲਣਾ ਕਰਨਗੇ ….

ਫਿਲਹਾਲ ਮਾਨਯੋਗ ਹਾਈ ਕੋਰਟ ਦੇ ਸਖਤ ਹੁਕਮਾਂ ਦੇ ਬਾਵਜੂਦ ਵੀ ਬੱਚਿਆਂ ਦੇ ਮਾਪੇ ਸੋਸ਼ਣ ਦਾ ਲਗਤਾਰ ਸਿਕਾਰ ਹੋ ਰਹੇਂ ਹਨ ..ਪਰ ਸਰਕਾਰ ਤੇ ਪ੍ਰਸਾਸਨ ਮੁਕ ਦਰਸ਼ਕ ਬਣਕੇ ਦੇਖ ਰਹੀ ਹੈ ….

About The Author

Journalist

Number of Entries : 2925

Leave a Comment

Close
Please support the site
By clicking any of these buttons you help our site to get better
Scroll to top