You Are Here: Home » Punjab » Amritsar » ਕਿਧਰੇ ਤੁਹਾਡੇ ਨਾਮ ਲਿਆ ਸਿਮ ਕਾਰਡ ਕੋਈ ਅਪਰਾਧੀ ਤੇ ਨਹੀਂ ਚਲਾ ਰਿਹਾ ? (ਵੀਡੀਓ)

ਕਿਧਰੇ ਤੁਹਾਡੇ ਨਾਮ ਲਿਆ ਸਿਮ ਕਾਰਡ ਕੋਈ ਅਪਰਾਧੀ ਤੇ ਨਹੀਂ ਚਲਾ ਰਿਹਾ ? (ਵੀਡੀਓ)ਕਿਧਰੇ ਤੁਹਾਡੇ ਨਾਮ ਲਿਆ ਸਿਮ ਕਾਰਡ ਕੋਈ ਅਪਰਾਧੀ ਤੇ ਨਹੀਂ ਚਲਾ ਰਿਹਾ ? (ਵੀਡੀਓ)

ਅੰਮ੍ਰਿਤਸਰ (ਧਰਮਵੀਰ ਗਿੱਲ / ਸੰਨੀ ਸਹੋਤਾ ) ਅਗਰ ਤੁਸੀਂ ਵੀ ਖਰੀਦ ਰਹੇ ਹੋ ਇੱਕ ਨਵਾਂ ਮੋਬਾਇਲ ਸਿਮ ਕਾਰਡ, ਤਾਂ ਹੋ ਜਾਓ ਸਾਵਧਾਨ ਇਹ ਖਬਰ ਤੁਹਾਡੇ ਲਈ ਵੀ ਹੈ …ਜੀ ਹਾਂ ਅੰਮ੍ਰਿਤਸਰ ਚ ਹੋਇਆ ਹੈ ਮੋਬਾਇਲ ਸਿਮ ਕਾਰਡ ਦੇ ਗੋਰਖ ਧੰਦੇ ਦਾ ਪਰਦਾਫਾਸ ….ਅੰਮ੍ਰਿਤਸਰ ਦੀ ਗੇਟ ਹਕੀਮਾਂ ਪੁਲਿਸ ਨੇ ਇਕ ਐਸੇ ਗਿਰੋਹ ਨੂੰ ਗ੍ਰਿਫਤਾਰ ਕੀਤਾ ਹੈ ਜੋ ਦੂਸਰੇ ਲੋਕਾਂ ਦੇ ਨਾਮ ਤੇ ਸਿਮ ਕਾਰਡ ਐਕਟੀਵੇਟ ਕਰਵਾ ਮਹਿੰਗੇ ਰੇਟ ਤੇ ਹੋਰ ਲੋਕਾਂ ਨੂੰ ਵੇਚਦਾ ਸੀ ….ਦਰਅਸਲ ਇਸ  ਗਿਰੋਹ ਦੇ ਪਾਸੋਂ ਜਦ ਕੋਈ ਵਿਆਕਤੀ ਸਿਮ ਖਰੀਦਣ ਆਉਂਦਾ ਸੀ ਤਾਂ ਇਹ ਉਸਦੇ ਦਿੱਤੇ ਹੋਏ ਪਹਿਚਾਨ ਪੱਤਰ ਦੀਆਂ 4-4 ਫੋਟੋ ਕਾਪੀਆਂ ਕਰਵਾ ਲੈਂਦੇ ਸੀ ਤੇ ਵਿਆਕਤੀ ਵਲੋਂ ਦਿੱਤੀ ਫੋਟੋ ਤੋਂ ਹੋਰ ਫੋਟੋ ਬਨਵਾ ਕੇ 4 ਹੋਰ ਸਿਮ ਜਾਰੀ ਕਰਵਾ ਲੈਂਦੇ ਸਨ …ਜਿਸਤੋਂ ਬਾਅਦ ਇਹ ਉਹਨਾਂ ਸਿਮ ਕਾਰਡਾਂ ਨੂੰ 5 ਹਜ਼ਾਰ ਵਰਗੇ ਵੱਡੇ ਮੁੱਲ ਤੇ ਵੇਚਦੇ ਸਨ …ਇਸ ਗਿਰੋਹ ਨੇ ਡੀਲਰ ਦੀ ਨਕਲੀ ਸਟੈਂਪ ਵੀ ਬਨਵਾਈ ਹੋਈ ਹੈ ਜਿਸਦੇ ਨਾਲ ਕੰਪਨੀ ਸਿਮ ਐਕਟੀਵੇਟ ਕਰਦੀ ਸੀ …ਜਾਣਕਾਰੀ ਮੁਤਾਬਿਕ ਇਹ ਮਹਿੰਗੇ ਸਿਮ ਕਾਰਡ ਅਪਰਾਧਿਕ ਕਿਸਮ ਦੇ ਲੋਕ ਖਰੀਦਦੇ ਹਨ ਜੋ ਆਪਣੀ ਪਹਿਚਾਨ ਛੁਪਾ ਕੇ ਵਾਰਦਾਤ ਨੂੰ ਅੰਜਾਮ ਦਿੰਦੇ ਹਨ ….ਥਾਣਾ ਮੁਖੀ ਮੁਤਾਬਿਕ ਇਹ ਇੱਕ ਸੰਗੀਨ ਜੁਰਮ ਹੈ ਇਸ ਨਾਲ ਦੇਸ਼ ਦੀ ਸੁਰਖਿਆ ਨੂੰ ਖਤਰਾ ਹੋ ਸਕਦਾ ਹੈ …ਜਿਸਦੇ ਚਲਦੇ ਗੁਪਤ ਸੂਚਨਾ ਦੇ ਅਧਰ ਤੇ ਗਿਰੋਹ ਦੇ ਸਰਗਨਾ ਮਨੀਸ਼ ਸਮੇਤ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ  ….

ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਕੇ ਇਸ ਗਿਰੋਹ ਨੇ ਕਿਸ ਕਿਸ ਅਪਰਾਧੀ ਨੂੰ ਸਿਮ ਕਾਰਡ ਵੇਚੇ ਹਨ ….ਪੁਲਿਸ ਇਸ ਬਾਬਤ ਕੰਪਨੀ ਨਾਲ ਵੀ ਸੰਪਰਕ ਕਰ ਰਹੀ ਹੈ ….ਇਸ ਸਾਰੇ ਮਾਮਲੇ ਵਿੱਚ ਕੰਪਨੀਆਂ ਦੇ ਵਾਰਿਫਿਕੇਸ੍ਹਨ ਵਿਭਾਗ ਵੀ ਸ਼ੱਕ ਦੇ ਘੇਰੇ ਵਿੱਚ ਆਉਂਦੇ ਹਨ …

About The Author

Journalist

Number of Entries : 3064

Leave a Comment

Close
Please support the site
By clicking any of these buttons you help our site to get better
Scroll to top