You Are Here: Home » Punjab » Faridkot » ਬਲਾਤਕਾਰ ਪੀੜਤ ਬੱਚੀ ਦੇ ਪਿਤਾ ਨੇ ਆਰੋਪੀ ਦੇ ਵੱਡੇ ਦੋਵੇਂ ਹੱਥ (ਵੀਡੀਓ)

ਬਲਾਤਕਾਰ ਪੀੜਤ ਬੱਚੀ ਦੇ ਪਿਤਾ ਨੇ ਆਰੋਪੀ ਦੇ ਵੱਡੇ ਦੋਵੇਂ ਹੱਥ (ਵੀਡੀਓ)



2 ਸਾਲ ਪਹਿਲਾਂ 7 ਮਹੀਨਿਆਂ  ਦੀ ਮਾਸੂਮ ਬੱਚੀ ਨਾਲ ਰੇਪ ਤੋਂ ਆਹਤ ਹੋ ਧੀ ਦੇ ਪਿਤਾ ਨੇ ਆਰੋਪੀ ਨਬਾਲਗ ਮੁਲਜ਼ਮ ਦੇ ਦੋਵੇਂ ਹੱਥ ਵੱਢ ਦਿੱਤੇ ਹਨ। ਘਟਨਾ ਮੰਗਲਵਾਰ ਨੂੰ ਬਠਿੰਡਾ ਦੇ ਪਿੰਡ ਅਬਲੂ ਕੋਟਲੀ ‘ਚ ਵਾਪਰੀ ਹੈ। ਦਰਅਸਲ ਅਪ੍ਰੈਲ 2014 ਵਿੱਚ ਉਕਤ ਆਰੋਪੀ ਖਿਲਾਫ਼ 7 ਮਹੀਨਿਆਂ ਦੀ ਬੱਚੀ ਨਾਲ ਬਲਾਤਕਾਰ ਕਰਨ ਦਾ ਕੇਸ ਦਰਜ ਹੋਇਆ ਸੀ।

ਜਾਣਕਾਰੀ ਮੁਤਾਬਕ ਦੋਹਾਂ ਧਿਰਾਂ ਅਦਾਲਤ ‘ਚ ਚੱਲ ਰਹੇ ਕੇਸ ਦੀ ਸੁਣਵਾਈ ਲਈ ਬਠਿੰਡਾ ਜ਼ਿਲ੍ਹਾ ਅਦਾਲਤ ‘ਚ ਪਹੁੰਚੀਆਂ ਸਨ। ਇਲਜਾਮਾਂ ਮੁਤਾਬਿਕ ਪੇਸ਼ੀ ਭੁਗਤਨ ਤੋਂ ਬਾਅਦ ਬੱਚੀ ਦਾ ਪਿਤਾ ਸਮਝੌਤੇ ਦਾ ਬਹਾਨਾ ਲਾ ਕੇ ਆਰੋਪੀ ਨੌਜਵਾਨ ਨੂੰ ਮੋਟਰਸਾਇਕਲ ਤੇ ਬਿਠਾ ਝੁੰਬਾ ਪਿੰਡ ਲੈ ਗਿਆ ਜਿਥੇ ਉਸਨੇ ਨੌਜਵਾਨ ਦਰਖਤ ਨਾਲ ਬੰਨ ਕੇ ਪਹਿਲਾਂ ਤੇ ਕੁੱਟਿਆ ਫਿਰ ਤੇਜ਼ ਹਥਿਆਰ ਨਾਲ ਮੁਲਜਮ ਦੇ ਦੋਵੇਂ ਹਥ ਵੱਢ ਦਿੱਤੇ ਘਟਨਾ ਦੇ ਪਤਾ ਲੱਦਗਿਆਂ ਹੀ ਪਿੰਡ ਵਾਲਿਆਂ ਨੇ ਜ਼ਖਮੀ ਹਾਲਤ ‘ਚ ਮੁੰਡੇ ਨੂੰ ਬਠਿੰਡਾ ਸਿਵਲ ਹਸਪਤਾਲ ਦਾਖਲ ਕਰਵਾਇਆ ਜਿੱਥੋਂ ਗੰਭੀਰ ਹਾਲਤ ਵਿੱਚ ਉਸ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ। ਬੱਚੀ ਦਾ ਪਿਤਾ ਘਟਨਾ ਤੋਂ ਬਾਅਦ ਫਰਾਰ ਹੈ। ਪੁਲਿਸ ਨੇ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

ਫਰੀਦਕੋਟ ਤੋਂ ਨਰੇਸ਼ ਸੇਠੀ ਖਬਰ ਹਰ ਪਲ ਇੰਡੀਆ ਲਈ

About The Author

Journalist

Number of Entries : 3064

Leave a Comment

Close
Please support the site
By clicking any of these buttons you help our site to get better
Scroll to top