You Are Here: Home » ਲੁਧਿਆਣਾ » ਦੂਜੀ ਕਲਾਸ ਦੀ ਵਿਦਿਆਰਥਣ ਨਾਲ ਨੌਜਵਾਨ ਨੇ ਕੀਤਾ ਜਬਰ-ਜ਼ਨਾਹ

ਦੂਜੀ ਕਲਾਸ ਦੀ ਵਿਦਿਆਰਥਣ ਨਾਲ ਨੌਜਵਾਨ ਨੇ ਕੀਤਾ ਜਬਰ-ਜ਼ਨਾਹ



ਲੁਧਿਆਣਾ-ਨਿਊ ਸ਼ਿਵਾ ਜੀ ਨਗਰ ਵਿਖੇ 18 ਸਾਲਾ ਨੌਜਵਾਨ ਨੇ ਉਥੇ ਕੋਲ ਇਕ ਕਮਰੇ ‘ਚ ਰਹਿਣ ਵਾਲੀ 8 ਸਾਲਾ ਮਾਸੂਮ ਬੱਚੀ ਜੋ ਕਿ ਦੂਜੀ ਕਲਾਸ ਪੜ੍ਹਦੀ ਹੈ, ਨਾਲ ਜਬਰ-ਜ਼ਨਾਹ ਕੀਤਾ। ਇਸ ਮਾਮਲੇ ‘ਚ ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ ਬੱਚੀ ਦੇ ਪਿਤਾ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰ ਕੇ ਦੋਸ਼ੀ ਸੋਨੂੰ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ, ਜਿਸ ਨੂੰ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕਰ ਕੇ ਜੇਲ ਭੇਜਿਆ ਗਿਆ। ਦੋਸ਼ੀ ਫੈਕਟਰੀ ‘ਚ ਓਵਰਲਾਕ ਦਾ ਕੰਮ ਕਰਦਾ ਹੈ।   ਥਾਣਾ ਇੰਚਾਰਜ ਦਵਿੰਦਰ ਸਿੰਘ ਅਨੁਸਾਰ ਪੁਲਸ ਨੂੰ ਦਿੱਤੇ ਬਿਆਨ ‘ਚ ਪਿਤਾ ਨੇ ਦੱਸਿਆ ਕਿ ਉਸ ਦੇ ਚਾਰ ਬੱਚੇ ਹਨ। ਜਬਰ-ਜ਼ਨਾਹ ਦਾ ਸ਼ਿਕਾਰ ਬੱਚੀ ਦੂਜੀ ਕਲਾਸ ‘ਚ ਪੜ੍ਹਦੀ ਹੈ। ਉਹ ਲੇਬਰ ਦਾ ਕੰਮ ਕਰਦਾ ਹੈ ਅਤੇ ਪਤਨੀ ਲੋਕਾਂ ਦੇ ਘਰਾਂ ਵਿਚ ਸਾਫ-ਸਫਾਈ ਕਰਦੀ ਹੈ। 29 ਮਾਰਚ ਨੂੰ ਸਵੇਰੇ ਦੋਵੇਂ ਘਰੋਂ ਕੰਮ ‘ਤੇ ਚਲੇ ਗਏ। ਸਾਰੇ ਬੱਚੇ ਕਮਰੇ ਵਿਚ ਸਨ। ਦੁਪਹਿਰ ਲਗਭਗ 3.30 ਵਜੇ ਜਦ ਪਤਨੀ ਕਮਰੇ ‘ਚ ਆਈ ਤਾਂ ਬੱਚੀ ਨੇ ਰੋਂਦੇ ਹੋਏ ਸਾਰੀ ਗੱਲ ਦੱਸੀ ਕਿ ਉਕਤ ਦੋਸ਼ੀ ਉਸ ਨੂੰ ਖੇਡਦੇ ਸਮੇਂ ਜ਼ਬਰਦਸਤੀ ਚੁੱਕ ਕੇ ਲੈ ਗਿਆ ਅਤੇ ਜਬਰ-ਜ਼ਨਾਹ ਕੀਤਾ।

About The Author

Journalist

Number of Entries : 3064

Leave a Comment

Close
Please support the site
By clicking any of these buttons you help our site to get better
Scroll to top