ਰਾਹੁਲ ਨੇ ਫਿਰ ਸਾਧਿਆ ਮੋਦੀ ‘ਤੇ ਨਿਸ਼ਾਨਾ, ਕਿਹਾ- ਹਰ ਜਗ੍ਹਾ ਲੀਕ, ਚੌਕੀਦਾਰ ਵੀਕ
ਨਵੀਂ ਦਿੱਲੀ— ਸੀ.ਬੀ.ਐੱਸ.ਈ. ਦੇ 10ਵੀਂ ਅਤੇ 12ਵੀਂ ਦੇ ਪੇਪਰ ਲੀਕ ਮਾਮਲੇ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਟਵੀਟ ਕਰਦੇ ਹੋਏ ਕਿਹਾ,”ਕਿੰਨੇ ਲੀਕ? ਡਾਟਾ ਲੀਕ, ਆਧਾਰ ਲੀਕ, ਐੱਸ.ਐੱਸ.ਸੀ. ਪ੍ਰੀਖਿਆ ਲੀਕ, ਚੋਣਾਂ ਦੀ ਤਾਰੀਕ ਲੀਕ, ਸੀ.ਬੀ.ਐੱਸ.ਈ. ਪੇਪਰਜ਼ ਲੀਕ! ਹਰ ਚੀਜ਼ ‘ਚ ਲੀਕ ਹੈ, ਚੌਕੀਦਾਰ ਵੀਕ ਹੈ।”
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਨੇ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਉਹ ਦੇਸ਼ ਨਾਲ ਗੱਲਬਾਤ ਕਰਨ ਲਈ ਪੀ.ਐੱਮ.ਓ. ਦੇ ਅਧਿਕਾਰਤ ਐਪ ਦੀ ਵਰਤੋਂ ਕਰਨ। ਰਾਹੁਲ ਗਾਂਧੀ ਨੇ ਟਵੀਟ ‘ਚ ਲਿਖਿਆ ਸੀ,”ਕੇਂਦਰ ਸਰਕਾਰ ਦੇ ਉਤਸ਼ਾਹ ਰਾਹੀਂ ਨਮੋ ਐਪ ਦੇ ਮਾਧਿਅਮ ਨਾਲ ਲੱਖਾਂ ਭਾਰਤੀਆਂ ਦੇ ਡਾਟਾ ਨਾਲ ਨਰਿੰਦਰ ਮੋਦੀ ਆਪਣੇ ਪ੍ਰਧਾਨ ਮੰਤਰੀ ਅਹੁਦੇ ਦੀ ਗਲਤ ਵਰਤੋਂ ਕਰਦੇ ਹੋਏ ਨਿੱਜੀ ਡਾਟਾਬੇਸ ਤਿਆਰ ਕਰ ਰਹੇ ਹਨ।” ਇਸ ਦੇ ਅੱਗੇ ਉਨ੍ਹਾਂ ਨੇ ਲਿਖਿਆ,”ਬਤੌਰ ਪ੍ਰਧਾਨ ਮੰਤਰੀ ਜੇਕਰ ਉਹ ਤਕਨਾਲੋਜੀ ਦੀ ਵਰਤੋਂ ਭਾਰਤੀਆਂ ਨਾਲ ਗੱਲਬਾਤ ਲਈ ਕਰਨਾ ਚਾਹੁੰਦੇ ਹਨ ਤਾਂ ਇਸ ‘ਚ ਕੋਈ ਪਰੇਸ਼ਾਨੀ ਨਹੀਂ ਹੈ।”