You Are Here: Home » ਲੁਧਿਆਣਾ » ਮਨਪ੍ਰੀਤ ਦਾ ਬਾਦਲ ਪਰਿਵਾਰ ਨਾਲੋਂ ‘ਨਾੜੂਆ’ ਕੱਟਿਆ!

ਮਨਪ੍ਰੀਤ ਦਾ ਬਾਦਲ ਪਰਿਵਾਰ ਨਾਲੋਂ ‘ਨਾੜੂਆ’ ਕੱਟਿਆ!



ਲੁਧਿਆਣਾ(ਮੁੱਲਾਂਪੁਰੀ)-ਪੰਜਾਬ ‘ਚ ਰਾਜਸੀ ਖੇਤਰ ‘ਚ ਵੱਡੇ ਪਰਿਵਾਰ ਨਾਲ ਜਾਣੇ ਜਾਂਦੇ ਬਾਦਲ ਪਰਿਵਾਰ ਦੇ ਦੋ ਮੁਖੀਆਂ ‘ਪਾਸ ਤੇ ਦਾਸ’ ਦੇ ਜਿਊਂਦੇ-ਜੀਅ ਜੇਕਰ ਇਸ ਪਰਿਵਾਰ ‘ਚੋਂ ਕਿਸੇ ਦਾ ਪਰਿਵਾਰ ਨਾਲੋਂ ‘ਨਾੜੂਆ’ ਕੱਟਿਆ ਗਿਆ ਹੈ ਤਾਂ ਉਹ ਕੋਈ ਹੋਰ ਨਹੀਂ ਸਗੋਂ ਪੰਜਾਬ ਦੇ ਪੰਜ ਵਾਰੀ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦਾ ਭਤੀਜਾ ਮਨਪ੍ਰੀਤ ਸਿੰਘ ਬਾਦਲ ਹੈ ਜੋ ਮੌਜੂਦਾ ਕੈਪਟਨ ਸਰਕਾਰ ‘ਚ ਖਜ਼ਾਨਾ ਮੰਤਰੀ ਹਨ, ਕਿਉਂਕਿ ਮਨਪ੍ਰੀਤ ਨੇ ਕੱਲ ਵਿਧਾਨ ਸਭਾ ‘ਚ ਜਿਸ ਤਰੀਕੇ ਨਾਲ ਸ਼ਰੀਕੇਬਾਜ਼ੀ ਕਾਰਨ ਬਾਦਲ ਪਰਿਵਾਰ ਤੇ ਮਜੀਠੀਏ ਪਰਿਵਾਰ ਦੀਆਂ ਕਮੀਆਂ, ਪੇਸ਼ੀਆਂ, ਕਮਜ਼ੋਰੀਆਂ ਤੇ ਹੋਰ ਕਈ ਤਰ੍ਹਾਂ ਦੇ ਦੋਸ਼ ਲਾਉਣ ਤੋਂ ਇਲਾਵਾ ਆਪਣੀ ਤਾਈ ਦੇ ਭੋਗ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਲਾਉਣ ਤੋਂ ਇਲਾਵਾ ਛੋਟੇ ਬਾਦਲ ‘ਤੇ ਚਿੱਟੇ ਦਾ ਵਪਾਰੀ, ਬੱਸਾਂ ਦਾ ਕਾਰੋਬਾਰ, ਵੱਡੇ ਹੋਟਲਾਂ ਤੋਂ ਇਲਾਵਾ ਆਪਣੇ ਤਾਏ ‘ਤੇ ਕੈਂਸਰ ਦਾ ਇਲਾਜ ਸਰਕਾਰ ‘ਚੋਂ ਕਰਵਾਉਣ ਤੇ ਕਰੋੜਾਂ ਰੁਪਏ ਹਵਾਈ ਜਹਾਜ਼ ‘ਤੇ ਖਰਚ ਕਰਨ ਤੋਂ ਇਲਾਵਾ ਹੋਰ ਕਈ ਕਾਰਜਾਂ ‘ਚ ਸ਼ਾਮਲ ਹੋਣ ਦਾ ਸੱਚ ਸਾਹਮਣੇ ਲਿਆਂਦਾ ਹੈ ਉਸ ਨਾਲ ਹੁਣ ਮਨਪ੍ਰੀਤ ਦਾ ਬਾਦਲ ਪਰਿਵਾਰ ਨਾਲੋਂ ਜੇਕਰ ਇਹ ਆਖ ਲਿਆ ਜਾਵੇ ਕਿ ‘ਨਾੜੂਆ ਕੱਟਿਆ ਗਿਆ’ ਹੈ ਤਾਂ ਕੋਈ ਅਤਿ-ਕਥਨੀ ਨਹੀਂ ਹੋਵੇਗੀ, ਕਿਉਂਕਿ ਕੱਲ ਪਵਿੱਤਰ ਸਦਨ ‘ਚ ਬੋਲੇ ਬੋਲ-ਕਬੋਲ ਬਾਦਲਾਂ ਨੂੰ ਤੇ ਮਜੀਠੀਏ ਨੂੰ ਸਾਰੀ ਉਮਰ ਰੜਕਦੇ ਰਹਿਣਗੇ। ਭਾਵੇਂ ਮਨਪ੍ਰੀਤ ਬਾਦਲ ਨੇ ਇਹ ਸ਼ਬਦ ਬੋਲ ਕੇ ਬਾਦਲਾਂ ਖਿਲਾਫ ਝੰਡਾ ਚੁੱਕ ਕੇ ਆਪਣੇ-ਆਪ ਨੂੰ ਕਾਂਗਰਸੀ ਸਾਬਤ ਕਰਨ ਦੀ ਵੱਡੀ ਕੋਸ਼ਿਸ਼ ਕੀਤੀ ਹੈ, ਜਿਸ ਦੀ ਚਰਚਾ ਅੱਜ ਰਾਜਸੀ ਗਲਿਆਰੇ ‘ਚ ਖੂਬ ਹੋ ਰਹੀ ਸੀ।

About The Author

Journalist

Number of Entries : 3064

Leave a Comment

Close
Please support the site
By clicking any of these buttons you help our site to get better
Scroll to top