You Are Here: Home » Punjab » Chandigarh » ਵਿਧਾਨ ਸਭਾ ‘ਚ ਖਹਿਬੜੇ ਖਹਿਰਾ ਤੇ ਰਾਣਾ, ਮਜੀਠੀਆ ਨੇ ਮਾਰਿਆ ਮਿਹਣਾ!

ਵਿਧਾਨ ਸਭਾ ‘ਚ ਖਹਿਬੜੇ ਖਹਿਰਾ ਤੇ ਰਾਣਾ, ਮਜੀਠੀਆ ਨੇ ਮਾਰਿਆ ਮਿਹਣਾ!



ਚੰਡੀਗੜ੍ਹ: ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਨੇ ਸਾਬਕਾ ਮੰਤਰੀ ਰਾਣਾ ਗੁਰਜੀਤ ‘ਤੇ ਵੱਡਾ ਇਲਜ਼ਾਮ ਲਾਇਆ ਹੈ। ਇਸ ਤੋਂ ਇਲਾਵਾ ਵਿਰੋਧੀ ਧਿਰ ਨੇ ਕਈ ਮੁੱਦਿਆਂ ‘ਤੇ ਸਦਨ ਵਿੱਚੋਂ ਵਾਕ ਆਊਟ ਵੀ ਕੀਤਾ। ਖਹਿਰਾ ਨੇ ਕਿਹਾ ਕਿ ਸਿੰਜਾਈ ਘੁਟਾਲੇ ਦੇ ਮੁਲਜ਼ਮ ਗੁਰਿੰਦਰ ਠੇਕੇਦਾਰ ਨੇ ਰਾਣਾ ਗੁਰਜੀਤ ਦੇ ਖਾਤੇ ਵਿੱਚ ਪੰਜ ਕਰੋੜ ਪਾਏ ਸਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਰਾਣਾ ਤੋਂ ਉਹ ਪੈਸਾ ਵਾਪਸ ਲਿਆ ਜਾਵੇ।

ਇਸ ‘ਤੇ ਰਾਣਾ ਨੇ ਕਿਹਾ ਕਿ ਖਹਿਰਾ ਨੂੰ ਝੂਠ ਬੋਲਣ ਦੀ ਆਦਤ ਹੈ। ਉੱਧਰ ਮੁੱਖ ਮੰਤਰੀ ਨੇ ਵੀ ਖਹਿਰਾ ‘ਤੇ ਵਰ੍ਹਦਿਆਂ ਕਿਹਾ ਕਿ ਜਾਂਚ ਜਾਰੀ ਹੈ, ਸੁਖਪਾਲ ਖਹਿਰਾ ਖ਼ਬਰਾਂ ਲਵਾਉਣ ਲਈ ਪੁੱਠਾ ਸਿੱਧਾ ਬੋਲਦਾ ਰਹਿੰਦਾ ਹੈ। ਇਸ ਤੋਂ ਬਾਅਦ ਰਾਣਾ ਗੁਰਜੀਤ ਤੇ ਸੁਖਪਾਲ ਖਹਿਰਾ ‘ਚ ਨਿੱਜੀ ਤਕਰਾਰ ਚੱਲ ਪਈ।

ਦੋਵਾਂ ਦੀ ਤੂੰ-ਤੂੰ ਮੈਂ-ਮੈਂ ‘ਤੇ ਮਜੀਠੀਆ ਨੇ ਕਿਹਾ ਰਾਣਾ ਤੇ ਖਹਿਰਾ ਦਾ ਮਸਲਾ ਨਿੱਜੀ ਹੈ, ਇਨ੍ਹਾਂ ਨੂੰ ਵਿਧਾਨ ਸਭਾ ਦੇ ਬਾਹਰ ਸਿੱਧਾ ਇੱਕ ਦੂਜੇ ਨਾਲ ਨਿਪਟਣ ਨੂੰ ਭੇਜੋ। ਬੀਤੇ ਦਿਨੀਂ ਜਦੋਂ ਮਜੀਠੀਆ ਤੇ ਸਿੱਧੂ ਇੱਕ-ਦੂਜੇ ਨਾਲ ਸਦਨ ਵਿੱਚ ਖਹਿਬੜੇ ਸਨ ਤਾਂ ਖਹਿਰਾ ਨੇ ਵੀ ਦੋਵਾਂ ਨੂੰ ਸਦਨ ਦੇ ਬਾਹਰ ਜਾ ਕੇ ਇੱਕ-ਦੂਜੇ ਨੂੰ ਵੇਖਣਾ ਚਾਹੀਦਾ ਹੈ।

ਸੁਖਪਾਲ ਖਹਿਰਾ ਦੇ ਕਥਿਤ ਅਖ਼ਬਾਰੀ ਬਿਆਨ ‘ਤੇ ਵੀ ਵਿਧਾਨ ਸਭਾ ‘ਚ ਕਾਫੀ ਹੰਗਾਮਾ ਹੋਇਆ। ਕਾਂਗਰਸ ਨੇ ਕਿਹਾ ਕਿ ਖਹਿਰਾ ਸਾਨੂੰ ਸਾਰੇ ਵਿਧਾਇਕਾਂ ਨੂੰ ਕਹਿੰਦਾ ਹੈ ਕਿ ਅਸੀਂ ਸਾਰੇ ਮਾਈਨਿੰਗ ਵਿੱਚ ਸ਼ਾਮਲ ਹਾਂ। ਇਸ ‘ਤੇ ਕਾਂਗਰਸ ਨੇ ਸਪੀਕਰ ਤੋਂ ਖਹਿਰਾ ਖਿਲਾਫ਼ ਕਾਰਵਾਈ ਦੀ ਮੰਗ ਕੀਤੀ।

ਖਹਿਰਾ ਨੇ ਜਵਾਬ ਦਿੱਤਾ ਕਿ ਉਨ੍ਹਾਂ ਨਾ ਅਖ਼ਬਾਰ ਨੂੰ ਕੋਈ ਅਜਿਹਾ ਬਿਆਨ ਨਹੀਂ ਦਿੱਤਾ ਤੇ ਨਾ ਹੀ ਸਦਨ ਵਿੱਚ ਅਜਿਹਾ ਕੁਝ ਕਿਹਾ ਹੈ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਤੇ ਰਾਜਪਾਲ ਦੇ ਭਾਸ਼ਣ ‘ਤੇ ਵਾਕ ਆਊਟ ਕਰ ਦਿੱਤਾ। ਵਿਰੋਧੀ ਧਿਰ ਵਿੱਚ ਰੋਸ ਸੀ ਕਿ Conflict of Interest ਦੇ ਪ੍ਰਾਈਵੇਟ ਬਿੱਲ ਨੂੰ ਸਪੀਕਰ ਨੇ ਮੰਨਿਆ ਨਹੀਂ। ਇਸ ਨੂੰ ਸੁਨਾਮ ਤੋਂ ਆਪ ਵਿਧਾਇਕ ਅਮਨ ਅਰੋੜਾ ਨੇ ਪੇਸ਼ ਕੀਤਾ ਸੀ।

About The Author

Journalist

Number of Entries : 2843

Leave a Comment

Close
Please support the site
By clicking any of these buttons you help our site to get better
Scroll to top