You Are Here: Home » Mumbai » ਮਹਾਰਾਸ਼ਟਰ : ਭਾਰਤੀ ਤੱਟ ਰੱਖਿਅਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, ਪਾਇਲਟ ਜ਼ਖਮੀ

ਮਹਾਰਾਸ਼ਟਰ : ਭਾਰਤੀ ਤੱਟ ਰੱਖਿਅਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, ਪਾਇਲਟ ਜ਼ਖਮੀ



ਮਹਾਰਾਸ਼ਟਰ — ਮਹਾਰਾਸ਼ਟਰ ਸਥਿਤ ਰਾਏਗੜ੍ਹ ਜ਼ਿਲੇ ‘ਚ ਭਾਰਤੀ ਤੱਟ ਰੱਖਿਅਕ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਘਟਨਾ ਸ਼ਨੀਵਾਰ ਦੁਪਹਿਰ ਦੇ ਸਮੇਂ ਵਾਪਰੀ ਹੈ। ਖਬਰ ਲਿਖੇ ਜਾਣ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹੈਲੀਕਾਪਟਰ ਵਿਚ ਸਵਾਰ 3 ਤੋਂ 2 ਲੋਕ ਸੁਰੱਖਿਅਤ ਹਨ ਅਤੇ ਪਾਇਲਟ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ।

ਕੋਸਟ ਗਾਰਡਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਜ਼ਿਲੇ ਦੇ ਮੁਰੂਡ ਨਾਂਦਗਾਂਵ ਦੇ ਕੋਲ ਐਮਰਜੈਂਸੀ ਲੈਂਡਿੰਗ ਦੇ ਸਮੇਂ ਵਾਪਰਿਆ। ਇਸ ਤੋਂ ਪਹਿਲਾਂ 15 ਫਰਵਰੀ ਨੂੰ ਅਸਮ ਦੇ ਮਾਜੁਲੀ ਦੇ ਆਈਸਲੈਂਡ ‘ਚ ਇੰਡੀਅਨ ਆਰਮੀ ਦਾ ਇਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਇਆ ਸੀ, ਜਿਸ ਵਿਚ ਵਿੰਗ ਕਮਾਂਡਰ ਦੁਸ਼ਯੰਤ ਵਤਸ ਸ਼ਹੀਦ ਹੋ ਗਏ ਸਨ।  13 ਜਨਵਰੀ ਨੂੰ ਵਾਪਰੀ ਇਕ ਹੋਰ ਘਟਨਾ ਵਿਚ ਪਵਨਹੰਸ ਦਾ ਇਕ ਹੈਲੀਕਾਪਟਰ ਮੁੰਬਈ ਤੋਂ ਕਰੀਬ 10:20 ਮਿੰਟ ‘ਤੇ ਉਡਿਆ ਸੀ, ਪਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ ਸੀ।

About The Author

Journalist

Number of Entries : 2925

Leave a Comment

Close
Please support the site
By clicking any of these buttons you help our site to get better
Scroll to top