You Are Here: Home » India » New Delhi » 799 ‘ਚ ਹਵਾਈ ਸਫਰ ਤੇ 99 ‘ਚ ਵਿਦੇਸ਼ ਉਡਾਰੀ

799 ‘ਚ ਹਵਾਈ ਸਫਰ ਤੇ 99 ‘ਚ ਵਿਦੇਸ਼ ਉਡਾਰੀ



ਨਵੀਂ ਦਿੱਲੀ: ਏਅਰ ਏਸ਼ੀਆ ਨੇ ਆਪਣੇ ਗਾਹਕਾਂ ਲਈ ਧਮਾਕੇਦਾਰ ਆਫਰ ਦੀ ਪੇਸ਼ਕਸ਼ ਕੀਤੀ ਹੈ। ਇਸ ਤਹਿਤ ਇਹ ਏੇਅਰਲਾਈਨ ਸਿਰਫ 799 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਘਰੇਲੂ ਉਡਾਣ ਦੀ ਟਿਕਟ ਵੇਚ ਰਹੀ ਹੈ। ਇੰਟਰਨੈਸ਼ਨਲ ਉਡਾਣਾਂ ਦੀਆਂ ਟਿਕਟਾਂ ਦੀ ਸ਼ੁਰੂਆਤ ਸਿਰਫ 999 ਰੁਪਏ ਤੋਂ ਹੈ। ਜ਼ਿਆਦਾ ਜਾਣਕਾਰੀ ਏਅਰ ਏਸ਼ੀਆ ਦੀ ਵੈਬਸਾਈਟ ‘ਤੇ ਵੇਖੀ ਜਾ ਸਕਦੀ ਹੈ।

ਮਾਰਚ 11 ਤੱਕ ਇਨ੍ਹਾਂ ਟਿਕਟਾਂ ਦੀ ਬੁਕਿੰਗ ਕਰਵਾਈ ਜਾ ਸਕਦੀ ਹੈ। ਇਹ ਸਫਰ 3 ਸਤੰਬਰ 2018 ਤੋਂ ਲੈ ਕੇ 28 ਮਈ 2019 ਤੱਕ ਕੀਤਾ ਜਾ ਸਕਦਾ ਹੈ। ਭੁਵਨੇਸ਼ਵਰ-ਕੋਲਕਾਤਾ, ਭੁਵਨੇਸ਼ਵਰ ਤੋਂ ਰਾਂਚੀ, ਗੁਵਾਹਾਟੀ ਤੋਂ ਇੰਫਾਲ, ਬਾਗਡੋਗਰਾ ਤੋਂ ਕੋਲਕਾਤਾ, ਇੰਫਾਲ ਤੋਂ ਗੁਹਾਟੀ ਤੇ ਚੇਨੱਈ ਤੋਂ ਬੰਗਲੁਰੁ ਵਰਗੇ ਰੂਟ ‘ਤੇ ਸਸਤੇ ਸਫਰ ਕੀਤੇ ਜਾ ਸਕਦੇ ਹਨ।

ਇਸ ਵਿੱਚ ਗੋਆ ਤੇ ਨਵੀਂ ਦਿੱਲੀ ਦਾ ਰੂਟ ਵੀ ਸ਼ਾਮਲ ਹੈ। ਇੰਟਰਨੈਸ਼ਨਲ ਉਡਾਣਾਂ ਵਿੱਚ ਇਹ ਸਹੁਲਤ ਕੁਆਲਾਲੰਪੁਰ ਲਈ ਮੌਜੂਦ ਹੈ।

About The Author

Journalist

Number of Entries : 2925

Leave a Comment

Close
Please support the site
By clicking any of these buttons you help our site to get better
Scroll to top